18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਇਟਲੀ ਇਕਾਈ ਦੀ ਕਮੇਟੀ ਗਠਿਤ

ਬਰੇਸ਼ੀਆ (ਇਟਲੀ), 17 ਅਗਸਤ (ਬਲਦੇਵ ਸਿੰਘ ਬੂਰੇ ਜੱਟਾਂ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਹਰ ਪਾਰਟੀ ਆਪਣਾ ਜੱਥੇਬੰਧਕ ਢਾਂਚਾ ਮਜਬੂਤ ਕਰ ਰਹੀ ਰਹੀ ਹੈ। ਪੰਜਾਬ ਨਾਲ ਮਜਬੂਤੀ ਨਾਲ ਅੱਗੇ ਵੱਧ ਰਹੀ ਪੰਥਕ ਜੱਥੇਬੰਦੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਵਿਦੇਸ਼ਾ ਵਿੱਚ ਵੀ ਆਪਣੀ ਪਾਰਟੀ ਦੇ ਢਾਂਚੇ ਨੂੰ ਮਜਬੂਤ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 18-08-2026
ਬਰੇਸ਼ੀਆ (ਇਟਲੀ), 17 ਅਗਸਤ (ਬਲਦੇਵ ਸਿੰਘ ਬੂਰੇ ਜੱਟਾਂ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਹਰ ਪਾਰਟੀ ਆਪਣਾ ਜੱਥੇਬੰਧਕ ਢਾਂਚਾ ਮਜਬੂਤ ਕਰ ਰਹੀ ਰਹੀ ਹੈ। ਪੰਜਾਬ ਨਾਲ ਮਜਬੂਤੀ ਨਾਲ ਅੱਗੇ ਵੱਧ ਰਹੀ ਪੰਥਕ ਜੱਥੇਬੰਦੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਵਿਦੇਸ਼ਾ ਵਿੱਚ ਵੀ ਆਪਣੀ ਪਾਰਟੀ ਦੇ ਢਾਂਚੇ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਜਿਸਦੇ ਤਹਿਤ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਇਟਲੀ ਇਕਾਈ ਕਮੇਟੀ ਦਾ ਗਠਨ ਕੀਤਾ ਗਿਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਇੰਗਲੈਂਡ ਅਤੇ ਯੂਰਪ ਦੇ ਕੋਰ ਕਮੇਟੀ ਮੈਂਬਰ ਅਮਰੀਕ ਸਿੰਘ ਬੂਰੇ ਜੱਟਾਂ ਅਤੇ ਰਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆਂ ਕਿ ਵਿਦੇਸ਼ਾਂ ਵਿਚ ਸੰਗਤਾਂ ਨਾਲ ਤਾਲਮੇਲ ਅਤੇ ਜੱਥੇਬੰਦੀ ਨੂੰ ਮਜਬੂਤ ਕਰਨ ਦੇ ਮੰਤਵ ਨਾਲ ਇੰਗਲੈਂਡ ਅਤੇ ਯੂਰਪ ਦੀ ਕਮੇਟੀ ਦੇ ਸਹਿਯੋਗ ਨਾਲ ਜੱਥੇਬੰਦੀ ਵੱਲੋਂ ਇਟਲੀ ਦੀ ਸੰਗਤ ਨਾਲ ਤਾਲਮੇਲ ਬਣਾਉਣ ਲਈ 15 ਮੈਂਬਰੀ ਕਮੇਟੀ ਬਣਾਈ ਗਈ ਹੈ, ਤਾਂ ਜੋ ਜੱਥੇਬੰਦੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। 15 ਮੈਂਬਰੀ ਕਮੇਟੀ ਵਿੱਚ ਸੁਖਵਿੰਦਰ ਸਿੰਘ ਰੋਦੀਗੋ, ਨਛੱਤਰ ਸਿੰਘ ਕਸਤੀਲਿੳਨੇ, ਬਲਕਾਰ ਸਿੰਘ ਨੋਵਾਰਾ, ਬਲਦੇਵ ਸਿੰਘ ਸੰਨਜਵਾਨੀ, ਲਾਲ ਸਿੰਘ ਕਸਤੇਨੇਦੋਲੋ, ਦਲਜੀਤ ਸਿੰਘ ਤੋਰੀਨੋ, ਹਰਦੀਪ ਸਿੰਘ ਸੁਜਾਰਾ, ਜਸਪਾਲ ਸਿੰਘ ਤੋਰਤੋਨਾ, ਭੁਪਿੰਦਰ ਸਿੰਘ ਤੋਰਤੋਨਾ, ਪ੍ਰਤਾਪ ਸਿੰਘ ਵੋਗੇਰਾ, ਹਰਮਿੰਦਰ ਸਿੰਘ ਕਾਜਲਮਾਜੋਰੇ, ਬਲਵੰਤ ਸਿੰਘ ਕੋਵੋ , ਸੁਖਵਿੰਦਰ ਸਿੰਘ ਕਰੇਮੋਨਾ, ਸੁਰਜੀਤ ਸਿੰਘ ਰੋਮ, ਭਗਵੰਤ ਸਿੰਘ ਰੋਮ ਸ਼ਾਮਿਲ ਹਨ। ਅਮਰੀਕ ਸਿੰਘ ਬੂਰੇਜੱਟਾਂ ਅਤੇ ਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਯੂਰਪ ਭਰ ਵਿੱਚ ਜੱਥੇਬੰਦੀ ਨੂੰ ਮਜਬੂਤ ਕਰਨ ਲਈ ਹੋਰ ਉਪਰਾਲੇ ਵੀ ਕੀਤੇ ਜਾਣਗੇ। ਉਹਨਾਂ ਕਿਹਾ ਆਉਣ ਵਾਲੇ ਦਿਨਾਂ ਵਿੱਚ ਨੌਜਵਾਨਾਂ ਦੇ ਵਿੰਗ ਦਾ ਵੀ ਗਠਨ ਕੀਤਾ ਜਾਵੇਗਾ. ਉਹਨਾਂ ਕਿਹਾ ਕਿ ਜਿਹੜੇ ਵੀ ਨੌਜਵਾਨ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਨਾਲ ਜੁੜਨਾ ਚਾਹੁੰਦੇ ਹਨ, ਉਹ ਕਿਸੇ ਵੀ ਜੱਥੇਬੰਦੀ ਦੇ ਮੈਂਬਰ ਨਾਲ ਜ਼ਰੂਰ ਸੰਪਰਕ ਕਰਨ।
Ad Position 22
No active advertisement
ਪਿਛਲੀ ਖ਼ਬਰ ‘ ਹੀਰੋਜ਼’ ਦੀ ਅਦਾਕਾਰਾ ਹੇਡਨ ਪੈਨੇਟੀਅਰ ਦਾ 36 ਸਾਲ ਦੀ ਉਮਰ ਵਿੱਚ ਦਿਹਾਂਤ ਅਗਲੀ ਖ਼ਬਰ ਲੈਸਟਰ ’ਚ ਤੀਰ ਗਰੁੱਪ ਨੂੰ ਵੱਡਾ ਹੁਲਾਰਾ, ਮੁਖਤਿਆਰ ਸਿੰਘ ਝੰਡੇਰ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪਰਿਵਾਰ ‘ਸਰਬੱਤ ਦਾ ਭ...
Ad Position 24