ਅਮਰੀਕਾ-ਕੈਨੇਡਾ ਵਿਚਾਲੇ ਸਮਝੌਤੇ ਦਾ ਦਾਅਵਾ
ਨਿਊਯਾਰਕ, 19 ਅਗਸਤ (ਰਾਜੂ ਸਾਹਿਬਾਜ਼ਪੁਰਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਤੋਂ ਆਉਣ ਵਾਲੇ ਕਰੀਬ 20 ਅਰਬ ਡਾਲਰ ਦੇ ਸਾਮਾਨ ’ਤੇ ਲੱਗਣ ਵਾਲੇ 50 ਫ਼ੀਸਦੀ ਟੈਰਿਫ਼ ਤਿੰਨ ਦਿਨਾਂ ਲਈ ਰੋਕ ਦਿੱਤੇ ਗਏ ਹਨ। ਟਰੰਪ ਮੁਤਾਬਕ ਅਮਰੀਕਾ ਅਤੇ ਕੈਨੇਡਾ ਵਿਚਾਲੇ ਸਮਝੌਤਾ ਹੋ ਗਿਆ ਹੈ, ਜਿਸ ਦੇ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦੇਣਾ ਹਾਲੇ ਬਾਕੀ ਹੈ।
ਨਿਊਯਾਰਕ, 19 ਅਗਸਤ (ਰਾਜੂ ਸਾਹਿਬਾਜ਼ਪੁਰਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਤੋਂ ਆਉਣ ਵਾਲੇ ਕਰੀਬ 20 ਅਰਬ ਡਾਲਰ ਦੇ ਸਾਮਾਨ ’ਤੇ ਲੱਗਣ ਵਾਲੇ 50 ਫ਼ੀਸਦੀ ਟੈਰਿਫ਼ ਤਿੰਨ ਦਿਨਾਂ ਲਈ ਰੋਕ ਦਿੱਤੇ ਗਏ ਹਨ। ਟਰੰਪ ਮੁਤਾਬਕ ਅਮਰੀਕਾ ਅਤੇ ਕੈਨੇਡਾ ਵਿਚਾਲੇ ਸਮਝੌਤਾ ਹੋ ਗਿਆ ਹੈ, ਜਿਸ ਦੇ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦੇਣਾ ਹਾਲੇ ਬਾਕੀ ਹੈ। ਅਮਰੀਕੀ ਵਪਾਰ ਪ੍ਰਤੀਨਿਧੀ ਦੇ ਦਫ਼ਤਰ ਨੇ ਕਿਹਾ ਕਿ ਸੰਭਾਵੀ ਸਮਝੌਤੇ ਤਹਿਤ ਅਮਰੀਕੀ ਵਸਤਾਂ ਨੂੰ ਕੈਨੇਡੀਅਨ ਬਾਜ਼ਾਰ ਵਿਚ ਵਧੇਰੇ ਪਹੁੰਚ ਮਿਲੇਗੀ। ਇਸ ਵਿਚ ਆਰਥਿਕ ਸੁਰੱਖਿਆ, ਡਿਜੀਟਲ ਵਪਾਰ ਵਿਚ ਤਾਲਮੇਲ ਅਤੇ ਅਮਰੀਕੀ ਬਾਜ਼ਾਰ ਤੇ ਕਾਮਿਆਂ ਦੀ ਸੁਰੱਖਿਆ ਨਾਲ ਜੁੜੀਆਂ ਅਹਿਮ ਸ਼ਰਤਾਂ ਵੀ ਸ਼ਾਮਿਲ ਹੋਣਗੀਆਂ। ਵ੍ਹਾਈਟ ਹਾਊਸ ਮੁਤਾਬਕ ਕੈਨੇਡਾ ਨੇ ਅਮਰੀਕੀ ਸ਼ਰਾਬ, ਡੇਅਰੀ ਉਤਪਾਦਾਂ ਅਤੇ ਵਾਹਨਾਂ ਨਾਲ ਕਥਿਤ ਪੱਖਪਾਤ ਕਰਨ ਵਾਲੀਆਂ ਵਪਾਰਕ ਰੁਕਾਵਟਾਂ ਹਟਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਵੇਂ ਟੈਰਿਫ਼ ਅਮਰੀਕੀ ਵਪਾਰ ਨੂੰ ਬਰਾਬਰੀ ਦਾ ਮੌਕਾ ਦਿਵਾਉਣ ਲਈ ਤਿਆਰ ਕੀਤੇ ਗਏ ਸਨ। ਟਰੰਪ ਨੇ ਕੀਸਟੋਨ ਐਕਸਐੱਲ ਤੇਲ ਪਾਈਪਲਾਈਨ ਪ੍ਰਾਜੈਕਟ ਨੂੰ ਮੁੜ ਸ਼ੁਰੂ ਕਰਨ ਦਾ ਸੰਕੇਤ ਵੀ ਦਿੱਤਾ ਹੈ।