ਸਰੀ ਨੇ ਅੰਤਰਰਾਸ਼ਟਰੀ ਆਰਥਿਕ ਵਿਕਾਸ ਕੌਂਸਲ ਦੇ 2 ਵੱਕਾਰੀ ਐਵਾਰਡ ਜਿੱਤੇ
ਵੈਨਕੂਵਰ, 22 ਅਗਸਤ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਨੂੰ ਇੰਟਰਨੈਸ਼ਨਲ ਇਕਨਾਮਿਕ ਡਿਵੈਲਪਮੈਂਟ ਕੌਂਸਲ ਵੱਲੋਂ 2026 ਦੇ ਆਰਥਿਕ ਵਿਕਾਸ ’ਚ ਉੱਤਮਤਾ ਪੁਰਸਕਾਰਾਂ ਵਿੱਚੋਂ 2 ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਇਹ ਪੁਰਸਕਾਰ ਕਾਰੋਬਾਰੀ ਵਿਕਾਸ ਨੂੰ ਸਮਰਥਨ ਦੇਣ ਤੇ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਸ਼ਹਿਰ ਦੀ ਅਗਵਾਈ ਅਤੇ ਮਾਣਯੋਗ ਭੂਮਿਕਾ ਨੂੰ ਮਾਨਤਾ ਦਿੰਦੇ ਹਨ।
ਵੈਨਕੂਵਰ, 22 ਅਗਸਤ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਨੂੰ ਇੰਟਰਨੈਸ਼ਨਲ ਇਕਨਾਮਿਕ ਡਿਵੈਲਪਮੈਂਟ ਕੌਂਸਲ ਵੱਲੋਂ 2026 ਦੇ ਆਰਥਿਕ ਵਿਕਾਸ ’ਚ ਉੱਤਮਤਾ ਪੁਰਸਕਾਰਾਂ ਵਿੱਚੋਂ 2 ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਇਹ ਪੁਰਸਕਾਰ ਕਾਰੋਬਾਰੀ ਵਿਕਾਸ ਨੂੰ ਸਮਰਥਨ ਦੇਣ ਤੇ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਸ਼ਹਿਰ ਦੀ ਅਗਵਾਈ ਅਤੇ ਮਾਣਯੋਗ ਭੂਮਿਕਾ ਨੂੰ ਮਾਨਤਾ ਦਿੰਦੇ ਹਨ। ਸ਼ਹਿਰ ਨੂੰ ਇਨੋਵੇਸ਼ਨ ਬੂਲੇਵਾਰਡ ਲਈ ਪੋਸਟ-ਸੈਕੰਡਰੀ ਐਜੂਕੇਸ਼ਨ ਪਾਰਟਨਰਸ਼ਿਪ ਸ਼੍ਰੇਣੀ ਵਿੱਚ ਸਿਲਵਰ ਅਵਾਰਡ ਅਤੇ ਸਰੀ ਐਗਰੀਟੈਕ ਸਟ੍ਰੈਟਜੀ ਲਈ ਇਨੋਵੇਟਿਵ ਆਰਥਿਕ ਵਿਕਾਸ ਸ਼੍ਰੇਣੀ ਵਿੱਚ ਕਾਂਸੀ ਦਾ ਪੁਰਸਕਾਰ ਮਿਲਿਆ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਮੈਨੂੰ ਬਹੁਤ ਮਾਣ ਹੈ ਕਿ ਸਰੀ ਦੇ ਕੰਮ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਮਿਲ ਰਹੀ ਹੈ। ਇਨ੍ਹਾਂ ਪਹਿਲਕਦਮੀਆਂ ਦੇ ਪਿੱਛੇ ਸਥਾਨਕ ਉੱਦਮੀ, ਕਿਸਾਨ ਅਤੇ ਭਾਈਵਾਲ ਹਨ, ਜੋ ਸਾਡੇ ਭਾਈਚਾਰੇ ਲਈ ਨਵੇਂ ਮੌਕੇ ਅਤੇ ਹੋਰ ਮਜ਼ਬੂਤ ਭਵਿੱਖ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ। ਇੰਟਰਨੈਸ਼ਨਲ ਇਕਨਾਮਿਕ ਡਿਵੈਲਪਮੈਂਟ ਕੌਂਸਲ ਦੇ ਪ੍ਰਧਾਨ ਅਤੇ ਸੀ.ਈ.ਓ. ਨੇਥਨ ਓਹਲੇ ਨੇ ਕਿਹਾ ਕਿ ਇਹ ਪੁਰਸਕਾਰ ਸਰੀ ਦੀ ਆਪਣੇ ਭਾਈਚਾਰੇ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ ਤੇ ਆਰਥਿਕ ਵਿਕਾਸ ਦੇ ਮਹੱਤਵਪੂਰਨ ਪ੍ਰਭਾਵ ਨੂੰ ਦਰਸਾਉਂਦੇ ਹਨ। ਬਿਜ਼ਨਸ ਤੇ ਗਵਰਨਮੈਂਟ ਰਿਲੇਸ਼ਨਜ਼ ਦੇ ਡਾਇਰੈਕਟਰ ਟਾਈਲਰ ਵੈਸਟਓਵਰ ਨੇ ਕਿਹਾ ਕਿ ਇਹ ਪਹਿਲਕਦਮੀਆਂ ਮਜ਼ਬੂਤ ਭਾਈਵਾਲੀਆਂ ਤੇ ਸਰੀ ਦੇ ਕਾਰੋਬਾਰਾਂ ਤੇ ਉਤਪਾਦਕਾਂ ਲਈ ਵਿਹਾਰਕ ਸਹਾਇਤਾ ’ਤੇ ਆਧਾਰਿਤ ਹਨ ਜਿਨਸੀ ਛੇੜਛਾੜ ਦੇ ਦੋਸ ‘ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ ਵੈਨਕੂਵਰ, 19 ਅਗਸਤ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੀ 88 ਸਟਰੀਟ ਤੇ ਸਥਿਤ ਬੇਅਰ ਕ੍ਰੀਕ ਪਾਰਕ ਵਿੱਚ ਇਕ ਔਰਤ ਨਾਲ ਕਥਿਤ ਜਿਨਸੀ ਛੇੜਛਾੜ ਦੇ ਮਾਮਲੇ ਵਿੱਚ ਪੁਲਸ ਵੱਲੋਂ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਹੈ ਜਿਸਦੀ ਪਛਾਣ ਜਗੇਂਦਰ ਖੁਰਾਨਾ ਵਜੋਂ ਹੋਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਸਬੰਧੀ ਪੁਲਿਸ ਨੂੰ ਪਿਛਲੇ ਹਫਤੇ ਉਕਤ ਘਟਨਾ ਬਾਰੇ ਸੂਚਨਾ ਮਿਲੀ ਸੀ। ਇਸ ਮਗਰੋਂ ਪੁਲਸ ਵੱਲੋਂ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਜਾਰੀ ਕਰਕੇ ਆਮ ਲੋਕਾਂ ਤੋਂ ਉਸ ਦੀ ਪਛਾਣ ਕਰਨ ਲਈ ਮਦਦ ਮੰਗੀ ਗਈ । ਜਿਸ ਮਗਰੋਂ ਪੁਲਿਸ ਨੂੰ ਮਿਲੀ ਜਾਣਕਾਰੀ ਦੇ ਆਧਾਰ ‘ਤੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਗਈ ਹੈ