ਭਾਈ ਸਰਬਜੀਤ ਸਿੰਘ ਧੁੰਦਾ ਵੱਲੋਂ ਇਟਲੀ ਵਿਚ ਲਗਾਤਾਰ ਦੀਵਾਨ ਜਾਰੀ
ਵੈਨਿਸ (ਇਟਲੀ), 28 ਅਗਸਤ (ਹਰਦੀਪ ਸਿੰਘ ਕੰਗ)-ਯੂਰਪ ਟੂਰ ਤਹਿਤ ਸਿੱਖੀ ਪ੍ਰਚਾਰ ਲਈ ਇਟਲੀ ਪਹੁੰਚੇ ਪ੍ਰਸਿੱਧ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੁੰਦਾ ਵੱਲੋਂ ਇਟਲੀ ਦੇ ਵੱਖ ਵੱਖ ਗੁਰਦੁਆਰਿਆਂ ’ਚ ਦੀਵਾਨ ਜਾਰੀ ਹਨ। ਇਨਾਂ ਦੀਵਾਨਾਂ ਅੰਦਰ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਪਹੁੰਚ ਰਹੀਆਂ ਹਨ।
ਵੈਨਿਸ (ਇਟਲੀ), 28 ਅਗਸਤ (ਹਰਦੀਪ ਸਿੰਘ ਕੰਗ)-ਯੂਰਪ ਟੂਰ ਤਹਿਤ ਸਿੱਖੀ ਪ੍ਰਚਾਰ ਲਈ ਇਟਲੀ ਪਹੁੰਚੇ ਪ੍ਰਸਿੱਧ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੁੰਦਾ ਵੱਲੋਂ ਇਟਲੀ ਦੇ ਵੱਖ ਵੱਖ ਗੁਰਦੁਆਰਿਆਂ ’ਚ ਦੀਵਾਨ ਜਾਰੀ ਹਨ। ਇਨਾਂ ਦੀਵਾਨਾਂ ਅੰਦਰ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਪਹੁੰਚ ਰਹੀਆਂ ਹਨ। ਬੀਤੇ ਦਿਨ ਵੈਨਿਸ ਨੇੜਲੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਫੋਨਤਾਨੈਲਾ (ਤਰਵੀਜੋ) ਵਿਖੇ ਸਜੇ ਦੀਵਾਨ ਦੌਰਾਨ ਭਾਈ ਸਰਬਜੀਤ ਸਿੰਘ ਧੁੰਦਾ ਦੁਆਰਾ ਵਡਮੁੱਲੀਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਸੰਗਤ ਨੂੰ ਪਾਖੰਡਵਾਦ ਅਤੇ ਬੇਲੋੜੇ ਰੀਤੀ ਰਿਵਾਜਾਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦਿਆਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਕਲਗੀਧਰ ਸਾਹਿਬ ਫੋਨਤਾਨੈਲਾ ਦੁਆਰਾ ਭਾਈ ਧੁੰਦਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ।