27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਇੰਦਰ ਸਿੰਘ ਉੱਪਲ ਵੱਲੋਂ ਗੁਰਦੁਆਰਾ ਸਾਹਿਬ ਨੂੰ ਸਕਾਟਲੈਂਡ ਦਾ ਟਾਪੂ ਦਾਨ

ਲੰਡਨ, 27 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਉੱਘੇ ਸਮਾਜ ਸੇਵੀ ਇੰਦਰ ਸਿੰਘ ਉੱਪਲ ਐਮ. ਬੀ.

Ad Position 21
No active advertisement
ਸਮਾਜ ਸੇਵੀ ਇੰਦਰ ਸਿੰਘ ਉੱਪਲ ਐਮ.ਬੀ.ਈ. 28-08-2026
ਲੰਡਨ, 27 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਉੱਘੇ ਸਮਾਜ ਸੇਵੀ ਇੰਦਰ ਸਿੰਘ ਉੱਪਲ ਐਮ.ਬੀ.ਈ. ਤੇ ਉਨ੍ਹਾਂ ਦੀ ਪਤਨੀ ਮਾਰਗਰੇਟ ਉੱਪਲ ਨੇ ਮਿਸਾਲੀ ਸੇਵਾ ਕਰਦਿਆਂ ਸਕਾਟਲੈਂਡ ਸਥਿਤ ਵੈਕਸੇ ਟਾਪੂ ਤੇ ਇਸ ਦੇ ਆਲੇ-ਦੁਆਲੇ ਸਥਿਤ ਛੋਟੇ ਟਾਪੂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਨੂੰ ਦਾਨ ਕਰ ਦਿੱਤੇ ਹਨ। ਦਾਨ ਕੀਤੇ ਗਏ ਟਾਪੂਆਂ ਦਾ ਕੁੱਲ ਖੇਤਰਫਲ ਲਗਭਗ 51.19 ਹੈਕਟੇਅਰ, ਅਰਥਾਤ ਕਰੀਬ 126.5 ਏਕੜ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਵੈਕਸੇ ਟਾਪੂ ਹੈ, ਜਿਸ ਦਾ ਖੇਤਰਫਲ ਲਗਭਗ 105 ਏਕੜ ਦੱਸਿਆ ਗਿਆ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਸਮੁੱਚੀ ਕਾਰਜਕਾਰਨੀ ਕਮੇਟੀ ਤੇ ਸੰਗਤ ਵੱਲੋਂ ਇੰਦਰ ਸਿੰਘ ਉੱਪਲ ਐਮ.ਬੀ.ਈ. ਅਤੇ ਮਾਰਗਰੇਟ ਉੱਪਲ ਦਾ ਇਸ ਅਸਾਧਾਰਨ ਤੇ ਖੁੱਲ੍ਹੇ ਦਿਲ ਨਾਲ ਕੀਤੇ ਦਾਨ ਲਈ ਧੰਨਵਾਦ ਕੀਤਾ ਹੈ। ਪ੍ਰਬੰਧਕਾਂ ਅਨੁਸਾਰ ਇਹ ਆਪਣੀ ਕਿਸਮ ਦਾ ਪਹਿਲਾ ਤੇ ਬੇਮਿਸਾਲ ਦਾਨ ਹੈ। ਗੁਰਦੁਆਰਾ ਸਾਹਿਬ ਦੇ ਟਰੱਸਟੀ ਅਮਰਜੀਤ ਸਿੰਘ ਦਾਸਨ ਨੇ ਇਸ ਦਾਨ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਵਿਚ ਅਹਿਮ ਭੂਮਿਕਾ ਨਿਭਾਈ। ਸਕਾਟਲੈਂਡ ਦੇ ਵੱਖਰੇ ਕਾਨੂੰਨਾਂ, ਉੱਥੋਂ ਦੇ ਵਕੀਲਾਂ ਦੀਆਂ ਸੇਵਾਵਾਂ ਲੈਣ, ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨ ਅਤੇ ਜਾਇਦਾਦ ਨਾਲ ਸਬੰਧਤ ਸਾਰੀਆਂ ਲੋੜੀਂਦੀਆਂ ਜਾਂਚਾਂ ਮੁਕੰਮਲ ਕਰਨ ਕਾਰਨ ਇਸ ਪ੍ਰਕਿਰਿਆ ਨੂੰ ਪੂਰਾ ਹੋਣ ’ਚ ਲਗਭਗ ਸੱਤ ਮਹੀਨੇ ਲੱਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਇਤਿਹਾਸਕ ਦਾਨ ਨੂੰ ਸਿੱਖ ਸੰਗਤ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਲਈ ਬਹੁਤ ਮਾਣ ਵਾਲੀ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਕਿ ਇਸ ਟਾਪੂ ਕਦੇ ਵੀ ਵੇਚਿਆ ਨਹੀਂ ਜਾਵੇਗਾ, ਇਹ ਸਿੱਖ ਕੌਮ ਦੀ ਇਕ ਸੇਵਾਦਾਰ ਵੱਲੋਂ ਦਿੱਤੀ ਗਈ ਬੇਮਿਸਾਲ ਸੇਵਾ ਨੂੰ ਸੰਭਾਲ ਕੇ ਰੱਖਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮੱਧਕਾਲੀ ਚੋਣ ਨਹੀਂ ਲੜਾਂਗਾ- ਰਾਜ ਕ੍ਰਿਸ਼ਨਾਮੂਰਤੀ — ਪਾਰਟੀ ਉਮੀਦਵਾਰਾਂ ਲਈ ਇਕ ਲੱਖ ਡਾਲਰ ਫੰਡ ਦੇਣ ਦਾ ਐਲਾਨ ਅਗਲੀ ਖ਼ਬਰ ਭਾਰਤੀ ਡਰਾਈਵਰ ਦੇ ਟਰੱਕ ਦੀ ਟੱਕਰ ਨਾਲ ਰਾਹਗੀਰ ਦੀ ਮੌਤ
Ad Position 24