18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਲੈਸਟਰ ’ਚ ਤੀਰ ਗਰੁੱਪ ਨੂੰ ਵੱਡਾ ਹੁਲਾਰਾ, ਮੁਖਤਿਆਰ ਸਿੰਘ ਝੰਡੇਰ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪਰਿਵਾਰ ‘ਸਰਬੱਤ ਦਾ ਭਲਾ ਗਰੁੱਪ’ ਛੱਡ ਕੇ ‘ਤੀਰ ਗਰੁੱਪ’ ’ਚ ਹੋਏ ਸ਼ਾਮਲ

ਲੈਸਟਰ(ਇੰਗਲੈਂਡ), 17 ਅਗਸਤ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਭਾਈਚਾਰਕ ਹਲਕਿਆਂ ਵਿਚ ਉਸ ਸਮੇਂ ਅਹਿਮ ਸਰਗਰਮੀ ਵੇਖਣ ਨੂੰ ਮਿਲੀ, ਜਦੋਂ ਮੁਖਤਿਆਰ ਸਿੰਘ ਝੰਡੇਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਰਿਵਾਰਾਂ ਅਤੇ ਸਾਥੀਆਂ ਨੇ “ਸਰਬੱਤ ਦਾ ਭਲਾ” ਗਰੁੱਪ ਨਾਲੋਂ ਤੋੜ-ਵਿਛੋੜਾ ਕਰਕੇ “ਤੀਰ ਗਰੁੱਪ” ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। “ਤੀਰ ਗਰੁੱਪ” ਨਾਲ ਜੁੜਨ ਵਾਲਿਆਂ ਵਿੱਚ ਮੁਖਤਿਆਰ ਸਿੰਘ ਝੰਡੇਰ,ਪਿਆਰਾ ਸਿੰਘ ਕਲੇਰ ਸਾਬਕਾ ਅਸਿਸਟੈਂਟ ਮੇਅਰ ਲੈਸਟਰ ਸਿਟੀ ਕੌਂਸਲ, ਅਵਤਾਰ ਸਿੰਘ ਝੰਡੇਰ, ਹਰਜਿੰਦਰ ਸਿੰਘ ਝੰਡੇਰ, ਹਰਪਿੰਦਰ ਸਿੰਘ ਝੰਡੇਰ, ਬਲਵਿੰਦਰ ਝੰਡੇਰ, ਬਲਵੀਰ ਝੰਡੇਰ, ਨਿਮਰਤ ਝੰਡੇਰ, ਹਰਸ਼ਰਨ ਝੰਡੇਰ, ਸ਼ੌਰਵ ਝੰਡੇਰ, ਹਿਮਾਂਸ਼ੂ ਝੰਡੇਰ, ਨਰੇਸ਼ ਝੰਡੇਰ, ਹਰਵਿੰਦਰ ਕੰਗ, ਸੁਖਜੀਤ ਕੰਗ, ਇੰਦਰਜੀਤ ਪੱਤੜ, ਰਣਜੀਤ ਪੱਤੜ, ਹਰਪ੍ਰੀਤ ਪੱਤੜ, ਸੋਨਮ ਪੱਤੜ, ਸੁਖਜਿੰਦਰ ਖੈੜਾ, ਜੱਸੀ ਖੈੜਾ, ਦੀਪ ਨੀਲੋਵਾਲ, ਸੁਰਿੰਦਰ ਸਿੰਘ, ਸੁਖਜੀਤ ਸੈਫਲਾਬਾਦ, ਸੁੱਖਾ ਢਿੱਲੋਂ, ਭਿੰਦਾ ਅਤੇ ਸੁਖਜੀਤ ਸਿੰਘ ਹੇਰ ਸਮੇਤ ਹੋਰ ਬਹੁਤ ਸਾਰੇ ਪਰਿਵਾਰ ਸ਼ਾਮਲ ਹਨ।

Ad Position 21
No active advertisement
ਅਜੀਤ ਡੈਸਕ 18-08-2026
ਲੈਸਟਰ(ਇੰਗਲੈਂਡ), 17 ਅਗਸਤ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਭਾਈਚਾਰਕ ਹਲਕਿਆਂ ਵਿਚ ਉਸ ਸਮੇਂ ਅਹਿਮ ਸਰਗਰਮੀ ਵੇਖਣ ਨੂੰ ਮਿਲੀ, ਜਦੋਂ ਮੁਖਤਿਆਰ ਸਿੰਘ ਝੰਡੇਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਰਿਵਾਰਾਂ ਅਤੇ ਸਾਥੀਆਂ ਨੇ “ਸਰਬੱਤ ਦਾ ਭਲਾ” ਗਰੁੱਪ ਨਾਲੋਂ ਤੋੜ-ਵਿਛੋੜਾ ਕਰਕੇ “ਤੀਰ ਗਰੁੱਪ” ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। “ਤੀਰ ਗਰੁੱਪ” ਨਾਲ ਜੁੜਨ ਵਾਲਿਆਂ ਵਿੱਚ ਮੁਖਤਿਆਰ ਸਿੰਘ ਝੰਡੇਰ,ਪਿਆਰਾ ਸਿੰਘ ਕਲੇਰ ਸਾਬਕਾ ਅਸਿਸਟੈਂਟ ਮੇਅਰ ਲੈਸਟਰ ਸਿਟੀ ਕੌਂਸਲ, ਅਵਤਾਰ ਸਿੰਘ ਝੰਡੇਰ, ਹਰਜਿੰਦਰ ਸਿੰਘ ਝੰਡੇਰ, ਹਰਪਿੰਦਰ ਸਿੰਘ ਝੰਡੇਰ, ਬਲਵਿੰਦਰ ਝੰਡੇਰ, ਬਲਵੀਰ ਝੰਡੇਰ, ਨਿਮਰਤ ਝੰਡੇਰ, ਹਰਸ਼ਰਨ ਝੰਡੇਰ, ਸ਼ੌਰਵ ਝੰਡੇਰ, ਹਿਮਾਂਸ਼ੂ ਝੰਡੇਰ, ਨਰੇਸ਼ ਝੰਡੇਰ, ਹਰਵਿੰਦਰ ਕੰਗ, ਸੁਖਜੀਤ ਕੰਗ, ਇੰਦਰਜੀਤ ਪੱਤੜ, ਰਣਜੀਤ ਪੱਤੜ, ਹਰਪ੍ਰੀਤ ਪੱਤੜ, ਸੋਨਮ ਪੱਤੜ, ਸੁਖਜਿੰਦਰ ਖੈੜਾ, ਜੱਸੀ ਖੈੜਾ, ਦੀਪ ਨੀਲੋਵਾਲ, ਸੁਰਿੰਦਰ ਸਿੰਘ, ਸੁਖਜੀਤ ਸੈਫਲਾਬਾਦ, ਸੁੱਖਾ ਢਿੱਲੋਂ, ਭਿੰਦਾ ਅਤੇ ਸੁਖਜੀਤ ਸਿੰਘ ਹੇਰ ਸਮੇਤ ਹੋਰ ਬਹੁਤ ਸਾਰੇ ਪਰਿਵਾਰ ਸ਼ਾਮਲ ਹਨ। ਇਸ ਮੌਕੇ ਸਮੂਹ ਸਾਥੀਆਂ ਨੇ ਮੁਖਤਿਆਰ ਸਿੰਘ ਝੰਡੇਰ ਦੀ ਅਗਵਾਈ ਹੇਠ ਤੀਰ ਗਰੁੱਪ ਨਾਲ ਮਿਲ ਕੇ ਅੱਗੇ ਵਧਣ ਦਾ ਐਲਾਨ ਕਰਦਿਆਂ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਅਤੇ ਸਾਂਝੇ ਮਸਲਿਆਂ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਗੱਲ ਆਖੀ। ਇਸ ਮੌਕੇ ਤੀਰ ਗਰੁੱਪ ਦੇ ਚੇਅਰਮੈਨ ਬਰਿੰਦਰ ਸਿੰਘ ਬਿੱਟੂ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ ਅਤੇ ਤੀਰ ਗਰੁੱਪ ਦੇ ਮੁੱਖ ਬੁਲਾਰੇ ਰਾਜਮਨਵਿੰਦਰ ਸਿੰਘ ਰਾਜਾ ਕੰਗ ਨੇ ਨਵੇਂ ਸ਼ਾਮਲ ਹੋਏ ਸਮੂਹ ਸਾਥੀਆਂ ਅਤੇ ਪਰਿਵਾਰਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਅਤੇ ਭਰੋਸਾ ਦਿਵਾਇਆ ਕਿ ਤੀਰ ਗਰੁੱਪ ਨਾਲ ਜੁੜਨ ਵਾਲੇ ਹਰੇਕ ਵਿਅਕਤੀ ਨੂੰ ਗਰੁੱਪ ਅੰਦਰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਸਾਰਿਆਂ ਦੀ ਰਾਇ ਅਤੇ ਸਹਿਯੋਗ ਨੂੰ ਮਹੱਤਤਾ ਦਿੱਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਤੀਰ ਗਰੁੱਪ ਦਾ ਉਦੇਸ਼ ਭਾਈਚਾਰੇ ਦੇ ਲੋਕਾਂ ਨੂੰ ਇਕ ਮੰਚ ’ਤੇ ਇਕੱਠਾ ਕਰਕੇ ਆਪਸੀ ਸਾਂਝ, ਏਕਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ ਅਤੇ ਭਵਿੱਖ ਵਿੱਚ ਵੀ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਭਾਈਚਾਰੇ ਨਾਲ ਸਬੰਧਤ ਮਸਲਿਆਂ ਅਤੇ ਲੋਕ ਭਲਾਈ ਦੇ ਕਾਰਜਾਂ ਲਈ ਸਾਂਝੇ ਤੌਰ ’ਤੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਰੁੱਪ ਵਿੱਚ ਪੁਰਾਣੇ ਅਤੇ ਨਵੇਂ ਸਾਥੀਆਂ ਵਿਚਕਾਰ ਕੋਈ ਭੇਦਭਾਵ ਨਹੀਂ ਰੱਖਿਆ ਜਾਵੇਗਾ ਅਤੇ ਹਰ ਮੈਂਬਰ ਨੂੰ ਆਪਣੀ ਗੱਲ ਅਤੇ ਸੁਝਾਅ ਰੱਖਣ ਦਾ ਪੂਰਾ ਮੌਕਾ ਮਿਲੇਗਾ। ਇਸ ਮੌਕੇ ਮੁਖਤਿਆਰ ਸਿੰਘ ਝੰਡੇਰ ਅਤੇ ਉਨ੍ਹਾਂ ਨਾਲ ਤੀਰ ਗਰੁੱਪ ਵਿੱਚ ਸ਼ਾਮਲ ਹੋਏ ਸਾਥੀਆਂ ਨੇ ਵੀ ਗਰੁੱਪ ਦੇ ਆਗੂਆਂ ਵੱਲੋਂ ਕੀਤੇ ਗਏ ਸਵਾਗਤ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਭਾਈਚਾਰੇ ਦੀ ਭਲਾਈ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਤੀਰ ਗਰੁੱਪ ਨਾਲ ਮਿਲ ਕੇ ਕੰਮ ਕਰਨਗੇ। ਤੀਰ ਗਰੁੱਪ ਦੇ ਆਗੂਆਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਪਰਿਵਾਰਾਂ ਦਾ ਇਕੱਠਿਆਂ ਗਰੁੱਪ ਨਾਲ ਜੁੜਨਾ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ ਅਤੇ ਇਸ ਨਾਲ ਗਰੁੱਪ ਦੀਆਂ ਭਾਈਚਾਰਕ ਸਰਗਰਮੀਆਂ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਸਮੂਹ ਸਾਥੀਆਂ ਨੂੰ ਇਕਜੁੱਟ ਰਹਿ ਕੇ ਭਾਈਚਾਰੇ ਦੇ ਹਿੱਤਾਂ ਨੂੰ ਪਹਿਲ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਪਸੀ ਸਤਿਕਾਰ, ਸਹਿਯੋਗ ਅਤੇ ਸਾਂਝੀਵਾਲਤਾ ਨਾਲ ਹੀ ਸਮਾਜ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਮੁਖਤਿਆਰ ਸਿੰਘ ਝੰਡੇਰ ਦੀ ਅਗਵਾਈ ਹੇਠ ਪਿਆਰਾ ਸਿੰਘ ਕਲੇਰ ਸਮੇਤ ਵੱਡੀ ਗਿਣਤੀ ਵਿੱਚ ਪਰਿਵਾਰਾਂ ਵੱਲੋਂ ਤੀਰ ਗਰੁੱਪ ਵਿੱਚ ਸ਼ਾਮਲ ਹੋਣ ਦੇ ਕੀਤੇ ਗਏ ਇਸ ਐਲਾਨ ਨਾਲ ਲੈਸਟਰ ਦੇ ਭਾਈਚਾਰਕ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ ਅਤੇ ਤੀਰ ਗਰੁੱਪ ਦੇ ਆਗੂਆਂ ਨੇ ਆਉਣ ਵਾਲੇ ਸਮੇਂ ਦੌਰਾਨ ਸਾਰਿਆਂ ਦੇ ਸਹਿਯੋਗ ਨਾਲ ਭਾਈਚਾਰਕ ਅਤੇ ਸਮਾਜ ਸੇਵੀ ਸਰਗਰਮੀਆਂ ਨੂੰ ਹੋਰ ਅੱਗੇ ਵਧਾਉਣ ਦਾ ਅਹਿਦ ਦੁਹਰਾਇਆ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਇਟਲੀ ਇਕਾਈ ਦੀ ਕਮੇਟੀ ਗਠਿਤ ਅਗਲੀ ਖ਼ਬਰ ਪੰਜਾਬੀ ਨੂੰ ਬਾਲ ਜਿਨਸੀ ਅਪਰਾਧਾਂ ਦੇ ਮਾਮਲੇ ’ਚ ਸਾਢੇ ਚਾਰ ਸਾਲ ਦੀ ਕੈਦ
Ad Position 24