09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਯੂ . ਕੇ . ਦੇ ਗੁਰਦੁਆਰਾ ਸਾਹਿਬ ’ ਚ ਭਾਗਵਤ ਦੇ ਵਿਸ਼ੇਸ਼ ਸਨਮਾਨ ਦੀ ਅਮਰੀਕੀ ਸਿੱਖਾਂ ਵਲੋਂ ਨਿਖੇਧੀ

ਨਿਊਯਾਰਕ, 8 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਆਰ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਨਿਊਯਾਰਕ, 8 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੇ ਲੰਡਨ ਸਥਿਤ ਇਕ ਗੁਰਦੁਆਰਾ ਸਾਹਿਬ ਦੇ ਦੌਰੇ ਅਤੇ ਉਨ੍ਹਾਂ ਦੇ ਕਥਿਤ ਵਿਸ਼ੇਸ਼ ਸਨਮਾਨ ਨੂੰ ਲੈ ਕੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਇਸੇ ਦੌਰਾਨ ਨਿਊਯਾਰਕ ਦੇ ਤਿੰਨ ਧਾਰਮਿਕ ਆਗੂਆਂ ਨੇ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸੱਦਾ ਦੇਣ ਵੇਲੇ ਭਾਗਵਤ ਅਤੇ ਆਰ.ਐਸ.ਐਸ. ਦੀ ਭੂਮਿਕਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਭਾਗਵਤ ਨੂੰ ਲੰਡਨ ਦੇ ਖਾਲਸਾ ਜਥਾ ਬ੍ਰਿਟਿਸ਼ ਆਇਲਜ਼ ਗੁਰਦੁਆਰਾ ਸਾਹਿਬ ਲਿਜਾਣਾ ਅਤੇ ਉਨ੍ਹਾਂ ਦੀ ਆਮਦ ਮੌਕੇ ਵਿਸ਼ੇਸ਼ ਪ੍ਰਬੰਧ ਕਰਨਾ ਨਿੰਦਣਯੋਗ ਹੈ। ਸਿੱਖ ਆਗੂਆਂ ਨੇ ਇਸ ਕਾਰਵਾਈ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਆਰ.ਐਸ.ਐਸ. ਨਾਲ ਸੰਬੰਧਿਤ ਜਥੇਬੰਦੀ ਬਾਰੇ ਜਾਰੀ ਪੁਰਾਣੇ ਹੁਕਮਨਾਮੇ ਦੀ ਭਾਵਨਾ ਦੇ ਉਲਟ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿੱ ਭਾਗਵਤ ਦੇ ਦੌਰੇ ਦਾ ਵਿਰੋਧ ਹੋਣ ਤੋਂ ਬਾਅਦ ਯੂ.ਕੇ. ਦੇ ਗੁਰਦੁਆਰੇ ਵਿਚ ਉਨ੍ਹਾਂ ਦਾ ਸਵਾਗਤ ਕੀਤੇ ਜਾਣ ਨਾਲ ਸਿੱਖ ਸੰਗਤ ਵਿੱਚ ਰੋਸ ਪੈਦਾ ਹੋਇਆ ਹੈ। ਜਥੇਬੰਦੀਆਂ ਨੇ ਆਰ.ਐਸ.ਐਸ. ਦੀ ਸਿੱਖ ਇਤਿਹਾਸ ਅਤੇ ਧਾਰਮਿਕ ਮਾਮਲਿਆਂ ਪ੍ਰਤੀ ਨੀਤੀ ’ਤੇ ਸਵਾਲ ਚੁੱਕਦਿਆਂ ਦੁਨੀਆ ਭਰ ਦੀਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ। ਇਹ ਸਾਂਝਾ ਬਿਆਨ ਹਿੰਮਤ ਸਿੰਘ, ਹਰਜਿੰਦਰ ਸਿੰਘ ਅਤੇ ਡਾ. ਪ੍ਰਿਤਪਾਲ ਸਿੰਘ ਵਲੋਂ ਜਾਰੀ ਕੀਤਾ ਗਿਆ।