15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਜਾਏ ਜਾ ਰਹੇ ਸਲਾਨਾ ਧਾਰਮਿਕ ਦੀਵਾਨਾ -ਗਿਆਨੀ ਪਿੰਦਰਪਾਲ ਸਿੰਘ ਭਰਨਗੇ ਹਾਜ਼ਰੀ

Ad Position 21
No active advertisement
ਅਜੀਤ ਡੈਸਕ 22-07-2026
ਔਕਲੈਂਡ (ਨਿਊਜ਼ੀਲੈਂਡ) 21 ਜੁਲਾਈ (ਕੁਲਵੰਤ ਸਿੰਘ ਖੈਰਾਂਵਾਦੀ)-ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸਲਾਨਾ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ। ਜਿਨਾਂ ਵਿੱਚ ਖਾਸ ਤੌਰ ਤੇ ਹਾਜ਼ਰੀ ਭਰਨ ਵਾਸਤੇ ਸਿੱਖ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਆਪਣੀ ਹਾਜ਼ਰੀ ਲਵਾ ਰਹੇ ਹਨ। 19 ਜੁਲਾਈ ਤੋਂ ਲੈ ਕੇ 26 ਜੁਲਾਈ ਤੱਕ ਹੋਣ ਵਾਲੇ ਵਿਸ਼ੇਸ਼ ਦੀਵਾਨਾਂ ਵਿੱਚ ਭਾਈ ਸਾਹਿਬ ਜੀ ਹਰ ਰੋਜ਼ ਸ਼ਾਮਾਂ ਦੇ ਦੀਵਾਨ ਸ਼ਾਮ 6.45 ਤੂੰ ਲੈ ਕੇ ਰਾਤ 8 ਹਾਜਰੀ ਭਰਨਗੇ। ਇਸ ਵਾਰੀ ਦੀ ਫੇਰੀ ਦੌਰਾਨ ਭਾਈ ਪਿੰਦਰਪਾਲ ਸਿੰਘ ਜੀ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਕਥਾ ਕਰਕੇ ਸੰਗਤ ਨੂੰ ਨਿਹਾਲ ਕਰਨਗੇ। ਦੀਵਾਨ ਦੀ ਆਰੰਭਤਾ ਵਿੱਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਅੰਤਰਪ੍ਰੀਤ ਸਿੰਘ ਅਤੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ। ਗੁਰਦੁਆਰਾ ਸਾਹਿਬ ਦੇ ਮੁਖ ਬੁਲਾਰੇ ਸਰਦਾਰ ਦਲਜੀਤ ਸਿੰਘ ਤੇ ਸੰਗਤਾਂ ਨੂੰ ਇਹਨਾਂ ਦੀਵਾਨਾਂ ਵਿੱਚ ਹੁਮ ਹੁਮਾ ਕੇ ਪੁੱਜਣ ਲਈ ਅਪੀਲ ਕੀਤੀ। ਦੀਵਾਨਾਂ ਤੋਂ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਂਦਾ ਹੈ। ਹਰ ਵਰੇ ਗਿਆਨੀ ਪਿੰਦਰਪਾਲ ਸਿੰਘ ਜੀ ਨਿਊਜ਼ੀਲੈਂਡ ਵਿੱਚ ਆਪਣੀ ਹਾਜ਼ਰੀ ਲਵਾ ਕੇ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜ ਕੇ ਨਿਹਾਲ ਕਰਦੇ ਹਨ।
25 ਜੁਲਾਈ 2026 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ (ਅੰਮ੍ਰਿਤ ਦਾ ਬਾਟਾ ) ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ’ਚ ਪੰਜਾਬੀ ਦੀ ਨਿਕਲੀ 5 ਲੱਖ ਡਾਲਰ ਦੀ ਲਾਟਰੀ ਅਗਲੀ ਖ਼ਬਰ ਲਾਂਗ ਆਇਲੈਂਡ ਦੀ ਸੜਕ ਨੂੰ ਬਣਾਇਆ ਰੇਸਿੰਗ ਟਰੈਕ,ਪੁਲਿਸ ਨੇ 9 ਲੋਕ ਫੜੇ, 12 ਕਾਰਾਂ ਜ਼ਬਤ ਤੇ 46 ਚਲਾਨ
Ad Position 24