29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਲੂਇਸਵਿਲ ਪੋਰਟ ’ਤੇ ਨਕਲੀ ਲਗਜ਼ਰੀ ਘੜੀਆਂ ਤੇ ਜੁੱਤਿਆਂ ਦੀ ਵੱਡੀ ਖੇਪ ਜ਼ਬਤ

ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਕੈਂਟਕੀ ਦੇ ਲੂਇਸਵਿਲ ਪੋਰਟ ’ਤੇ ਨਕਲੀ ਲਗਜ਼ਰੀ ਘੜੀਆਂ ਤੇ ਜੁੱਤਿਆਂ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਦੱਖਣੀ ਕੋਰੀਆ ਤੋਂ ਆਇਆ ਇਹ ਪਾਰਸਲ ਅਮਰੀਕੀ ਸੂਬੇ ਜਾਰਜੀਆ ਭੇਜਿਆ ਜਾ ਰਿਹਾ ਸੀ।

Ad Position 21
No active advertisement
ਜ਼ਬਤ ਕੀਤੇ ਗਏ ਸਾਮਾਨ ਵਿਚਲੀ ਇਕ ਘੜੀ। 29-08-2026
ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਕੈਂਟਕੀ ਦੇ ਲੂਇਸਵਿਲ ਪੋਰਟ ’ਤੇ ਨਕਲੀ ਲਗਜ਼ਰੀ ਘੜੀਆਂ ਤੇ ਜੁੱਤਿਆਂ ਦੀ ਵੱਡੀ ਖੇਪ ਜ਼ਬਤ ਕੀਤੀ ਹੈ। ਦੱਖਣੀ ਕੋਰੀਆ ਤੋਂ ਆਇਆ ਇਹ ਪਾਰਸਲ ਅਮਰੀਕੀ ਸੂਬੇ ਜਾਰਜੀਆ ਭੇਜਿਆ ਜਾ ਰਿਹਾ ਸੀ। ਅਧਿਕਾਰੀਆਂ ਨੇ ਸ਼ੱਕ ਦੇ ਆਧਾਰ ’ਤੇ ਪਾਰਸਲ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਰੋਲੈਕਸ ਤੇ ਲੂਈ ਵੁਇਟੋਨ ਦੇ ਨਾਂਅ ਵਾਲੀਆਂ 152 ਘੜੀਆਂ ਤੇ ਗੁੱਚੀ ਦੇ ਟਰੇਡਮਾਰਕ ਵਾਲੇ 32 ਜੋੜੇ ਜੁੱਤੇ ਬਰਾਮਦ ਹੋਏ। ਸੀ.ਬੀ.ਪੀ. ਦੇ ਵਪਾਰਕ ਮਾਹਿਰਾਂ ਨੇ ਜਾਂਚ ਮਗਰੋਂ ਸਾਰੇ ਉਤਪਾਦਾਂ ਨੂੰ ਨਕਲੀ ਕਰਾਰ ਦਿੱਤਾ। ਵਿਭਾਗ ਅਨੁਸਾਰ ਜੇ ਇਹ ਸਾਮਾਨ ਅਸਲੀ ਹੁੰਦਾ ਤਾਂ ਇਸ ਦੀ ਅਨੁਮਾਨਿਤ ਪ੍ਰਚੂਨ ਕੀਮਤ 9.3 ਮਿਲੀਅਨ ਡਾਲਰ, ਭਾਵ 93 ਲੱਖ ਡਾਲਰ ਤੋਂ ਵੱਧ ਹੋਣੀ ਸੀ। ਇਹ ਰਕਮ ਨਕਲੀ ਸਾਮਾਨ ਦੀ ਅਸਲ ਕੀਮਤ ਨਹੀਂ, ਸਗੋਂ ਉਸ ਦੇ ਅਸਲੀ ਹੋਣ ਦੀ ਸਥਿਤੀ ਵਿਚ ਬਣਨ ਵਾਲਾ ਅਨੁਮਾਨਿਤ ਮੁੱਲ ਹੈ। ਲੂਇਸਵਿਲ ਪੋਰਟ ਦੇ ਡਾਇਰੈਕਟਰ ਫਿਲਿਪ ਓਨਕਨ ਨੇ ਕਿਹਾ ਕਿ ਨਕਲੀ ਉਤਪਾਦ ਖਪਤਕਾਰਾਂ ਨਾਲ ਧੋਖਾ ਕਰਨ ਦੇ ਨਾਲ ਅਮਰੀਕੀ ਕਾਰੋਬਾਰਾਂ, ਰੁਜ਼ਗਾਰ ਅਤੇ ਟੈਕਸ ਆਮਦਨ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਅਧਿਕਾਰੀਆਂ ਮੁਤਾਬਕ ਸਮੇਂ ਸਿਰ ਕੀਤੀ ਕਾਰਵਾਈ ਨਾਲ ਇਹ ਖੇਪ ਬਾਜ਼ਾਰ ਤੇ ਗਾਹਕਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਈ ਗਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਮੂਲ ਦੀ ਜੱਜ ਨੇ ਟਰੰਪ ਦੀ ‘ਡਾਕ ਰਾਹੀਂ ਵੋਟ’ ਯੋਜਨਾ ’ਤੇ ਲਾਈ ਰੋਕ ਅਗਲੀ ਖ਼ਬਰ ਹਾਕੀ ਇੰਡੀਆ ਵਲੋਂ ਮਹਿਲਾ ਟੀਮ ਲਈ 50 ਲੱਖ ਰੁਪਏ ਦਾ ਇਨਾਮ
Ad Position 24