ਆਜ਼ਾਦੀ ਤੇ ਕੌਮੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਸਾਹਿਤਕ ਮੰਚ ਨਿਊਯਾਰਕ ਦੀ ਕਾਵਿ ਤੇ ਸੰਗੀਤਕ ਮਹਿਫ਼ਲ
ਨਿਊਯਾਰਕ, 19 ਅਗਸਤ (ਰਾਜੂ ਸਾਹਿਬਾਜ਼ਪੁਰਾ)- ਸਾਹਿਤਕ ਮੰਚ ਨਿਊਯਾਰਕ ਵੱਲੋਂ ਐਤਵਾਰ, 16 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸ਼ਾਇਰੀ ਅਤੇ ਸੰਗੀਤਕ ਮਹਿਫ਼ਲ ਕਰਵਾਈ ਗਈ। ਇਸ ਮੌਕੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਸਮੂਹ ਭਾਰਤੀਆਂ ਨੂੰ 15 ਅਗਸਤ ਦੀਆਂ ਮੁਬਾਰਕਾਂ ਦਿੰਦਿਆਂ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਕੌਮੀ ਸ਼ਹੀਦਾਂ ਨੂੰ ਯਾਦ ਕੀਤਾ।
ਨਿਊਯਾਰਕ, 19 ਅਗਸਤ (ਰਾਜੂ ਸਾਹਿਬਾਜ਼ਪੁਰਾ)- ਸਾਹਿਤਕ ਮੰਚ ਨਿਊਯਾਰਕ ਵੱਲੋਂ ਐਤਵਾਰ, 16 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸ਼ਾਇਰੀ ਅਤੇ ਸੰਗੀਤਕ ਮਹਿਫ਼ਲ ਕਰਵਾਈ ਗਈ। ਇਸ ਮੌਕੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਸਮੂਹ ਭਾਰਤੀਆਂ ਨੂੰ 15 ਅਗਸਤ ਦੀਆਂ ਮੁਬਾਰਕਾਂ ਦਿੰਦਿਆਂ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਕੌਮੀ ਸ਼ਹੀਦਾਂ ਨੂੰ ਯਾਦ ਕੀਤਾ। ਬੁਲਾਰਿਆਂ ਨੇ ਕਿਹਾ ਕਿ 15 ਅਗਸਤ ਕੇਵਲ ਇੱਕ ਤਾਰੀਖ਼ ਜਾਂ ਛੁੱਟੀ ਦਾ ਦਿਨ ਨਹੀਂ, ਸਗੋਂ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਅਤੇ ਬੇਮਿਸਾਲ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਪਵਿੱਤਰ ਦਿਹਾੜਾ ਹੈ। ਲੋਕ ਗਾਇਕ ਮੇਸ਼ੀ ਬੰਗੜ ਨੇ ਸੁਰੀਲੇ ਗੀਤ ਪੇਸ਼ ਕਰਕੇ ਮਹਿਫ਼ਲ ਵਿੱਚ ਆਪਣੀ ਹਾਜ਼ਰੀ ਭਰੀ। ਇਸ ਸਾਹਿਤਕ ਮਿਲਣੀ ਵਿੱਚ ਰਾਮ ਦਾਸ ਸੇਠੀ, ਬਲਵੀਰ ਡੁਮੇਲੀ, ਰਾਜਿੰਦਰ ਜਿੰਦ ਗਰੇਵਾਲ, ਉਂਕਾਰ ਡੁਮੇਲੀ, ਤਰਲੋਚਨ ਸੱਚਰ, ਅਮਰੀਕ ਗ਼ਾਫ਼ਿਲ, ਅਨੂ ਸੇਠੀ, ਰੀਟਾ ਕੋਹਲੀ, ਜੱਸੀ ਢਿੱਲੋਂ, ਰਾਣੀ ਨਗਿੰਦਰ, ਉੱਘੇ ਲੋਕ ਗਾਇਕ ਮੇਸ਼ੀ ਬੰਗੜ ਅਤੇ ਲਾਲ ਡੁਮੇਲੀ ਸਮੇਤ ਕਈ ਹੋਰ ਸ਼ਾਇਰਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਲਗਵਾਈ। ਦੇਸ਼-ਪ੍ਰੇਮ, ਸ਼ਾਇਰੀ ਅਤੇ ਪੰਜਾਬੀ ਸੰਗੀਤ ਦੇ ਰੰਗਾਂ ਨਾਲ ਸਜੀ ਇਹ ਮਹਿਫ਼ਲ ਯਾਦਗਾਰੀ ਹੋ ਨਿੱਬੜੀ।