09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬੱਲੇ ਬੱਲੇ ਫਾਰਮ ’ ਤੇ ਪਿਕਨਿਕ ਅਤੇ ਮੇਲੇ ਦੇ ਰੂਪ ਵਿਚ ਲੱਗੀਆਂ ਖੂਬ ਰੌਣਕਾਂ

ਟੋਰਾਂਟੋ, 8 ਸਤੰਬਰ (ਹਰਜੀਤ ਸਿੰਘ ਬਾਜਵਾ)-ਭਾਰਤ ਸਰਕਾਰ ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਟੋਰਾਂਟੋ, 8 ਸਤੰਬਰ (ਹਰਜੀਤ ਸਿੰਘ ਬਾਜਵਾ)-ਭਾਰਤ ਸਰਕਾਰ ਐਨ. ਆਰ. ਆਈਜ਼ ਲਈ ਹਮੇਸ਼ਾਂ ਸੁਹਿਰਦਤਾ ਨਾਲ ਕੰਮ ਕਰਦੀ ਆ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਵਿਦੇਸ਼ਾਂ ਵਿਚ ਖਾਸ ਕਰਕੇ ਕੈਨੇਡਾ ਵਿਚ ਟੋਰਾਂਟੋ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਵੱਸਦੇ ਭਾਰਤੀਆਂ ਲਈ ਟੋਰਾਂਟੋ ਸਥਿੱਤ ਭਾਰਤੀ ਕੌਂਸਲਖਾਨੇ ਵਿਚ ਅਸੀਂ ਹਮੇਸ਼ਾਂ ਹੀ ਹਾਜ਼ਰ ਹਾਂ ਅਤੇ ਕਿਸੇ ਤਰ੍ਹਾਂ ਦੀਆਂ ਸੇਵਾਵਾਂ ਵਾਸਤੇ ਜਿਹੜਾ ਮਰਜ਼ੀ ਵਿਅਕਤੀ ਸਾਡੇ ਦਫ਼ਤਰ ਵਿਚ ਆਉਂਦਾ ਹੈ ਅਸੀਂ ਉਸ ਦੀ ਹਰ ਗੱਲ ਸੁਣਦੇ ਹਾਂ ਅਤੇ ਮਦਦ ਵੀ ਕਰਦੇ ਹਾਂ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਦੂਤਾਵਾਸ ਟੋਰਾਂਟੋ ਦੇ ਕੌਂਸਲ ਜਨਰਲ ਗਿਰੀਸ਼ ਜੁਨੇਜ਼ਾ ਨੇ ਕੀਤਾ। ਗਿਰੀਸ਼ ਜੁਨੇਜ਼ਾ ਬਰੈਂਪਟਨ ਵਿਖੇ ਬੱਲੇ ਬੱਲੇ ਫਾਰਮ ਤੇ’ ਲੱਗੇ ਸਾਝਾਂ ਵਿਰਸਾ ਪਿਕਨਿਕ ਮੇਲੇ ਤੇ ਕੀਤਾ।ਉਨ੍ਹਾਂ ਆਖਿਆ ਕਿ ਇਥੇ ਵੱਸਦੇ ਭਾਰਤੀ ਪੈਨਸ਼ਨਰਜ਼ ਨੂੰ ਭਾਰਤ ਦੇ ਕਿਸੇ ਵੀ ਕੋਨੇ ਵਿਚ ਜਿੱਥੇ-ਜਿੱਥੇ ਉਨ੍ਹਾਂ ਨੂੰ ਪੈਨਸ਼ਨ ਮਿਲਦੀ ਹੈ ਲਈ ਲਾਈਫ ਸਰਟੀਫਿਕੇਟ ਬਣਾਉਂਣ ਅਤੇ ਭੇਜਣ ਲਈ ਸੌਖੀ ਪ੍ਰਿਕ੍ਰਿਆ ਤੇ’ ਕੰਮ ਕੀਤਾ ਜਾ ਰਿਹਾ ਹੈ। ਹਰਜੀਤ ਸਿੰਘ ਜੰਜੂਆ, ਬੂਟਾ ਬੈਂਸ, ਧ੍ਰਮਜੀਤ ਸਿੰਘ ਮੰਡ ਅਤੇ ਟੀਮ ਵਲੋਂ ਕਰਵਾਏ ਗਏ ਮੇਲੇ ਵਿੱਚ ਹਰ ਇੱਕ ਦਾ ਦਾਖਲਾ ਮੁਫਤ ਸੀ ਜਿੱਥੇ ਬਾਹਰ ਖੇਤਾਂ ਵਿੱਚ ਵੱਡੀ ਗਿਣਤੀ ਲੋਕਾਂ ਵੱਲੋਂ ਇਸ ਮੇਲੇ ਦਾ ਆਨੰਦ ਮਾਣਿਆ ਗਿਆ, ਜਿਸ ਬਾਰੇ ਸੀਨੀਅਰ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਇਸ ਮੇਲੇ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਹ ਮੇਲੇ ਵਿਛੜੇ ਮਿਲਾਉਂਣ, ਭੁੱਲੀਆਂ ਵਿਸਰੀਆਂ ਯਾਦਾਂ ਤਾਜ਼ੀਆਂ ਕਰਨ ਅਤੇ ਆਪਣੇ ਵਿਰਸੇ ਅਤੇ ਵਿਰਾਸਤਾਂ ਨੂੰ ਸਾਂਭਣ ਦੇ ਵਸੀਲੇ ਵੀ ਬਣਦੇ ਹਨ, ਵਿਧਾਇਕ ਅਮਰਜੋਤ ਸਿੰਘ ਸੰਧੂ ਅਤੇ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਮੇਲੇ ਦੇ ਪ੍ਰਬੰਧਕ ਹਰਜੀਤ ਸਿੰਘ ਜੰਜੂਆ ਬਾਰੇ ਕਿਹਾ ਕਿ ਲੋਕਾਂ ਲਈ ਬਿਨਾਂ ਕਿਸੇ ਪੈਸੇ ਤੋਂ ਦਾਖਲਾ ਰੱਖ ਕੇ ਉਸਨੇ ਇੱਕ ਮਿਸਾਲ ਕਾਇਮ ਕੀਤੀ ਹੈ।ਇਸ ਦੌਰਾਨ ਸਟੇਜ ਦੀ ਕਾਰਵਾਈ ਮਨਿੰਦਰ ਮੀਨੂੰ ਅਤੇ ਗਾਇਕ ਬੌਬੀ ਪੰਧੇਰ ਨੇ ਨਿਭਾਈ ਅਤੇ ਆਪਣੇ ਕਈ ਗੀਤਾਂ ਨਾਲ ਹਾਜ਼ਰੀ ਵੀ ਲੁਆਈ।ਸਮਾਗਮ ਦੌਰਾਨ ਗਾਇਕ ਸੰਜੀਵ ਸੁਲਤਾਨ, ਪਰਮਜੀਤ ਹੰਸ, ਰੂਬੀ ਕੌਰ,ਕੀਰਤ ਢਿੱਲੋਂ, ਰਾਜੂ ਧਾਲੀਵਾਲ, ਵੀਰ ਸੁਖਵੰਤ,ਸੁਰਿੰਦਰ ਲਾਡੀ, ਪ੍ਰੀਤ ਬਰਾੜ/ਕਮਲ ਬਰਾੜ ਆਦਿ ਨੇ ਆਪੋ ਆਪਣੇ ਗੀਤਾਂ ਨਾਲ ਵਧੀਆ ਹਾਜ਼ਰੀ ਲੁਆਈ,ਇਸ ਮੌਕੇ ਹਾਜ਼ਰੀਨ ਵੱਲੋਂ ਭੰਗੜੇ ਵੀ ਪਾਏ ਗਏ।ਸਮਾਗਮ ਦੌਰਾਨ ਮੇਜਰ ਸਿੰਘ ਚੱਕਸਾਬ੍ਹ, ਸੋਢੀ ਨਾਗਰਾ, ਟੋਨੀ ਜੌਹਲ,ਸ਼ੰਮੀ ਭੱਠਲ ਸਮੇਤ ਭਾਈਚਾਰੇ ਦੇ ਹੋਰ ਵੀ ਮੋਹਤਬਰ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੂਟਨ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਅਗਲੀ ਖ਼ਬਰ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਦਾ ਬ੍ਰਿਸਬੇਨ ਪੁੱਜਣ ’ ਤੇ ਭਰਵਾਂ ਸਵਾਗਤ
Ad Position 24