03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਅਮਰੀਕੀ ਟਿਕਾਣਿਆਂ ’ਤੇ ਹਮਲਾ ਨਾਕਾਮ, ਟਰੰਪ ਵੱਲੋਂ ਇਰਾਨ ਨੂੰ ਕਰਾਰੇ ਜਵਾਬ ਦੀ ਚਿਤਾਵਨੀ

Ad Position 21
No active advertisement
ਅਜੀਤ ਡੈਸਕ 30-07-2026
ਨਿਊਯਾਰਕ, 29 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਫੌਜ ਨੇ ਦਾਅਵਾ ਕੀਤਾ ਹੈ ਕਿ ਇਰਾਨ ਵੱਲੋਂ ਮੱਧ ਪੂਰਬ ਵਿੱਚ ਤਾਇਨਾਤ ਉਸ ਦੇ ਫੌਜੀਆਂ ਉੱਤੇ ਕੀਤੇ ਗਏ ਅਚਾਨਕ ਮਿਜ਼ਾਈਲ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ। ਅਮਰੀਕਾ ਮੁਤਾਬਕ ਜਾਰਡਨ ਵਿੱਚ ਉਸ ਦੇ ਫੌਜੀ ਟਿਕਾਣਿਆਂ ਵੱਲ ਦਾਗੀਆਂ ਸਾਰੀਆਂ ਮਿਜ਼ਾਈਲਾਂ ਨੂੰ ਰਸਤੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ।
ਹਮਲੇ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅਮਰੀਕਾ ਇਸ ਕਾਰਵਾਈ ਦਾ ਤਾਕਤਵਰ ਅਤੇ ਕਰਾਰਾ ਜਵਾਬ ਦੇਵੇਗਾ।
ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਰਾਨ ਦੀ ਰੈਵੋਲਿਊਸ਼ਨਰੀ ਗਾਰਡ ਨੇ ਪਿਛਲੇ 72 ਘੰਟਿਆਂ ਦੌਰਾਨ ਅਮਰੀਕੀ ਫੌਜੀ ਟਿਕਾਣਿਆਂ ਅਤੇ ਸਾਊਦੀ ਅਰਬ ਦੇ ਊਰਜਾ ਢਾਂਚੇ ਵੱਲ 30 ਤੋਂ ਵੱਧ ਡਰੋਨ ਹਮਲੇ ਕਰਵਾਏ, ਪਰ ਇਹ ਹਮਲੇ ਸਫਲ ਨਹੀਂ ਹੋਏ।
ਇਸ ਦੇ ਜਵਾਬ ਵਿੱਚ ਅਮਰੀਕਾ ਅਤੇ ਸਾਊਦੀ ਅਰਬ ਦੀਆਂ ਫੌਜਾਂ ਨੇ ਪੂਰਬੀ ਇਰਾਕ ਵਿੱਚ ਇਰਾਨ ਸਮਰਥਿਤ ਹਥਿਆਰਬੰਦ ਗਰੁੱਪਾਂ ਦੇ ਕਈ ਹਥਿਆਰ ਅਤੇ ਸਪਲਾਈ ਕੇਂਦਰਾਂ ਉੱਤੇ ਸਾਂਝੇ ਹਵਾਈ ਹਮਲੇ ਕੀਤੇ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਦੇ ਫੌਜੀਆਂ ਉੱਤੇ ਹਮਲੇ ਜਾਰੀ ਰਹੇ ਤਾਂ ਹੋਰ ਸਖ਼ਤ ਫੌਜੀ ਕਾਰਵਾਈ ਕੀਤੀ nਜਾਵੇਗੀ।
ਤਣਾਅ ਵਧਣ ਦੇ ਬਾਵਜੂਦ ਟਰੰਪ ਨੇ ਕਿਹਾ ਹੈ ਕਿ ਇਰਾਨ ਨਾਲ ਗੱਲਬਾਤ ਜਾਰੀ ਰਹੇਗੀ, ਪਰ ਉਸ ਨੂੰ ਪਰਮਾਣੂ ਹਥਿਆਰ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਗਿਆਨੀ ਰਣਜੀਤ ਸਿੰਘ ਬੰਗਲਾ ਸਾਹਿਬ ਵਾਲਿਆਂ ਦਾ ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਵਿਖੇ ਸਨਮਾਨ ਅਗਲੀ ਖ਼ਬਰ ਐਡੀਲੇਡ ਸੜਕ ਦੇ ਉੱਤਰੀ ਇਲਾਕੇ ਐਲਿਜ਼ਾਬੈਥ ਈਸਟ ’ਚ ਮਹਿਲਾ ਪੁਲਿਸ ਅਧਿਕਾਰੀ ਦੀ ਗਰਦਨ ’ਤੇ ਚਾਕੂ ਨਾਲ ਹਮਲਾ
Ad Position 24
No active advertisement