10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

25 ਸਾਲ ਬਾਅਦ ਮਮਦਾਨੀ ਨੇ ਖੋਲ੍ਹੀਆਂ 9/11 ਦੀਆਂ ਬੰਦ ਫਾਈਲਾਂ , 1.70 ਲੱਖ ਪੰਨੇ ਜਨਤਕ

ਨਿਊਯਾਰਕ, 9 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਸਿਟੀ ਦੇ ਮੇਅਰ ਜੋਹਰਾਨ ਕਵਾਮੇ ਮਮਦਾਨੀ ਨੇ 9/11 ਅੱਤਵਾਦੀ ਹਮਲਿਆਂ ਤੋਂ ਬਾਅਦ ਹਵਾ ਦੀ ਗੁਣਵੱਤਾ, ਸਿਹਤ ਖ਼ਤਰਿਆਂ ਅਤੇ ਸ਼ਹਿਰ ਵਲੋਂ ਕੀਤੀ ਕਾਰਵਾਈ ਨਾਲ ਸੰਬੰਧਿਤ 1 ਲੱਖ 70 ਹਜ਼ਾਰ ਤੋਂ ਵੱਧ ਪੰਨਿਆਂ ਦੇ ਰਿਕਾਰਡ ਜਨਤਕ ਕਰ ਦਿੱਤੇ ਹਨ। ਹਮਲਿਆਂ ਦੀ 25ਵੀਂ ਬਰਸੀ ਤੋਂ ਪਹਿਲਾਂ ਜਾਰੀ ਕੀਤੇ ਗਏ ਇਨ੍ਹਾਂ ਦਸਤਾਵੇਜ਼ਾਂ ਲਈ ਸ਼ਹਿਰ ਦਾ ਪਹਿਲਾ ਵਿਸ਼ੇਸ਼ ਆਨਲਾਈਨ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਨਿਊਯਾਰਕ, 9 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਸਿਟੀ ਦੇ ਮੇਅਰ ਜੋਹਰਾਨ ਕਵਾਮੇ ਮਮਦਾਨੀ ਨੇ 9/11 ਅੱਤਵਾਦੀ ਹਮਲਿਆਂ ਤੋਂ ਬਾਅਦ ਹਵਾ ਦੀ ਗੁਣਵੱਤਾ, ਸਿਹਤ ਖ਼ਤਰਿਆਂ ਅਤੇ ਸ਼ਹਿਰ ਵਲੋਂ ਕੀਤੀ ਕਾਰਵਾਈ ਨਾਲ ਸੰਬੰਧਿਤ 1 ਲੱਖ 70 ਹਜ਼ਾਰ ਤੋਂ ਵੱਧ ਪੰਨਿਆਂ ਦੇ ਰਿਕਾਰਡ ਜਨਤਕ ਕਰ ਦਿੱਤੇ ਹਨ। ਹਮਲਿਆਂ ਦੀ 25ਵੀਂ ਬਰਸੀ ਤੋਂ ਪਹਿਲਾਂ ਜਾਰੀ ਕੀਤੇ ਗਏ ਇਨ੍ਹਾਂ ਦਸਤਾਵੇਜ਼ਾਂ ਲਈ ਸ਼ਹਿਰ ਦਾ ਪਹਿਲਾ ਵਿਸ਼ੇਸ਼ ਆਨਲਾਈਨ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ। ਮਮਦਾਨੀ ਨੇ ਆਪਣੇ ਅਧਿਕਾਰਤ ਬਿਆਨ ਵਿਚ ਕਿਹਾ ਕਿ 9/11 ਦੌਰਾਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ, ਬਚੇ ਹੋਏ ਲੋਕਾਂ ਅਤੇ ਪਹਿਲੇ ਮਦਦਗਾਰਾਂ ਨੂੰ ਪਾਰਦਰਸ਼ਤਾ ਅਤੇ ਜਵਾਬਦੇਹੀ ਦੇਣਾ ਸ਼ਹਿਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ਵਾਸੀਆਂ ਨੂੰ ਉਨ੍ਹਾਂ ਸਰਕਾਰੀ ਰਿਕਾਰਡਾਂ ਤੱਕ ਪਹੁੰਚ ਲਈ ਕਈ ਸਾਲ ਸੰਘਰਸ਼ ਕਰਨਾ ਪਿਆ, ਜਿਹੜੇ ਸ਼ੁਰੂ ਤੋਂ ਹੀ ਲੋਕਾਂ ਲਈ ਉਪਲਬਧ ਹੋਣੇ ਚਾਹੀਦੇ ਸਨ।ਮੇਅਰ ਨੇ ਕਿਹਾ ਕਿ 9/11 ਦੀ ਪੀੜਾ ਧੂੰਆਂ ਅਤੇ ਧੂੜ ਬੈਠਣ ਨਾਲ ਖ਼ਤਮ ਨਹੀਂ ਹੋਈ। ਗਰਾਊਂਡ ਜ਼ੀਰੋ ਨੇੜੇ ਰਹਿਣ, ਪੜ੍ਹਨ ਅਤੇ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਮਲਬਾ ਹਟਾਉਣ ਅਤੇ ਪੀੜਤਾਂ ਦੀ ਭਾਲ ਕਰਨ ਵਾਲੇ ਹਜ਼ਾਰਾਂ ਕਰਮਚਾਰੀ ਲੰਬੇ ਸਮੇਂ ਤੱਕ ਗੰਭੀਰ ਬਿਮਾਰੀਆਂ ਨਾਲ ਜੂਝਦੇ ਰਹੇ। ਉਨ੍ਹਾਂ ਮੁਤਾਬਕ 9/11 ਨਾਲ ਜੁੜੀਆਂ ਬਿਮਾਰੀਆਂ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਹੁਣ ਹਮਲੇ ਵਾਲੇ ਦਿਨ ਮਾਰੇ ਗਏ ਲੋਕਾਂ ਨਾਲੋਂ ਵੀ ਵੱਧ ਹੋ ਚੁੱਕੀ ਹੈ।ਪਹਿਲੇ ਪੜਾਅ ਵਿਚ ਜਾਰੀ ਰਿਕਾਰਡਾਂ ਵਿਚ ਚਰਚਿਤ ‘ਹਾਰਡਿੰਗ ਮੈਮੋ’, ਵਾਤਾਵਰਣ ਸੁਰੱਖਿਆ ਵਿਭਾਗ ਨਾਲ ਸੰਬੰਧਿਤ 68 ਡੱਬਿਆਂ ਦੀਆਂ ਫਾਈਲਾਂ ਅਤੇ ਵਰਲਡ ਟਰੇਡ ਸੈਂਟਰ-7 ਬਾਰੇ ਦਸਤਾਵੇਜ਼ ਸ਼ਾਮਿਲ ਹਨ। ਮਮਦਾਨੀ ਦੇ ਬਿਆਨ ਮੁਤਾਬਕ ਇਨ੍ਹਾਂ ਰਿਕਾਰਡਾਂ ਵਿਚ ਐਸਬੈਸਟਸ, ਕੈਂਸਰ ਪੈਦਾ ਕਰਨ ਵਾਲੇ ਪਦਾਰਥਾਂ ਅਤੇ ਸ਼ਹਿਰ ਦੀ ਸੰਭਾਵਿਤ ਕਾਨੂੰਨੀ ਜ਼ਿੰਮੇਵਾਰੀ ਨਾਲ ਜੁੜੀ ਜਾਣਕਾਰੀ ਵੀ ਮੌਜੂਦ ਹੈ।
Ad Position 22
No active advertisement
ਪਿਛਲੀ ਖ਼ਬਰ ਓਹਾਇਓ ’ਚ ਇਤਿਹਾਸਕ ਮੁਹਿੰਮ, ਖ਼ਤਰੇ ਵਿਚ ਪਏ 79 ਲਾਪਤਾ ਬੱਚੇ ਲੱਭੇ ਅਗਲੀ ਖ਼ਬਰ ਵਿਨੀਪੈਗ ਵਿਖੇ ਸੀਨੀਅਰ ਸੁਸਾਇਟੀ ਵਲੋਂ ਰੰਗਲੀ ਸ਼ਾਮ ਦਾ ਸ਼ਾਨਦਾਰ ਆਯੋਜਨ
Ad Position 24