ਸਰੀ ਸਿਟੀ ਵੱਲੋਂ ਤਿੰਨ ਨਵੇਂ ਪਾਰਕਾਂ ਲਈ 7.9 ਮਿਲੀਅਨ ਡਾਲਰ ਦੀ ਰਾਸ਼ੀ ਜਾਰੀ
ਵੈਨਕੂਵਰ, 28 ਅਗਸਤ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਵੱਲੋਂ ਸਰੀ ’ਚ ਬਣਨ ਵਾਲੇ ਨਵੇਂ ਪਾਰਕਾਂ ਲਈ 7. 9 ਮਿਲੀਅਨ ਡਾਲਰ ਦੀ ਰਾਸੀ ਜਾਰੀ ਕੀਤੀ ਗਈ ਹੈ।
ਵੈਨਕੂਵਰ, 28 ਅਗਸਤ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਵੱਲੋਂ ਸਰੀ ’ਚ ਬਣਨ ਵਾਲੇ ਨਵੇਂ ਪਾਰਕਾਂ ਲਈ 7.9 ਮਿਲੀਅਨ ਡਾਲਰ ਦੀ ਰਾਸੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਸਰੀ ਸਿਟੀ ਕੌਂਸਲ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਤਿੰਨ ਨਵੇਂ ਨੇਬਰਹੁੱਡ ਪਾਰਕਾਂ ਵਿੱਚੋਂ ਇਹ ਪਹਿਲਾ ਪਾਰਕ ਹੋਵੇਗਾ ਇਸ ਦੇ ਨਾਲ ਨਾਲ ਨਿਊਟਨ ਅਤੇ ਗਿਲਡਫੋਰਡ ਵਿੱਚ ਸਥਿਤ ਨਵੇਂ ਪਾਰਕ ਬਣਨ ਵਾਲੇ ਪਾਰਕ ਸਥਾਨਕ ਨਿਵਾਸੀਆਂ ਲਈ ਵਧੀਆ ਸਹੂਲਤਾਂ ਮੁਹੱਈਆ ਕਰਵਾਉਣਗੇ, ਜਿੱਥੇ ਨੇੜਲੇ ਘਰਾਂ ਦੇ ਵਸਨੀਕ ਲੋਕ ਆਪਣੇ ਘਰਾਂ ਦੇ ਨੇੜੇ ਇਕੱਤਰ ਹੋਣ ਆਰਾਮ ਕਰਨ ਦੇ ਨਾਲ ਨਾਲ ਕੁਦਰਤ ਦਾ ਅਨੰਦ ਮਾਣ ਸਕਣਗੇ। ਜਾਰੀ ਬਿਆਨ ’ਚ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਜਿਵੇਂ ਜਿਵੇਂ ਸਰੀ ਦੇ ਵਿਕਾਸ ਕਾਰਜ ਜਾਰੀ ਰਹਿਣਗੇ,ਤਿਵੇਂ ਤਿਵੇਂ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਪਾਰਕ ਅਤੇ ਜਨਤਕ ਸਥਾਨ ਵੀ ਉਸੇ ਰਫ਼ਤਾਰ ਨਾਲ ਵਿਕਸਿਤ ਹੋਣ। ਨੇਬਰਹੁੱਡ ਪਾਰਕਾਂ ਵਿੱਚ ਨਿਵੇਸ਼ ਕਰਨਾ ਸਿਹਤਮੰਦ ਅਤੇ ਰਹਿਣ-ਯੋਗ ਕਮਿਊਨਿਟੀਆਂ ਬਣਾਉਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ।