19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਰਾਜਪ੍ਰੀਤ, ਐਂਬਰ ਤੇ ਅਕਮਲ ਨੂੰ ਮਿਲੇਗਾ ‘ਢਾਹਾਂ ਸਾਹਿਤ ਇਨਾਮ 2026’

ਐਬਟਸਫੋਰਡ, 19 ਅਗਸਤ (ਗੁਰਦੀਪ ਸਿੰਘ ਗਰੇਵਾਲ)- ਦੁਆਬੇ ਦੇ ਨਾਮਵਰ ਸਮਾਜ ਸੇਵੀ ਰਹੇ ਸਵ. ਬਾਬਾ ਬੁੱਧ ਸਿੰਘ ਢਾਹਾਂ ਦੇ ਫਰਜੰਦ ਬਰਜਿੰਦਰ ਸਿੰਘ ਬਰਜ਼ ਢਾਹਾਂ ਵਲੋਂ ਪੰਜਾਬੀ ਮਾਂ ਬੋਲੀ ਤੇ ਸਾਹਿਤ ਨੂੰ ਸਮਰਪਿਤ ਬਣਾਈ ਗਈ ਸੰਸਥਾ ਕੈਨੇਡਾ-ਇੰਡੀਆ ਐਜੂਕੇਸ਼ਨ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਲਈ ਵਿਸ਼ਵ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਵਾਲੇ ‘ਢਾਹਾਂ ਸਾਹਿਤ ਇਨਾਮ 2026’ ਦੇ ਫਾਈਨਲਿਸਟਾਂ ਦਾ ਅੱਜ ਐਲਾਨ ਕਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 20-08-2026
ਐਬਟਸਫੋਰਡ, 19 ਅਗਸਤ (ਗੁਰਦੀਪ ਸਿੰਘ ਗਰੇਵਾਲ)- ਦੁਆਬੇ ਦੇ ਨਾਮਵਰ ਸਮਾਜ ਸੇਵੀ ਰਹੇ ਸਵ. ਬਾਬਾ ਬੁੱਧ ਸਿੰਘ ਢਾਹਾਂ ਦੇ ਫਰਜੰਦ ਬਰਜਿੰਦਰ ਸਿੰਘ ਬਰਜ਼ ਢਾਹਾਂ ਵਲੋਂ ਪੰਜਾਬੀ ਮਾਂ ਬੋਲੀ ਤੇ ਸਾਹਿਤ ਨੂੰ ਸਮਰਪਿਤ ਬਣਾਈ ਗਈ ਸੰਸਥਾ ਕੈਨੇਡਾ-ਇੰਡੀਆ ਐਜੂਕੇਸ਼ਨ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਲਈ ਵਿਸ਼ਵ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਵਾਲੇ ‘ਢਾਹਾਂ ਸਾਹਿਤ ਇਨਾਮ 2026’ ਦੇ ਫਾਈਨਲਿਸਟਾਂ ਦਾ ਅੱਜ ਐਲਾਨ ਕਰ ਦਿੱਤਾ ਹੈ। ਅੱਜ ਦੁਪਹਿਰ ਕਰਵਾਏ ਗਏ ਸਮਾਗਮ ਮੌਕੇ ਜਿਊਰੀ ਵਲੋਂ ਆਖਰੀ ਸੂਚੀ ’ਚ ਲੇਖਕਾਂ ਦੀ ਕੀਤੀ ਚੋਣ ਵਿਚ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਏ.ਐਸ. ਕਾਲਜ ਵਿਖੇ ਅਸਿਸਟੈਂਟ ਪ੍ਰੋਫੈ਼ਸਰ ਤੇ ਉੱਘੀ ਕਹਾਣੀਕਾਰ ਰਾਜਪ੍ਰੀਤ ਕੌਰ ਬੈਨੀਪਾਲ ਦੀ ਮਿੰਨੀ ਕਹਾਣੀਆਂ ਦੀ ਕਿਤਾਬ ‘ਕਬਰਾਂ ਵਿਚ ਉੱਗੇ ਫੁੱਲ’ ਗੁਰਮੁਖੀ ’ਚ ਅਤੇ ਪਾਕਿਸਤਾਨ ਦੇ ਸ਼ਹਿਰ ਸਰਗੋਧਾ ਦੀ ਜੰਮਪਲ ਨਾਮਵਰ ਲੇਖਿਕਾ ਐਂਬਰ ਹੁਸੈਨੀ ਦੇ ਸਾਹਮੁਖੀ ਨਾਵਲ ‘ਨਵਾਂ ਪਿੰਡ’ ਅਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਪ੍ਰਸਿੱਧ ਨਾਵਲਕਾਰ ਅਕਮਲ ਸਹਿਜਾਦ ਘੁੰਮਣ ਦੇ ਸਾਹਮੁਖੀ ਨਾਵਲ ‘ਪਰਛਾਵਾਂ’ ਨੂੰ ਚੁਣਿਆ ਗਿਆ ਹੈ। ਨਾਮਜ਼ਦਗੀ ਵਾਸਤੇ ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਇੰਗਲੈਂਡ ਦੇ 58 ਲੇਖਕਾਂ ਦੀਆਂ ਕਿਤਾਬਾਂ ਆਈਆਂ ਸਨ। ਇਨਾਮ ਵੰਡ ਸਮਾਗਮ 18 ਨਵੰਬਰ ਨੂੰ ਹੋਵੇਗਾ ਤੇ ਉਸੇ ਦਿਨ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ। ਜੇਤੂ ਕਿਤਾਬ ਦੇ ਲੇਖਕ ਨੂੰ 25 ਹਜ਼ਾਰ ਡਾਲਰ ਜਦਕਿ ਬਾਕੀ ਦੋਵੇਂ ਫਾਈਨਲਿਸਟ ਲੇਖਕਾਂ ਨੂੰ 10-10 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਜੈਸ਼ੰਕਰ ਨੇ ਸਿੰਗਾਪੁਰ ’ਚ ਨਵੇਂ ਭਾਰਤੀ ਹਾਈ ਕਮਿਸ਼ਨ ਚਾਂਸਰੀ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਜੱਗੂ ਭਗਵਾਨਪੁਰੀਆ ਗਰੋਹ ਨਾਲ ਸੰਬੰਧਿਤ ਮਾਮਲੇ ’ਚ ਮੇਜਰ ਸਿੰਘ ਦੀ ਭਾਲ ਲਈ ਪੋਸਟਰ ਜਾਰੀ
Ad Position 24