26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਲਗਾਤਾਰ 11 ਵੀਂ ਵਾਰ ਯੰਗ ਤੋਂ ਹਾਰੀ ਸਿੰਧੂ

ਪੈਰਿਸ, 25 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 26-10-2026
ਪੈਰਿਸ, 25 ਅਕਤੂਬਰ (ਪੀ. ਟੀ. ਆਈ.)-ਭਾਰਤ ਦੀ ਪੀ.ਵੀ. ਸਿੰਧੂ ਨੇ ਇਥੇ 9.5 ਲੱਖ ਅਮਰੀਕੀ ਡਾਲਰ ਦੇ ਫਰੈਂਚ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ’ਚ ਸਖ਼ਤ ਚੁਣੌਤੀ ਪੇਸ਼ ਕੀਤੀ ਪਰ ਉਹ ਦੱਖਣੀ ਕੋਰੀਆ ਦੀ ਵਿਸ਼ਵ ਨੰਬਰ ਇਕ ਖਿਡਾਰੀ ਐਨ ਸੇ ਯੰਗ ਤੋਂ ਤਿੰਨ ਗੇਮ ’ਚ ਹਾਰ ਕੇ ਉਪ ਜੇਤੂ ਰਹੀ।ਦੱਖਣੀ ਕੋਰੀਆਈ ਖਿਡਾਰਨ ਨੇ ਇਸ ਜਿੱਤ ਦੇ ਨਾਲ ਹੀ ਭਾਰਤੀ ਸ਼ਟਲਰ ਖ਼ਿਲਾਫ਼ ਆਪਣੀ ਜਿੱਤ ਹਾਰ ਦਾ ਰਿਕਾਰਡ 11-0 ਕਰ ਲਿਆ ਹੈ। ਯਾਨੀ ਸਿੰਧੂ ਹੁਣ ਤੱਕ ਐਨ ਸੇ ਯੰਗ ਨੂੰ ਇਕ ਵਾਰ ਵੀ ਹਰਾ ਨਹੀਂ ਸਕੀ ਹੈ। ਫਰੈਂਚ ਓਪਨ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਯੰਗ ਦੀ ਜਿੱਤ ਦਾ ਸਿਲਸਿਲਾ 50 ਮੈਚਾਂ ਤੱਕ ਪਹੁੰਚ ਗਿਆ ਹੈ। 31 ਸਾਲਾ ਭਾਰਤੀ ਖਿਡਾਰਨ ਨੂੰ ਉਲੰਪਿਕ ਚੈਂਪੀਅਨ ਆਨ ਸੇ ਯੰਗ ਖ਼ਿਲਾਫ਼ 21-16, 11-21, 12-21 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਦੇ ਨਾਲ ਹੀ ਆਨ ਨੇ ਆਪਣਾ ਚੌਥਾ ਫਰੈਂਚ ਓਪਨ ਖ਼ਿਤਾਬ ਆਪਣੇ ਨਾਂਅ ਕੀਤਾ।
ਦੋ ਵਾਰ ਦੀ ਉਲੰਪਿਕ ਤਗਮਾ ਜੇਤੂ ਸਿੰਧੂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਆਪਣੀ ਲੰਬਾਈ ਅਤੇ ਹਮਲਾਵਰ ਸ਼ਾਟਸ ਦੀ ਬਿਹਤਰੀਨ ਵਰਤੋਂ ਕਰਦਿਆਂ 20 ਮਿੰਟ ’ਚ ਪਹਿਲਾ ਗੇਮ ਜਿੱਤ ਲਿਆ। ਉਸ ਦੇ ਕਰੀਅਰ ’ਚ ਇਹ ਕੇਵਲ ਦੂਜਾ ਮੌਕਾ ਸੀ, ਜਦੋਂ ਉਹ ਉਕਤ ਕੋਰੀਆਈ ਖਿਡਾਰਨ ਖ਼ਿਲਾਫ਼ ਕੋਈ ਗੇਮ ਜਿੱਤਣ ’ਚ ਸਫ਼ਲ ਰਹੀ। ਤਸਵੀਰ: ਸਿੰਧੂ, ਆਨ ਸੇ ਯੰਗ
Ad Position 22
No active advertisement
ਪਿਛਲੀ ਖ਼ਬਰ ਕੈਲੀਫੋਰਨੀਆ ਵਿਚ ਸ਼ੱਕੀ ਗੈਰ-ਨਾਗਰਿਕਾਂ ਦੀਆਂ ਵੋਟਾਂ ਵੱਖ ਕਰਨ ਦਾ ਹੁਕਮ ਅਗਲੀ ਖ਼ਬਰ ਬੀ.ਸੀ. ਵਿਧਾਨ ਸਭਾ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ ਦੀ ਹੂੰਝਾਫੇਰ ਜਿੱਤ
Ad Position 24