11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਯੂ.ਕੇ. ’ਚ ਗਰਮੀ ਦਾ ਕਹਿਰ ਮੌਸਮ ਵਿਭਾਗ ਵਲੋਂ ਚਿਤਾਵਨੀ

ਲੰਡਨ, 11 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ. ਕੇ.

Ad Position 21
No active advertisement
ਅਜੀਤ ਡੈਸਕ 12-08-2026
ਲੰਡਨ, 11 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ.ਕੇ. ਵਿਚ ਗਰਮੀ ਦੀ ਇੱਕ ਹੋਰ ਵੱਡੀ ਲਹਿਰ ਸ਼ੁਰੂ ਹੋ ਗਈ ਹੈ । ਮੌਸਮ ਵਿਭਾਗ ਨੇ ਇੰਗਲੈਂਡ ਦੇ ਵੱਡੇ ਹਿੱਸਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ ਤੇ ਵੀਰਵਾਰ ਨੂੰ ਕੁਝ ਥਾਵਾਂ ’ਤੇ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਹੈ । ਇਹ ਚਿਤਾਵਨੀ ਲੰਡਨ, ਮਿਡਲੈਂਡਜ਼ ਦੇ ਜ਼ਿਆਦਾਤਰ ਹਿੱਸਿਆਂ ਤੇ ਦੱਖਣ ਪੂਰਬੀ ਯੌਰਕਸ਼ਾਇਰ ਤੇ ਹੰਬਰ ਤੋਂ ਇਲਾਵਾ ਪੂਰਬੀ ਲੰਡਨ ਦੇ ਕੁਝ ਇਲਾਕਿਆਂ ਨੂੰ ਪ੍ਰਭਾਵਿਤ ਕਰੇਗੀ । ਮੌਸਮ ਵਿਭਾਗ ਮੁਤਾਬਕ ਭਿਆਨਕ ਗਰਮੀ ਕਾਰਨ ਆਵਾਜਾਈ, ਬਿਜਲੀ ਤੇ ਹੋਰ ਬੁਨਿਆਦੀ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ । ਲੋਕਾਂ ਨੂੰ ਸਨਬਰਨ, ਹੀਟ ਐਗਜ਼ੌਸ਼ਨ ਤੇ ਗਰਮੀ ਨਾਲ ਸਬੰਧਿਤ ਹੋਰ ਬਿਮਾਰੀਆਂ ਦਾ ਖ਼ਤਰਾ ਵੀ ਵਧ ਸਕਦਾ ਹੈ । ਇਸ ਦੌਰਾਨ ਯੂ.ਕੇ. ਸਿਹਤ ਸੁਰੱਖਿਆ ਏਜੰਸੀ ਵਲੋਂ ਵੀ ਇੰਗਲੈਂਡ ਵਿਚ ਗਰਮੀ ਅਤੇ ਸਿਹਤ ਚਿਤਾਵਨੀ ਜਾਰੀ ਕੀਤੀ ਹੈ । ਮੌਜੂਦਾ ਜਾਣਕਾਰੀ ਮੁਤਾਬਕ ਇਹ ਚਿਤਾਵਨੀਆਂ ਮੰਗਲਵਾਰ 11 ਅਗਸਤ ਤੋਂ ਸ਼ੁੱਕਰਵਾਰ 14 ਅਗਸਤ ਤੱਕ ਰਹਿਣਗੀਆਂ । ਏਜੰਸੀ ਨੇ ਕਿਹਾ ਹੈ ਕਿ ਗਰਮ ਤੇ ਸੁੱਕੇ ਮੌਸਮ ਕਾਰਨ ਅੱਗ ਲੱਗਣ ਦਾ ਖ਼ਤਰਾ ਹੈ, ਦੇਸ਼ ਦੇ ਕਈ ਹਿੱਸਿਆਂ ਵਿਚ ਪਾਣੀ ਦੀ ਕਮੀ ਤੇ ਸੋਕੇ ਵਰਗੇ ਹਾਲਾਤ ਵੀ ਚਿੰਤਾ ਵਧਾ ਰਹੇ ਹਨ । ਅਧਿਕਾਰੀਆਂ ਵਲੋਂ ਲੋਕਾਂ ਨੂੰ ਤਿੱਖੀ ਧੁੱਪ ਤੋਂ ਬਚਣ, ਵੱਧ ਪਾਣੀ ਪੀਣ ਅਤੇ ਖ਼ਾਸ ਕਰਕੇ ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਗਰਮੀ ਤੋਂ ਵੱਧ ਪ੍ਰਭਾਵਿਤ ਹੋ ਸਕਣ ਵਾਲੇ ਲੋਕਾਂ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਪਾਕਿ ਵਾਲੇ ਕਸ਼ਮੀਰ ’ਚ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਗੋਲੀ ਨਾਲ ਮਾਰੇ ਗਏ ਬ੍ਰਿਟਿਸ਼ ਨਾਗਰਿਕ ਦੇ ਪਰਿਵਾਰ ਦੀ ਨਹੀਂ ਹੋ ਰਹ... ਅਗਲੀ ਖ਼ਬਰ ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਕੌਮੀ ਇਨਸਾਫ ਮੋਰਚੇ ਦੇ 15 ਅਗਸਤ ਦੇ ਮਾਰਚ ਦਾ ਸਮਰਥਨ
Ad Position 24