03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਡਾ: ਪੂਰਨ ਸਿੰਘ ਅਤੇ ਗੁਣਤਾਸ ਕੌਰ ਅਮਰੀਕਾ ਦੀਆਂ ਕਿਤਾਬਾਂ ਦਾ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 30-07-2026
ਵੈਨਕੂਵਰ, 29 ਜਲਾਈ (ਮਲਕੀਤ ਸਿੰਘ)- ਗਿਆਨੀ ਦਿੱਤ ਸਿੰਘ ਸਹਿਤ ਸਭਾ ਵੱਲੋਂ ਸਰੀ ਸਥਿਤ ਗੁਰੂ ਨਾਨਕ ਕੈਨੇਡੀਅਨ ਸਿਟੀਜਨ ਸੈਂਟਰ ਵਿਖੇ ਆਯੋਜਿਤ ਇਕ ਸਮਾਗਮ ਦੌਰਾਨ ਉੱਘੇ ਸਿੱਖ ਵਿਦਵਾਨ ਡਾ: ਪੂਰਨ ਸਿੰਘ ਅਤੇ ਉੱਘੀ ਲੇਖਿਕਾ ਗੁਣਤਾਸ ਕੌਰ ਅਮਰੀਕਾ ਦੀਆਂ ਕਿਤਾਬਾਂ ਦਾ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ਖੋਜ ਭਰਪੂਰ ਪਰਚੇ ਪੜੇ ਗਏ। ਇਸ ਸਮਾਗਮ ਦੀ ਆਰੰਭਤਾ ਕਰਦਿਆਂ ਗੁਰਪ੍ਰੀਤ ਸਿੰਘ ਤਲਵੰਡੀ ਨੇ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਵੱਲੋਂ 2018 ਤੋਂ ਪੰਜਾਬੀ ਬੋਲੀ ਦੇ ਪਸਾਰ ਅਤੇ ਪ੍ਰਚਾਰ ਦੇ ਨਾਲ ਨਾਲ ਨੌਜਵਾਨ ਪੀੜੀ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੋੜਨ ਸਬੰਧੀ ਕੀਤੇ ਜਾ ਰਹੇ ਯਤਨਾ ਬਾਰੇ ਚਾਨਣ ਪਾਇਆ। ਇਸ ਮੌਕੇ ’ਤੇ ਪੰਜਾਬੀ ਪ੍ਰੈਸ ਕਲੱਬ ਬੀ.ਸੀ. ਦੇ ਪ੍ਰਧਾਨ ਡਾ ਗੁਰਵਿੰਦਰ ਸਿੰਘ ਧਾਲੀਵਾਲ ਵੱਲੋਂ ਡਾ ਪੂਰਨ ਸਿੰਘ ਵੱਲੋਂ ਆਪਣੀਆਂ ਕਿਤਾਬਾਂ ‘ਚ ਸੱਚਾਈ ਵਰਤਣ ਦੀ ਦਲੇਰੀ ਦੀ ਸਹਾਰਨਾ ਕਰਦਿਆਂ ਨੌਜਵਾਨ ਪੀੜੀ ਨੂੰ ਸੇਧ ਲੈਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਤੇ ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਸਤਿਕਾਰਤ ਸ਼ਖਸ਼ੀਅਤ ਰਾਏ ਅਜ਼ੀਜ਼ ਉਲਾ ਖਾਨ ਨੇ ਆਪਣੀ ਤਕਰੀਰ ਦੌਰਾਨ ਲਹਿੰਦੇ ਅਤੇ ਚੜਦੇ ਪੰਜਾਬ ਦੇ ਪੰਜਾਬੀ ਲੇਖਕਾਂ ਅਤੇ ਪੱਤਰਕਾਰਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਲੌੜੀਂਦਾ ਯੋਗਦਾਨ ਪਾਉਣ ਦੀ ਸਹਾਰਨਾ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਡਾ ਕਵਲਜੀਤ ਕੌਰ ਨੇ ਡਾ ਪੂਰਨ ਸਿੰਘ ਦੀਆਂ ਕਿਤਾਬਾਂ ਤੇ ਪਰਚਾ ਪੜ੍ਹਦਿਆਂ ਉਹਨਾਂ ਦੁਆਰਾ ਲਿਖੀ ਆਪਣੀ ਜੀਵਨ ਕਥਾ ਬਾਰੇ ਕਈ ਤਰ੍ਹਾਂ ਦੇ ਪਹਿਲੂ ਸਾਂਝੇ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ’ਤੇ ਉਘੇ ਲੇਖਕ ਭੁਪਿੰਦਰ ਸਿੰਘ ਮੱਲੀ,ਕੁਆਲਟਨ ਯੂਨੀਵਰਸਿਟੀ ਦੇ ਵਿਦਿਆਰਥੀ ਗੁਰਨੂਰ ਸਿੰਘ ਨੇ ਡਾ: ਪੂਰਨ ਸਿੰਘ ਦੀਆਂ ਅੰਗਰੇਜ਼ੀ ਕਿਤਾਬਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ’ਤੇ ਕਵੀ ਮੋਹਨ ਸਿੰਘ ਗਿੱਲ, ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਡਾ: ਸੁਸ਼ੀਲ ਕੌਰ, ਡਾ ਹਰਜਿੰਦਰ ਸਿੰਘ ਬਰਾੜ, ਸਾਹਿਬ ਸਿੰਘ ਗਿੱਲ, ਸ਼ਬਨਮ ਮੱਲੀ, ਬਨਜੋਤ ਸਿੰਘ ਸੰਘੇੜਾ, ਪਰਮਿੰਦਰ ਕੌਰ ਵੜੈਚ, ਪਰਮਜੀਤ ਸਿੰਘ ਬੁੱਟਰ, ਕੇਸਰ ਸਿੰਘ ਕੂਨਰ, ਬਲਵੀਰ ਸਿੰਘ ਸੰਘਾ, ਅਮਰਦੀਪ ਸਿੰਘ ਗਿੱਲ,ਹਰਜੀਤ ਕੌਰ ਗਿੱਲ, ਦਮਨਦੀਪ ਕੌਰ, ਹਰਦਮ ਮਾਨ, ਅਮਰਪਾਲ ਸਿੰਘ, ਹਰਿਕੀਰਤ ਸਿੰਘ ਕੁਲਾਰ ਅਤੇ ਕੁਲਤਾਰ ਸਿੰਘ ਗਿੱਲ ਸਮੇਤ ਕਈ ਸ਼ਖਸੀਅਤਾਂ ਹਾਜ਼ਰ ਸਨ ਅਖੀਰ ਵਿੱਚ ਉੱਘੇ ਵਿਦਵਾਨ ਡਾ ਕੁਲਵੰਤ ਸਿੰਘ ਥਿੰਦ ਨੇ ਸਾਰਿਆਂ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦਾ 65ਵਾਂ ਸਥਾਪਨਾ ਦਿਵਸ 2 ਅਗਸਤ ਨੂੰ ਮਨਾਇਆ ਜਾਵੇਗਾ ਅਗਲੀ ਖ਼ਬਰ ਗਿਆਨੀ ਰਣਜੀਤ ਸਿੰਘ ਬੰਗਲਾ ਸਾਹਿਬ ਵਾਲਿਆਂ ਦਾ ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਵਿਖੇ ਸਨਮਾਨ
Ad Position 24
No active advertisement