15 ਅਗਸਤ ਤੋਂ ਲੱਗੇਗਾ ਸਰੀ ਦਾ ਗ੍ਰੀਕ ਫੂਡ ਫੈਸਟੀਵਲ
ਵੈਨਕੂਵਰ, 11 ਅਗਸਤ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਵਿਚ ਹਰ ਸਾਲ ਕਰਵਾਇਆ ਜਾਣ ਵਾਲਾ ਪ੍ਰਸਿੱਧ ਗ੍ਰੀਕ ਫੂਡ ਫੈਸਟੀਵਲ ਇਸ ਵਾਰ 15 ਅਗਸਤ ਤੋਂ ਸ਼ੁਰੂ ਹੋਵੇਗਾ । ਪ੍ਰਬੰਧਕਾਂ ਵਲੋਂ ਇਸ ਫੈਸਟੀਵਲ ਦੀਆਂ ਤਰੀਕਾਂ ਵਿਚ ਤਬਦੀਲੀ ਦਾ ਕਾਰਨ ਵਿਸ਼ਵ ਕੱਪ ਫੁੱਟਬਾਲ ਮੁਕਾਬਲਿਆਂ ਨੂੰ ਦੱਸਿਆ ਗਿਆ ਹੈ ।
ਵੈਨਕੂਵਰ, 11 ਅਗਸਤ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਵਿਚ ਹਰ ਸਾਲ ਕਰਵਾਇਆ ਜਾਣ ਵਾਲਾ ਪ੍ਰਸਿੱਧ ਗ੍ਰੀਕ ਫੂਡ ਫੈਸਟੀਵਲ ਇਸ ਵਾਰ 15 ਅਗਸਤ ਤੋਂ ਸ਼ੁਰੂ ਹੋਵੇਗਾ । ਪ੍ਰਬੰਧਕਾਂ ਵਲੋਂ ਇਸ ਫੈਸਟੀਵਲ ਦੀਆਂ ਤਰੀਕਾਂ ਵਿਚ ਤਬਦੀਲੀ ਦਾ ਕਾਰਨ ਵਿਸ਼ਵ ਕੱਪ ਫੁੱਟਬਾਲ ਮੁਕਾਬਲਿਆਂ ਨੂੰ ਦੱਸਿਆ ਗਿਆ ਹੈ । ਇਸ ਮੇਲੇ ਦੌਰਾਨ ਲੋਕਾਂ ਨੂੰ ਰਵਾਇਤੀ ਯੂਨਾਨੀ ਖਾਣਿਆਂ ਦਾ ਸਵਾਦ ਚੱਖਣ ਦਾ ਮੌਕਾ ਮਿਲੇਗਾ । ਮੇਲੇ ਦੀ ਖਾਸ ਖਿੱਚ ਰਵਾਇਤੀ ਢੰਗ ਨਾਲ ਭੁੰਨਿਆ ਜਾਣ ਵਾਲਾ ਮੀਟ ਹੁੰਦਾ ਹੈ । ਇਸ ਤੋਂ ਇਲਾਵਾ ਵੱਖ-ਵੱਖ ਯੂਨਾਨੀ ਪਕਵਾਨਾਂ ਦੇ ਨਾਲ ਸੰਗੀਤ, ਨਾਚ ਅਤੇ ਪਰਿਵਾਰਕ ਮਨੋਰੰਜਨ ਵੀ ਮੇਲੇ ਦਾ ਹਿੱਸਾ ਹੋਣਗੇ । ਸਰੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਹਰ ਸਾਲ ਵੱਡੀ ਗਿਣਤੀ ਵਿਚ ਲੋਕ ਇਸ ਮੇਲੇ ਵਿਚ ਪਹੁੰਚਦੇ ਹਨ । ਇਹ ਸਮਾਗਮ ਯੂਨਾਨੀ ਭਾਈਚਾਰੇ ਦੇ ਖਾਣ-ਪੀਣ, ਸੱਭਿਆਚਾਰ ਅਤੇ ਰਵਾਇਤਾਂ ਨੂੰ ਨੇੜਿਉਂ ਜਾਣਨ ਦਾ ਮੌਕਾ ਵੀ ਦਿੰਦਾ ਹੈ ।