04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਭਾਰਤ ਏਸ਼ਿਆਈ ਖੇਡਾਂ ਲਈ ਭੇਜੇਗਾ 768 ਮੈਂਬਰੀ ਦਲ

ਜਲੰਧਰ, 3 ਸਤੰਬਰ (ਡਾ. ਜਤਿੰਦਰ ਸਾਬੀ)-ਜਾਪਾਨ ਦੇ ਆਇਚੀ-ਨਾਗੋਯਾ ਵਿਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ 20ਵੀਆਂ ਏਸ਼ਿਆਈ ਖੇਡਾਂ ਲਈ ਭਾਰਤ ਨੇ ਆਪਣਾ ਦਲ ਤਿਆਰ ਕਰ ਲਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਜਲੰਧਰ, 3 ਸਤੰਬਰ (ਡਾ. ਜਤਿੰਦਰ ਸਾਬੀ)-ਜਾਪਾਨ ਦੇ ਆਇਚੀ-ਨਾਗੋਯਾ ਵਿਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ 20ਵੀਆਂ ਏਸ਼ਿਆਈ ਖੇਡਾਂ ਲਈ ਭਾਰਤ ਨੇ ਆਪਣਾ ਦਲ ਤਿਆਰ ਕਰ ਲਿਆ ਹੈ। ਕੇਂਦਰੀ ਖੇਡ ਮੰਤਰਾਲੇ ਨੇ 503 ਖਿਡਾਰੀਆਂ ਅਤੇ 246 ਟੀਮ ਅਧਿਕਾਰੀਆਂ ਤੇ ਸਹਾਇਕ ਸਟਾਫ ਸਮੇਤ ਕੁੱਲ 768 ਮੈਂਬਰੀ ਭਾਰਤੀ ਦਲ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ 36 ਖੇਡਾਂ ਵਿਚ ਆਪਣੀ ਚੁਣੌਤੀ ਪੇਸ਼ ਕਰੇਗਾ।ਪਹਿਲਾਂ 492 ਖਿਡਾਰੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰ ਬਾਅਦ ਵਿਚ ਖਾਸ ਕਰਕੇ ਅਥਲੈਟਿਕਸ ਦੇ ਕੁਝ ਹੋਰ ਖਿਡਾਰੀਆਂ ਨੂੰ ਸ਼ਾਮਿਲ ਕੀਤੇ ਜਾਣ ਨਾਲ ਗਿਣਤੀ 503 ਤੱਕ ਪਹੁੰਚ ਗਈ। ਦਲ ਵਿਚ 269 ਪੁਰਸ਼ ਅਤੇ 234 ਮਹਿਲਾ ਖਿਡਾਰੀ ਹਨ। ਸ਼ੂਟਿੰਗ ਵਿਚ ਮਨੂ ਭਾਕਰ, ਵੇਟਲਿਫਟਿੰਗ ਵਿਚ ਮੀਰਾਬਾਈ ਚਾਨੂ, ਬੈਡਮਿੰਟਨ ਵਿਚ ਪੀ.ਵੀ. ਸਿੰਧੂ ਅਤੇ ਲਕਸ਼ਯ ਸੇਨ, ਜਦਕਿ ਮੁੱਕੇਬਾਜ਼ੀ ਵਿਚ ਲਵਲੀਨਾ ਬੋਰਗੋਹੇਨ ਭਾਰਤੀ ਚੁਣੌਤੀ ਨੂੰ ਮਜ਼ਬੂਤ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਇਸਰੋ ਦਾ ਅਤਿ-ਆਧੁਨਿਕ ਇਮੇਜਿੰਗ ਸੈਟੇਲਾਈਟ ਲਾਂਚ ਲਈ ਤਿਆਰ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਅਤੇ ਬਾਣੀ ’ਤੇ ਹੋਇਆ ਸੈਮੀਨਾਰ
Ad Position 24