05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਾਸ਼ਿੰਗਟਨ ’ਚ ਅੱਗ ਦਾ ਕਹਿਰ , 500 ਤੋਂ ਵੱਧ ਇਮਾਰਤਾਂ ਤਬਾਹ ਤੇ 60 ਹਜ਼ਾਰ ਲੋਕਾਂ ਬਚਾਏ

ਨਿਊਯਾਰਕ, 3 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਪੂਰਬੀ ਵਾਸ਼ਿੰਗਟਨ ’ਚ ਲੱਗੀਆਂ ਭਿਆਨਕ ਜੰਗਲੀ ਅੱਗਾਂ ਨੇ ਵੱਡੀ ਤਬਾਹੀ ਮਚਾ ਦਿੱਤੀ ਹੈ। ਸਪੋਕੇਨ ਸ਼ਹਿਰ ਅਤੇ ਨੇੜਲੇ ਇਲਾਕਿਆਂ ’ਚ ਘੱਟੋ-ਘੱਟ 500 ਤੋਂ ਵੱਧ ਘਰ, ਕਾਰੋਬਾਰ ਤੇ ਹੋਰ ਇਮਾਰਤਾਂ ਸੜ ਗਈਆਂ ਹਨ।

Ad Position 21
No active advertisement
ਸਪੋਕੇਨ ਸ਼ਹਿਰ ਲੱਗੀ ਅੱਗ ਕਾਰਨ ਮਲਬੇ ’ਚ ਤਬਦੀਲ ਹੋਏ ਘਰ। 04-08-2026
ਨਿਊਯਾਰਕ, 3 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਪੂਰਬੀ ਵਾਸ਼ਿੰਗਟਨ ’ਚ ਲੱਗੀਆਂ ਭਿਆਨਕ ਜੰਗਲੀ ਅੱਗਾਂ ਨੇ ਵੱਡੀ ਤਬਾਹੀ ਮਚਾ ਦਿੱਤੀ ਹੈ। ਸਪੋਕੇਨ ਸ਼ਹਿਰ ਅਤੇ ਨੇੜਲੇ ਇਲਾਕਿਆਂ ’ਚ ਘੱਟੋ-ਘੱਟ 500 ਤੋਂ ਵੱਧ ਘਰ, ਕਾਰੋਬਾਰ ਤੇ ਹੋਰ ਇਮਾਰਤਾਂ ਸੜ ਗਈਆਂ ਹਨ। ਸ਼ੁਰੂ ’ਚ ਲਗਭਗ 5 ਹਜ਼ਾਰ ਘਰ ਖਾਲੀ ਕਰਵਾਉਣ ਦੀ ਜਾਣਕਾਰੀ ਸਾਹਮਣੇ ਆਈ ਸੀ, ਪਰ ਬਾਅਦ ’ਚ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 60 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। ਸਾਬਕਾ ਫੌਜੀਆਂ ਦੇ ਹਸਪਤਾਲ ’ਚ ਦਾਖ਼ਲ ਮਰੀਜ਼ਾਂ ਨੂੰ ਵੀ ਬਾਹਰ ਕੱਢਣਾ ਪਿਆ। ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਦੀ ਮੌਤ, ਜ਼ਖ਼ਮੀ ਹੋਣ ਜਾਂ ਲਾਪਤਾ ਹੋਣ ਦੀ ਪੁਸ਼ਟੀ ਨਹੀਂ ਹੋਈ। ਅਧਿਕਾਰੀਆਂ ਨੇ ਕਿਹਾ ਕਿ ਨੁਕਸਾਨ ਦੀ ਜਾਂਚ ਅਜੇ ਜਾਰੀ ਹੈ, ਇਸ ਲਈ ਅੰਕੜੇ ਹੋਰ ਵਧ ਸਕਦੇ ਹਨ। ਸਪੋਕੇਨ ਇਲਾਕੇ ’ਚ ਓਲਡ ਟਰੇਲਜ਼, ਫੇਅਰਵਿਊ ਤੇ ਮੀਡੋਵਿਊ ਨਾਮ ਦੀਆਂ ਤਿੰਨ ਵੱਡੀਆਂ ਅੱਗਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਨੇ ਸ਼ਹਿਰ ਦੇ ਆਲੇ-ਦੁਆਲੇ ਲਗਭਗ 8 ਵਰਗ ਮੀਲ ਤੋਂ ਵੱਧ ਇਲਾਕਾ ਸਾੜ ਦਿੱਤਾ ਹੈ। ਪੂਰੇ ਵਾਸ਼ਿੰਗਟਨ ਸੂਬੇ ’ਚ ਕਰੀਬ 390 ਵਰਗ ਮੀਲ ਜ਼ਮੀਨ ਅੱਗ ਦੀ ਲਪੇਟ ਵਿਚ ਆ ਚੁੱਕੀ ਹੈ। ਕਈ ਥਾਵਾਂ ’ਤੇ ਅੱਗ ਅਜੇ ਵੀ ਕਾਬੂ ਤੋਂ ਬਾਹਰ ਹੈ ਤੇ ਇਸ ਦੇ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਤੇਜ਼ ਹਵਾਵਾਂ, ਸੁੱਕਾ ਮੌਸਮ, ਪਹਾੜੀਆਂ ਤੇ ਡੂੰਘੀਆਂ ਘਾਟੀਆਂ ਕਾਰਨ ਅੱਗ ਬੁਝਾਉਣ ’ਚ ਮੁਸ਼ਕਲ ਆ ਰਹੀ ਹੈ। ਹਵਾ ਦੀ ਰਫ਼ਤਾਰ 72 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦਾ ਖ਼ਤਰਾ ਹੈ। ਵਾਸ਼ਿੰਗਟਨ ਦੇ ਗਵਰਨਰ ਬੌਬ ਫਰਗੂਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਬੇਘਰ ਹੋਏ ਲੋਕਾਂ ਲਈ ਸਪੋਕੇਨ ਦੇ ਮੁੱਖ ਕਨਵੈਨਸ਼ਨ ਸੈਂਟਰ ’ਚ ਰਾਹਤ ਕੈਂਪ ਬਣਾਇਆ ਗਿਆ ਹੈ, ਜਿੱਥੇ 400 ਦੇ ਕਰੀਬ ਲੋਕ ਰਹਿ ਰਹੇ ਹਨ। ਅੱਗ ਕਾਰਨ ਇਕ ਸਮੇਂ ਲਗਭਗ 30 ਹਜ਼ਾਰ ਲੋਕਾਂ ਦੀ ਬਿਜਲੀ ਚਲੀ ਗਈ ਸੀ। ਬਾਅਦ ’ਚ ਇਹ ਗਿਣਤੀ ਘਟ ਕੇ 10 ਹਜ਼ਾਰ ਰਹਿ ਗਈ, ਪਰ ਬਿਜਲੀ ਦੀਆਂ ਮੁੱਖ ਲਾਈਨਾਂ ਨੂੰ ਹੋਏ ਨੁਕਸਾਨ ਕਾਰਨ ਹੋਰ ਕਟੌਤੀਆਂ ਦਾ ਖ਼ਤਰਾ ਬਣਿਆ ਹੋਇਆ ਹੈ। ਇਸੇ ਦੌਰਾਨ ਪੱਛਮੀ ਆਇਡਾਹੋ ਤੇ ਪੂਰਬੀ ਓਰੇਗਨ ਵਿੱਚ ਲੱਗੀ ਵੱਖਰੀ ਅੱਗ ਲਗਭਗ 525 ਵਰਗ ਮੀਲ ਘਾਹ ਵਾਲਾ ਇਲਾਕਾ ਸਾੜ ਚੁੱਕੀ ਹੈ। ਅਸਮਾਨੀ ਬਿਜਲੀ ਕਾਰਨ ਲੱਗੀ ਇਸ ਅੱਗ ਤੋਂ 600 ਤੋਂ ਵੱਧ ਘਰਾਂ ਤੇ 800 ਹੋਰ ਇਮਾਰਤਾਂ ਨੂੰ ਖ਼ਤਰਾ ਹੈ। ਬੁਲਡੋਜ਼ਰਾਂ ਅਤੇ ਹੈਲੀਕਾਪਟਰਾਂ ਨਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਭਾਰੀ ਧੂੰਏਂ ਕਾਰਨ ਵਾਸ਼ਿੰਗਟਨ, ਓਰੇਗਨ, ਆਇਡਾਹੋ ਅਤੇ ਮੋਂਟਾਨਾ ਦੇ ਕਈ ਹਿੱਸਿਆਂ ਵਿੱਚ ਹਵਾ ਵੀ ਖ਼ਰਾਬ ਹੋ ਗਈ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਚੌਕਸ ਰਹਿਣ, ਘਰ ਖਾਲੀ ਕਰਨ ਦੇ ਹੁਕਮਾਂ ਦੀ ਪਾਲਣਾ ਕਰਨ ਤੇ ਧੂੰਏਂ ਤੋਂ ਬਚਾਅ ਕਰਨ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਵਿਖੇ ਚਾਰ ਰੋਜ਼ਾ ਸਮਾਗਮ ਵਿਚ ਸੰਗਤਾਂ ਨੇ ਉਤਸ਼ਾਹ ਨਾਲ ਲਿਆ ਭਾਗ ਅਗਲੀ ਖ਼ਬਰ ਗਲਾਸਗੋ ਰਾਸ਼ਟਰਮੰਡਲ ਖੇਡਾਂ ਦਾ ਸ਼ਾਨਦਾਰ ਸਮਾਪਨ, ਭਾਰਤ ਨੇ ਛੱਡੀ ਅਮਿੱਟ ਛਾਪ
Ad Position 24
No active advertisement