26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਤਿਗੁਰੂ ਰਵਿਦਾਸ ਟੈਂਪਲ ਸਬਾਊਦੀਆਂ ਦੀ ਆਲੀਸ਼ਾਨ ਇਮਾਰਤ ਦਾ ਉਦਘਾਟਨ

ਵੈਨਿਸ (ਇਟਲੀ), 25 ਅਕਤੂਬਰ (ਹਰਦੀਪ ਸਿੰਘ ਕੰਗ)-ਇਟਲੀ ਵਿਚ ਜਦੋਂ ਦਾ ਭਾਰਤੀ ਭਾਈਚਾਰਾ ਰਹਿਣ ਬਸੇਰਾ ਕਰਨ ਲੱਗਾ ਉਦੋਂ ਤੋਂ ਹੀ ਭਾਰਤੀ ਲੋਕਾਂ ਨੇ ਆਪਣੇ-ਆਪਣੇ ਧਾਰਮਿਕ ਅਸਥਾਨਾਂ ਦੀ ਸਥਾਪਨਾ ਆਲੀਸ਼ਾਨ ਇਮਾਰਤਾਂ ਵਿਚ ਕੀਤੀ। ਜੇਕਰ ਗੱਲ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤ ਦੀ ਕੀਤੀ ਜਾਵੇ ਤਾਂ ਸੰਗਤ ਨੇ ਇਟਲੀ ਦੇ ਸਭ ਤੋਂ ਨਾਮੀ ਸੂਬੇ ਲੰਬਾਰਦੀਆ ਦੇ ਜ਼ਿਲ੍ਹਾ ਬੈਰਗਾਮੋ ਵਿਚ ਪਹਿਲਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਅੱਜ ਤੋਂ ਕਰੀਬ 3 ਦਹਾਕੇ ਪਹਿਲਾਂ ਸਥਾਪਿਤ ਕੀਤਾ ਤੇ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤ ਵਲੋਂ ਅੱਜ ਇਟਲੀ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸੂਬੇ ਲਾਸੀ ਦੇ ਸ਼ਹਿਰ ਸਬਾਊਦੀਆ (ਲਾਤੀਨਾ) ਸੂਬੇ ਦੇ ਮੁੱਖ ਮਾਰਗ ਐਸ.

Ad Position 21
No active advertisement
ਅਜੀਤ ਡੈਸਕ 26-10-2026
ਵੈਨਿਸ (ਇਟਲੀ), 25 ਅਕਤੂਬਰ (ਹਰਦੀਪ ਸਿੰਘ ਕੰਗ)-ਇਟਲੀ ਵਿਚ ਜਦੋਂ ਦਾ ਭਾਰਤੀ ਭਾਈਚਾਰਾ ਰਹਿਣ ਬਸੇਰਾ ਕਰਨ ਲੱਗਾ ਉਦੋਂ ਤੋਂ ਹੀ ਭਾਰਤੀ ਲੋਕਾਂ ਨੇ ਆਪਣੇ-ਆਪਣੇ ਧਾਰਮਿਕ ਅਸਥਾਨਾਂ ਦੀ ਸਥਾਪਨਾ ਆਲੀਸ਼ਾਨ ਇਮਾਰਤਾਂ ਵਿਚ ਕੀਤੀ।ਜੇਕਰ ਗੱਲ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤ ਦੀ ਕੀਤੀ ਜਾਵੇ ਤਾਂ ਸੰਗਤ ਨੇ ਇਟਲੀ ਦੇ ਸਭ ਤੋਂ ਨਾਮੀ ਸੂਬੇ ਲੰਬਾਰਦੀਆ ਦੇ ਜ਼ਿਲ੍ਹਾ ਬੈਰਗਾਮੋ ਵਿਚ ਪਹਿਲਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਅੱਜ ਤੋਂ ਕਰੀਬ 3 ਦਹਾਕੇ ਪਹਿਲਾਂ ਸਥਾਪਿਤ ਕੀਤਾ ਤੇ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤ ਵਲੋਂ ਅੱਜ ਇਟਲੀ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸੂਬੇ ਲਾਸੀ ਦੇ ਸ਼ਹਿਰ ਸਬਾਊਦੀਆ (ਲਾਤੀਨਾ) ਸੂਬੇ ਦੇ ਮੁੱਖ ਮਾਰਗ ਐਸ.ਐਸ. 148 ਪੁਨਤੀਨਾ ਉਪਰ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਦੀ ਆਲੀਸ਼ਾਨ ਇਮਾਰਤ ਦਾ ਉਦਘਾਟਨ “ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ”ਦੇ ਜੋਸ਼ੀਲੇ ਜੈਕਾਰਿਆਂ ਨਾਲ ਕੀਤਾ ਗਿਆ ।