26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਕੈਲੀਫੋਰਨੀਆ ਵਿਚ ਸ਼ੱਕੀ ਗੈਰ-ਨਾਗਰਿਕਾਂ ਦੀਆਂ ਵੋਟਾਂ ਵੱਖ ਕਰਨ ਦਾ ਹੁਕਮ

ਸੈਕਰਾਮੈਂਟੋ, 25 ਅਕਤੂਬਰ (ਹੁਸਨ ਲੜੋਆ ਬੰਗਾ)-ਨਿਆਂ ਵਿਭਾਗ ਨੇ ਕੈਲੀਫੋਰਨੀਆ ਦੇ ਚੋਣ ਅਧਿਕਾਰੀਆਂ ਨੂੰ ਵੋਟਰ ਸੂਚੀਆਂ ਵਿਚ ਸ਼ੱਕੀ ਗੈਰ-ਨਾਗਰਿਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀਆਂ ਡਾਕ ਰਾਹੀਂ ਪਾਈਆਂ ਵੋਟਾਂ ਵੱਖ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੋ ਅਧਿਕਾਰੀ ਜਾਣਬੁੱਝ ਕੇ ਗੈਰ-ਨਾਗਰਿਕਾਂ ਦੁਆਰਾ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਅਪਰਾਧਿਕ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 26-10-2026
ਸੈਕਰਾਮੈਂਟੋ, 25 ਅਕਤੂਬਰ (ਹੁਸਨ ਲੜੋਆ ਬੰਗਾ)-ਨਿਆਂ ਵਿਭਾਗ ਨੇ ਕੈਲੀਫੋਰਨੀਆ ਦੇ ਚੋਣ ਅਧਿਕਾਰੀਆਂ ਨੂੰ ਵੋਟਰ ਸੂਚੀਆਂ ਵਿਚ ਸ਼ੱਕੀ ਗੈਰ-ਨਾਗਰਿਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀਆਂ ਡਾਕ ਰਾਹੀਂ ਪਾਈਆਂ ਵੋਟਾਂ ਵੱਖ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੋ ਅਧਿਕਾਰੀ ਜਾਣਬੁੱਝ ਕੇ ਗੈਰ-ਨਾਗਰਿਕਾਂ ਦੁਆਰਾ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਅਪਰਾਧਿਕ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਕਾਰਵਾਈ ਟਰੰਪ ਪ੍ਰਸ਼ਾਸਨ ਵਲੋਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਜਾਂਚ ਕਰਨ ਦੇ ਯਤਨਾਂ ਦਾ ਹਿੱਸਾ ਹੈ, ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਵਿਆਪਕ ਚੋਣ ਧੋਖਾਧੜੀ ਦੇ ਦੋਸ਼ ਲਾਉਂਦੇ ਆ ਰਹੇ ਹਨ। ਕੈਲੀਫੋਰਨੀਆ ਕਾਉਂਟੀ ਚੋਣ ਅਧਿਕਾਰੀਆਂ ਨੂੰ ਭੇਜੇ ਗਏ ਪੱਤਰਾਂ ਵਿਚ ਉਨ੍ਹਾਂ ਨੂੰ ਨਿਆਂ ਵਿਭਾਗ ਅਤੇ ਗ੍ਰਹਿ ਸੁਰੱਖਿਆ ਵਿਭਾਗ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਹ ਪਛਾਣ ਕੀਤੀ ਜਾ ਸਕੇ ਕਿ ਸੂਚੀਆਂ ਵਿਚ ਕੌਣ ਨਾਗਰਿਕ ਹੈ ਅਤੇ ਕੌਣ ਨਹੀਂ। ਰਿਪੋਰਟ ਅਨੁਸਾਰ ਫਸਟ ਅਸਿਸਟੈਂਟ ਯੂ.ਐਸ. ਅਟਾਰਨੀ ਬਿਲ ਐਸੇਲੀ ਨੇ ਸੈਨ ਬਰਨਾਰਡੀਨੋ ਕਾਉਂਟੀ ਦੇ ਅਧਿਕਾਰੀਆਂ ਨੂੰ ਭੇਜੇ ਇਕ ਪੱਤਰ ਵਿਚ ਕਿਹਾ ਹੈ ਕਿ ਜੇਕਰ ਵਿਅਕਤੀ ਜਾਣਬੁੱਝ ਕੇ ਸੰਘੀ ਏਜੰਸੀਆਂ ਦੁਆਰਾ ਗੈਰ-ਨਾਗਰਿਕ ਵਜੋਂ ਪਛਾਣੇ ਗਏ ਵਿਅਕਤੀਆਂ ਦੁਆਰਾ ਪਾਏ ਗਏ ਵੋਟ ਪੱਤਰਾਂ ਨੂੰ ਸੂਚੀਬੱਧ ਕਰਦੇ ਹਨ ਤਾਂ ਉਹ ਸੰਘੀ ਅਪਰਾਧ ਦੇ ਸਹਾਇਕ ਅਤੇ ਸਹਿਯੋਗੀ ਬਣਨ ਦੇ ਜੋਖਮ ਤਹਿਤ ਹੋਵੇਗਾ। 13 ਅਕਤੂਬਰ ਨੂੰ ਭੇਜੇ ਗਏ ਪਹਿਲੇ ਪੱਤਰ ਵਿਚ ਇਕ ਪਾਸਵਰਡ-ਸੁਰੱਖਿਅਤ ਥੰਬ ਡਰਾਈਵ ਸ਼ਾਮਿਲ ਸੀ, ਜਿਸ ਵਿਚ ਉਨ੍ਹਾਂ ਲੋਕਾਂ ਦੇ ਨਾਂਅ ਸਨ, ਜਿਨ੍ਹਾਂ ਬਾਰੇ ਪ੍ਰਸ਼ਾਸਨ ਸਮਝਦਾ ਹੈ ਕਿ ਉਹ ਗੈਰ-ਨਾਗਰਿਕ ਹਨ, ਜਿਨ੍ਹਾਂ ਨੂੰ ਨਵੰਬਰ ਦੀਆਂ ਚੋਣਾਂ ਲਈ ਵੋਟ ਪੱਤਰ ਭੇਜੇ ਗਏ ਸਨ। ਪੱਤਰ ਵਿਚ ਅਧਿਕਾਰੀਆਂ ਨੂੰ ਉਨ੍ਹਾਂ ਲੋਕਾਂ ਦੇ ਵੋਟ ਪੱਤਰ ਅਸਥਾਈ ਤੌਰ ’ਤੇ ਵੱਖ ਕਰਨ ਲਈ ਕਿਹਾ ਹੈ, ਜਿਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਨਹੀਂ ਹੋ ਸਕੀ। ਪੱਤਰ ਮਿਲਣ ਉਪਰੰਤ ਲਾਸ ਏਂਜਲਸ ਕਾਉਂਟੀ ਕਲਰਕ ਡੀਨ ਸੀ. ਲੋਗਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਹੀ ਵੋਟਰ ਰਜਿਸਟਰੇਸ਼ਨ ਰਿਕਾਰਡਾਂ ਨੂੰ ਬਣਾਈ ਰੱਖਣਾ ਸਾਡੇ ਦਫ਼ਤਰ ਦੀ ਇਕ ਬੁਨਿਆਦੀ ਜ਼ਿੰਮੇਵਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਬੱਚੇ ਦੀ ਗੋਲੀ ਨਾਲ ਮੌਤ ਦੇ ਮਾਮਲੇ ’ਚ ਕਾਰਜਕਾਰੀ ਪੁਲਿਸ ਮੁਖੀ ਵਲੋਂ ਅਸਤੀਫ਼ਾ ਅਗਲੀ ਖ਼ਬਰ ਲਗਾਤਾਰ 11 ਵੀਂ ਵਾਰ ਯੰਗ ਤੋਂ ਹਾਰੀ ਸਿੰਧੂ
Ad Position 24