ਦੂਜੇ ਪਾਸੇ, ਨਿਊਯਾਰਕ ਦੇ ਮੈਡਿਸਨ ਸਕੁਏਅਰ ਗਾਰਡਨ ਵਿੱਚ ਹੋਏ ‘ਵਨ ਵਰਲਡ, ਵਨ ਹਿਊਮੈਨਿਟੀ’ ਸਮਾਗਮ ਨੂੰ ਲੈ ਕੇ ਵੀ ਸਵਾਲ ਉੱਠੇ ਹਨ। ਰੈਵਰੈਂਡ ਐਡਰੀਅਨ ਥੋਰਨ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਗਮ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨਾਲ ਜੁੜਿਆ ਦੱਸਿਆ ਗਿਆ ਸੀ, ਪਰ ਸੱਦੇ ਵਿੱਚ ਭਾਗਵਤ ਜਾਂ ਆਰ.ਐਸ.ਐਸ. ਦਾ ਜ਼ਿਕਰ ਨਹੀਂ ਸੀ। ਉਨ੍ਹਾਂ ਨੇ ਆਪਣੀ ਸ਼ਮੂਲੀਅਤ ਨੂੰ ਗ਼ਲਤੀ ਕਰਾਰ ਦਿੱਤਾ।ਇਮਾਮ ਸ਼ਮਸੀ ਅਲੀ ਅਤੇ ਰੈਵਰੈਂਡ ਵਿੰਨੀ ਵਰਗੀਜ਼ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਭਾਗਵਤ ਦੇ ਮੁੱਖ ਮਹਿਮਾਨ ਹੋਣ ਬਾਰੇ ਪਹਿਲਾਂ ਨਹੀਂ ਦੱਸਿਆ ਗਿਆ ਸੀ। ਦੋਵੇਂ ਪੀਅਰੇ ਹੋਟਲ ਵਿਖੇ ਹੋਏ ਇਕੱਠ ਵਿੱਚ ਪਹੁੰਚੇ, ਪਰ ਮੈਡਿਸਨ ਸਕੁਏਅਰ ਗਾਰਡਨ ਦੇ ਮੁੱਖ ਸਮਾਗਮ ਵਿਚ ਸ਼ਾਮਲ ਨਹੀਂ ਹੋਏ। ਵਰਗੀਜ਼ ਮੁੱਖ ਸਮਾਗਮ ਵਿੱਚ ਜਾਣ ਦੀ ਥਾਂ ਬਾਹਰ ਹੋ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਗਏ।ਸਾਹਮਣੇ ਆਏ ਸੱਦਾ-ਪੱਤਰ ਵਿੱਚ ਵੀ ਭਾਗਵਤ ਅਤੇ ਆਰ.ਐਸ.ਐਸ. ਦਾ ਨਾਮ ਦਰਜ ਨਹੀਂ ਸੀ, ਜਦਕਿ ਮੁੱਖ ਮਹਿਮਾਨ ਵਾਲੀ ਥਾਂ ਖਾਲੀ ਛੱਡੀ ਗਈ ਸੀ। ਹਾਲਾਂਕਿ ਇਹ ਜਾਣਕਾਰੀ ਜਾਣਬੁੱਝ ਕੇ ਲੁਕਾਈ ਗਈ ਸੀ ਜਾਂ ਨਹੀਂ, ਇਸ ਦੀ ਸੁਤੰਤਰ ਤੌਰ ’ਤੇ ਪੱਕੀ ਪੁਸ਼ਟੀ ਨਹੀਂ ਹੋਈ।

Ad Position 22
No active advertisement
ਪਿਛਲੀ ਖ਼ਬਰ ਕਾਰਨੀਵਲ ਦੀਆਂ ਰੌਣਕਾਂ ’ਤੇ ਹਿੰਸਾ ਦਾ ਸਾਇਆ ਚਾਕੂਬਾਜ਼ੀ ਤੇ ਗੋਲੀਬਾਰੀ ਵਿਚ 8 ਜ਼ਖ਼ਮੀ ਅਗਲੀ ਖ਼ਬਰ 20 ਅਰਬ ਡਾਲਰ ਦੇ ਜਵਾਬੀ ਟੈਰਿਫ਼ਾਂ ਨਾਲ ਅਮਰੀਕਾ - ਕੈਨੇਡਾ ਟਕਰਾਅ ਤਿੱਖਾ ਬੰਬਾਰਡੀਅਰ ’ਤੇ ਟਰੰਪ ਦੀ ਚਿਤਾਵਨੀ
Ad Position 24