ਗੌਰਤਲਬ ਹੈ ਕਿ ਇਹ ਸੂਬੇ ਦਾ ਪਹਿਲਾ ਅਜਿਹਾ ਗੁਰਦੁਆਰਾ ਸਾਹਿਬ ਜਿਹੜਾ ਕਿ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੇ ਬਿਨ੍ਹਾਂ ਕਿਸੇ ਬੈਂਕ ਦੀ ਸਹਾਇਤਾ ਦੇ ਸੂਬੇ ਦੇ ਮੁੱਖ ਮਾਰਗ ਉਪਰ ਸਥਾਪਿਤ ਕੀਤਾ। ਭਗਤੀ ਦੀਆਂ ਮਹਿਕਾਂ ਮਾਰਦੇ ਉਦਘਾਟਨ ਦੇ ਯਾਦਗਾਰੀ ਪਲਾਂ ਦੌਰਾਨ “ਹਰਿ” ਦੇ ਨਿਸ਼ਾਨ ਦੀ ਰਸਮ ਸਮੂਹ ਸੰਗਤਾਂ ਨੇ ਸਮੂਹਿਕ ਤੌਰ ’ਤੇ ਕੀਤੀ। ਉਪੰਰਤ ਆਰੰਭੇ ਸ੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਤੋਂ ਬਾਅਦ ਸਜੇ ਵਿਸ਼ਾਲ ਧਾਰਮਿਕ ਦੀਵਾਨਾਂ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਮਨਜੀਤ ਦੁਆਰਾ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਦੇ ਮੁੱਖ ਤੋਂ ਉਚਾਰੀ ਇਲਾਹੀ ਬਾਣੀ ਦੇ ਕੀਰਤਨ ਨਾਲ ਕੀਤੀ।ਇਸ ਮੌਕੇ ਪ੍ਰਸਿੱਧ ਮਿਸ਼ਨਰੀ ਗਾਇਕ ਧਨਪਤ ਰਾਏ,ਸੌਂਧੀ ਸਾਬ ਤੇ ਕਈ ਹੋਰ ਮਿਸ਼ਨਰੀ ਪ੍ਰਚਾਰਕਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਹੋਕਾ ਦਿੱਤਾ।ਇਸ ਮੌਕੇ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਗੁਰਦੁਆਰਾ ਪ੍ਰਬੰਧਕ ਨੇ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਨੂੰ ਖਰੀਦਣ ਵਿਚ ਸਹਿਯੋਗ ਦੇਣ ਵਾਲੀ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਇਹ ਕਾਰਜ ਗੁਰੂ ਸਾਹਿਬ ਨੇ ਆਪ ਨੇਪੜੇ ਚਾੜੇ ਹਨ ਜਿਸ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਕੋਟਿਨ-ਕੋਟਿ ਸ਼ੁੱਕਰਾਨਾ।ਇਸ ਉਦਘਾਟਨੀ ਸਮਾਰੋਹ ਵਿਚ ਇਟਲੀ ਭਰ ਤੋਂ ਸੰਗਤਾਂ ਨੇ ਕਾਫ਼ਲਿਆਂ ਦੇ ਰੂਪ ਵਿਚ ਹਾਜ਼ਰੀ ਭਰੀ।ਆਈਆਂ ਸਭ ਸੰਗਤਾਂ ਲਈ ਸੇਵਾਦਾਰਾਂ ਵਲੋਂ ਅਨੇਕਾਂ ਪ੍ਰਕਾਸ ਦੇ ਗੁਰੂ ਦੇ ਅੱਟੁਟ ਲੰਗਰ ਵਰਤਾਏ ਗਏ।ਜ਼ਿਕਰਯੋਗ ਹੈ ਕਿ ਇਟਲੀ ਭਰ ਵਿਚ 30 ਤੋਂ ਉਪਰ ਸਤਿਗੁਰੂ ਰਵਿਦਾਸ ਸਭਾਵਾਂ ਗੁਰੂ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਹੀਆਂ ਤੇ ਇਹ 11ਵੇਂ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਦਾ ਉਦਘਾਟਨੀ ਸਮਾਰੋਹ ਸੀ ਇਸ ਤੋਂ ਪਹਿਲਾਂ 10 ਗੁਰਦੁਆਰਾ ਸਾਹਿਬ ਅਜਿਹੇ ਹਨ ਜਿਹੜੇ ਕਿ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤ ਨੇ ਆਪਣੇ ਦਸਵੰਧ ਨਾਲ ਮੁੱਲ ਦੀ ਆਲੀਸ਼ਾਨ ਇਮਾਰਤ ਵਿੱਚ ਸਥਾਪਿਤ ਕੀਤੇ ਹੋਏ ਹਨ। ਤਸਵੀਰਾਂ: ਗੁਰਦੁਆਰਾ ਗੁਰੂ ਰਵਿਦਾਸ 1 ਤੋਂ ਲੈ ਕੇ 3 ਤੱਕ
Ad Position 22
No active advertisement
ਪਿਛਲੀ ਖ਼ਬਰ ਬੀ.ਸੀ. ਵਿਧਾਨ ਸਭਾ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ ਦੀ ਹੂੰਝਾਫੇਰ ਜਿੱਤ ਅਗਲੀ ਖ਼ਬਰ ਫਲੋਰੀਡਾ ’ਚ ਯੂਨੀਵਰਸਿਟੀ ਦੇ ਖੇਡ ਮੈਦਾਨ ਨੇੜੇ ਗੋਲੀਬਾਰੀ, 6 ਨਾਬਾਲਗਾਂ ਸਮੇਤ 12 ਜ਼ਖ਼ਮੀ
Ad Position 24