09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਹੈਰੋ ਲੰਡਨ ’ ਚ ਹਿੰਦੀ ਦਿਵਸ ਮੌਕੇ ਸ਼ਾਨਦਾਰ ਸਮਾਗਮ , ਕਵੀ ਦਰਬਾਰ ਨੇ ਬੰਨ੍ਹਿਆ ਰੰਗ

ਲੰਡਨ, 8 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਥਾ ਯੂ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਲੰਡਨ, 8 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਥਾ ਯੂ.ਕੇ. ਅਤੇ ਇੰਟਰਨੈਸ਼ਨਲ ਹਿੰਦੀ ਸੁਸਾਇਟੀ ਵਲੋਂਸਿੱਧਾਸ਼ਰਮ ਸ਼ਕਤੀ ਸਥਲ ਦੇ ਸਹਿਯੋਗ ਨਾਲ ਲੰਡਨ ਦੇ ਸ਼ਹਿਰ ਹੈਰੋ ਵਿੱਚ ਹਿੰਦੀ ਦਿਵਸ ਨੂੰ ਸਮਰਪਿਤ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਹਿੰਦੀ ਭਾਸ਼ਾ, ਸਾਹਿਤ ਅਤੇ ਭਾਰਤੀ ਸੱਭਿਆਚਾਰ ਨਾਲ ਜੁੜੀਆਂ ਵੱਡੀ ਗਿਣਤੀ ਵਿੱਚ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।ਸਮਾਗਮ ਦੀ ਪ੍ਰਧਾਨਗੀ ਭਾਰਤੀ ਹਾਈ ਕਮਿਸ਼ਨ ਦੀ ਹਿੰਦੀ ਅਤੇ ਸੱਭਿਆਚਾਰ ਅਧਿਕਾਰੀ ਡਾ. ਅਨੁਰਾਧਾ ਪਾਂਡੇਯ ਨੇ ਕੀਤੀ, ਜਦਕਿ ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੀਡੀਆ ਸ਼ਖ਼ਸੀਅਤ ਰਵੀ ਸ਼ਰਮਾ ਨੇ ਮੰਚ ਸੰਚਾਲਨ ਕੀਤਾ। ਪ੍ਰਸਿੱਧ ਗਾਇਕਾ ਪੂਜਾ ਭਨੋਟ ਨੇ ਸਰਸਵਤੀ ਵੰਦਨਾ ਪੇਸ਼ ਕੀਤੀ ਅਤੇ ਗੁਰੂ ਰਾਜ ਰਾਜੇਸ਼ਵਰ ਜੀ ਨੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ।ਸਮਾਗਮ ਦਾ ਮੁੱਖ ਆਕਰਸ਼ਣ ਕਵੀ ਸੰਮੇਲਨ ਰਿਹਾ। ਡਾ. ਅਨੁਰਾਧਾ ਪਾਂਡੇਯ, ਡਾ. ਪਦਮੇਸ਼ ਗੁਪਤ, ਅਰੁਣ ਸੱਬਰਵਾਲ, ਸ਼ਿਖਾ ਵਾਰਸ਼ਣੇਯ, ਆਸ਼ੂਤੋਸ਼ ਕੁਮਾਰ, ਆਸ਼ੀਸ਼ ਮਿਸ਼ਰਾ, ਰਿਤੇਸ਼ ਨਿਗਮ, ਅੰਤਰਾ ਰਾਕੇਸ਼ ਤੱਲਮ, ਰੇਣੂ ਸ਼ਰਮਾ, ਵਿਨੀ ਕਾਲੀਆ, ਵਿਕਾਸ ਪਾਰੇਖ, ਵੈਭਵ ਸ਼੍ਰੀਵਾਸਤਵ ਅਤੇ ਤੇਜੇਂਦਰ ਸ਼ਰਮਾ ਸਮੇਤ ਕਈ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਭਾਰਤ ਤੋਂ ਆਏ ਵਿਵੇਕ ਰੰਜਨ ਸ਼੍ਰੀਵਾਸਤਵ, ਖੁਦੇਜਾ ਖ਼ਾਨ ਅਤੇ ਪੀਯੂਸ਼ ਸ਼੍ਰੀਵਾਸਤਵ ਨੇ ਵੀ ਸਮਾਗਮ ਵਿੱਚ ਹਿੱਸਾ ਲਿਆ। ਪੰਡਿਤ ਗੌਰਾਂਗੀ ਗੌਰੀ ਵਲੋਂ ਭਰੂਣ ਹੱਤਿਆ ਬਾਰੇ ਪੇਸ਼ ਕੀਤੀ ਗਈ ਮਾਰਮਿਕ ਰਚਨਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਬਰਤਾਨੀਆ ਵਿੱਚ ਭਾਰਤੀ ਭਾਸ਼ਾਵਾਂ ਦੀ ਬਦਲਦੀ ਸਥਿਤੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਭਾਰਤ ਤੋਂ ਬਰਤਾਨੀਆ ਆਏ ਸਨ ਤਾਂ ਭਾਰਤੀ ਭਾਸ਼ਾਵਾਂ ਬੋਲਣ ਦੇ ਮੌਕੇ ਬਹੁਤ ਘੱਟ ਸਨ, ਪਰ ਅੱਜ ਹਾਲਾਤ ਕਾਫ਼ੀ ਬਦਲ ਚੁੱਕੇ ਹਨ। ਉਨ੍ਹਾਂ ਹਿੰਦੀ ਸਿਨੇਮਾ ਦੇ ਨੌਜਵਾਨ ਪੀੜ੍ਹੀ ਉੱਤੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਸਾਹਿਤਕਾਰਾਂ ਨੂੰ ਬਰਤਾਨੀਆ ਦੇ ਸਰੋਕਾਰਾਂ ਅਤੇ ਤਜਰਬਿਆਂ ਨੂੰ ਆਪਣੀਆਂ ਰਚਨਾਵਾਂ ਵਿੱਚ ਥਾਂ ਦੇਣ ਦੀ ਅਪੀਲ ਕੀਤੀ।ਡਾ. ਅਨੁਰਾਧਾ ਪਾਂਡੇਯ ਨੇ ਸਮਾਗਮ ਨੂੰ ਸੱਭਿਆਚਾਰ ਅਤੇ ਸਾਹਿਤ ਦਾ ਸੰਗਮ ਕਰਾਰ ਦਿੰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਬਰਤਾਨੀਆ ਵਿੱਚ ਹਿੰਦੀ ਦੀ ਵਧ ਰਹੀ ਲੋਕਪ੍ਰਿਯਤਾ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਹਿੰਦੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਵਚਨਬੱਧ ਹੈ।ਸੀਨੀਅਰ ਕਵੀ ਡਾ. ਪਦਮੇਸ਼ ਗੁਪਤ ਨੇ ਹਿੰਦੀ ਦੇ ਪ੍ਰਚਾਰ-ਪ੍ਰਸਾਰ ਵਿੱਚ ਹਿੰਦੀ ਸਿਨੇਮਾ ਦੇ ਯੋਗਦਾਨ ਨੂੰ ਅਹਿਮ ਦੱਸਿਆ। ਉੱਘੇ ਕਥਾਕਾਰ ਅਤੇ ਪੁਰਵਾਈ ਦੇ ਸੰਪਾਦਕ ਤੇਜੇਂਦਰ ਸ਼ਰਮਾ ਨੇ ਕਿਹਾ ਕਿ ਬਰਤਾਨੀਆ ਵਿੱਚ ਰਚਿਆ ਜਾ ਰਿਹਾ ਹਿੰਦੀ ਸਾਹਿਤ ਇੱਥੋਂ ਦੇ ਦਰਦ, ਤਜਰਬਿਆਂ ਅਤੇ ਮਨੋਭਾਵਾਂ ਨੂੰ ਪ੍ਰਗਟ ਕਰ ਰਿਹਾ ਹੈ। ਉਨ੍ਹਾਂ ਅਨੁਸਾਰ ਮੌਜੂਦਾ ਪ੍ਰਵਾਸੀ ਹਿੰਦੀ ਸਾਹਿਤ ਨੂੰ ਸਿਰਫ਼ ਭਾਰਤ ਦਾ ਪ੍ਰਵਾਸੀ ਸਾਹਿਤ ਨਹੀਂ, ਸਗੋਂ “ਬਰਤਾਨੀਆ ਦਾ ਹਿੰਦੀ ਸਾਹਿਤ” ਸਮਝਿਆ ਜਾਣਾ ਚਾਹੀਦਾ ਹੈ।ਸਮਾਗਮ ਵਿਚ ਡਾ. ਅਰੁਣਾ ਅਜਿਤਸਰਿਆ ਐੱਮ.ਬੀ.ਈ., ਨੰਦੂ ਅਜਿਤਸਰਿਆ, ਰਾਹੁਲ ਓਝਾ, ਮੋਨਿਕਾ ਮਿਸ਼ਰਾ, ਪਾਪੀਆ ਕੁਮਾਰ, ਰਸ਼ਮੀ ਮਿਸ਼ਰਾ ਅਤੇ ਨੀਤੂ ਸਿੰਘ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।
Ad Position 22
No active advertisement
ਪਿਛਲੀ ਖ਼ਬਰ ਗੁਰਚਰਨ ਸਿੰਘ ਹੇਹਰ ਦਾ ਕਾਵਿ ਸੰਗ੍ਰਿਹ ‘ ਅਰਪਨ ’ ਲੋਕ ਅਰਪਣ ਅਗਲੀ ਖ਼ਬਰ ਲੰਡਨ ’ ਚ ਸੰਤ ਸੀਚੇਵਾਲ ਦਾ ਗੁਰੂ ਨਾਨਕ ਸਿੱਖ ਅਕੈਡਮੀ ਵਲੋਂ ਸਨਮਾਨ
Ad Position 24