ਲੰਡਨ, 29 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਯੂ ਕੇ ਵਿਖੇ ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਵਾਲਿਆਂ ਦਾ ਉਨ੍ਹਾਂ ਦੀਆਂ ਸਿੱਖੀ ਪ੍ਰਚਾਰ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਅਵਤਾਰ ਸਿੰਘ ਬੁਟਰ ਨੇ ਗਿਆਨੀ ਰਣਜੀਤ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੌਕੇ ਸਮੁੱਚੇ ਸਿੱਖ ਪੰਥ ਨੂੰ ਇਕੱਠੇਟ ਹੋਣ ਦੀ ਲੋੜ ਹੈ, ਜਿਸ ਲਈ ਸਾਡੇ ਪ੍ਰਚਾਰਕ ਹਮੇਸ਼ਾਂ ਗੁਰਮਿਤ ਦੀ ਰੌਸ਼ਣੀ ਵਿੱਚ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ। ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਸਿੱਖ ਮਿਸ਼ਨਰੀ ਸੁਸਾਇਟੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਸਮਾਗਮਾਂ ਮੌਕੇ ਹੋਂਦ ਵਿੱਚ ਆਈ, ਜਿਸ ਨੇ ਬੀਤੇ 50 ਸਾਲਾਂ ਵਿੱਚ ਵਿਸ਼ਵ ਭਰ ਵਿੱਚ ਆਪਣਾਂ ਨਾਮ ਬਣਾਇਆ ਹੈ। ਇਥੇ ਬੱਚਿਆਂ ਨੂੰ ਗੁਰਬਾਣੀ ਪਾਠ, ਕੀਰਤਨ ਰਾਹੀਂ ਸਿੱਖੀ ਨਾਲ ਜੋੜਿਆ ਜਾਂਦਾ ਹੈ। ਜੋ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ। ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਸ: ਅਵਤਾਰ ਸਿੰਘ ਬੁੱਟਰ, ਸ: ਹਰਬੰਸ ਸਿੰਘ ਕੁਲਾਰ, ਸ: ਰਜਿੰਦਰ ਸਿੰਘ ਰਾਏ, ਸ: ਜਸਵੰਤ ਸਿੰਘ ਬੈਂਸ, ਸ: ਹਰਨੇਕ ਸਿੰਘ ਧਾਲੀਵਾਲ, ਪਰਮਜੀਤ ਸਿੰਘ ਬਾਜਵਾ, ਸ: ਸਤਨਾਮ ਸਿੰਘ ਚੌਹਾਨ, ਸ: ਹਰਜੀਤ ਸਿੰਘ ਸਰਪੰਚ, ਭਾਈ ਬਲਵਿੰਦਰ ਸਿੰਘ ਪੱਟੀ, ਸ: ਬਲਦੇਵ ਸਿੰਘ ਭੰਮਰਾ, ਸ: ਗੁਰਬਚਨ ਸਿੰਘ ਅਠਵਾਲ, ਗਿਆਨੀ ਬਲਬੀਰ ਸਿੰਘ ਭੱਠਲ ਆਦਿ ਹਾਜ਼ਰ ਸਨ।