10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਟਰੰਪ ਨੇ ਜਰਮਨੀ ਦੀ ਏ.ਐਫ.ਡੀ. ਦੀ ਚੋਣੀ ਜਿੱਤ ’ਤੇ ਦਿੱਤੀ ਵਧਾਈ

ਬਰਲਿਨ, 10 ਸਤੰਬਰ (ਲਖਵਿੰਦਰ ਸਿੰਘ ਜਰਮਨੀ)-ਜਰਮਨੀ ਦੇ ਸੈਕਸਨੀ-ਐਨਹਾਲਟ ਸੂਬੇ ਦੀਆਂ ਚੋਣਾਂ ਵਿਚ ਅਲਟਰਨੇਟਿਵ ਫਾਰ ਡਿਊਟਸਲੈਂਡ (ਏ. ਐਫ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਬਰਲਿਨ, 10 ਸਤੰਬਰ (ਲਖਵਿੰਦਰ ਸਿੰਘ ਜਰਮਨੀ)-ਜਰਮਨੀ ਦੇ ਸੈਕਸਨੀ-ਐਨਹਾਲਟ ਸੂਬੇ ਦੀਆਂ ਚੋਣਾਂ ਵਿਚ ਅਲਟਰਨੇਟਿਵ ਫਾਰ ਡਿਊਟਸਲੈਂਡ (ਏ.ਐਫ.ਡੀ.) ਦੇ ਪ੍ਰਦਰਸ਼ਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਪਾਰਟੀ ਦੀ ਹਮਾਇਤ ਵਿਚ ਬਿਆਨ ਸਾਹਮਣੇ ਆਇਆ ਹੈ। ਟਰੰਪ ਨੇ ਜਰਮਨੀ ਵਿੱਚ ਏ.ਐਫ.ਡੀ. ਦੇ ਵਧਦੇ ਸਮਰਥਨ ਨੂੰ ਇਮੀਗ੍ਰੇਸ਼ਨ ਨੀਤੀਆਂ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਨਾਲ ਜੋੜਿਆ। ਟਰੰਪ ਨੇ ਕਿਹਾ ਕਿ ਜਰਮਨੀ ਦੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਨਿਯਮਾਂ ਤੋਂ ਲੋਕ ਪਰੇਸ਼ਾਨ ਹੋ ਚੁੱਕੇ ਹਨ ਅਤੇ ਇਸੇ ਕਾਰਨ ਏ.ਐਫ.ਡੀ. ਦਾ ਸਮਰਥਨ ਵਧ ਰਿਹਾ ਹੈ। ਉਨ੍ਹਾਂ ਨੇ ਪਾਰਟੀ ਦੇ ਚੋਣੀ ਪ੍ਰਦਰਸ਼ਨ ਨੂੰ ਵੱਡੀ ਜਿੱਤ ਕਰਾਰ ਦਿੰਦਿਆਂ ਇਸ ਦੇ ਉਭਾਰ ਨੂੰ ਉਜਾਗਰ ਕੀਤਾ। ਟਰੰਪ ਦੇ ਇਸ ਬਿਆਨ ਵਿਚ ਏ.ਐਫ.ਡੀ. ਨੂੰ ਲੈ ਕੇ ਜਰਮਨੀ ਵਿਚ ਚੱਲ ਰਹੀ ਰਾਜਨੀਤਿਕ ਬਹਿਸ ਵੀ ਸਾਹਮਣੇ ਆਉਂਦੀ ਹੈ। ਜਿਥੇ ਪਾਰਟੀ ਆਪਣੇ ਆਪ ਨੂੰ ਇਮੀਗ੍ਰੇਸ਼ਨ, ਸੁਰੱਖਿਆ ਅਤੇ ਰਾਸ਼ਟਰੀ ਨੀਤੀਆਂ ’ਤੇ ਸਖ਼ਤ ਰੁਖ ਵਾਲੀ ਸਿਆਸੀ ਤਾਕਤ ਵਜੋਂ ਪੇਸ਼ ਕਰਦੀ ਹੈ, ਉੱਥੇ ਇਸ ਦੇ ਵਿਰੋਧੀ ਅਤੇ ਕਈ ਰਾਜਨੀਤਿਕ ਵਿਸ਼ਲੇਸ਼ਕ ਇਸ ਨੂੰ ਸੱਜੇਪੱਖੀ ਜਾਂ ਅਤਿ-ਸੱਜੇਪੱਖੀ ਪਾਰਟੀ ਵਜੋਂ ਦਰਸਾਉਂਦੇ ਹਨ। ਇਸ ਦੌਰਾਨ ਟਰੰਪ ਦੇ ਸਮਰਥਕਾਂ ਵਲੋਂ ਏ.ਐਫ.ਡੀ. ਦੇ ਵਧਦੇ ਪ੍ਰਭਾਵ ਨੂੰ ਜਰਮਨੀ ਦੀ ਰਾਸ਼ਟਰੀ ਰਾਜਨੀਤੀ ਲਈ ਮਹੱਤਵਪੂਰਨ ਸੰਕੇਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਏ.ਐਫ.ਡੀ. ਦੇ ਹੱਕ ਵਿੱਚ ਅਮਰੀਕੀ ਕਾਰੋਬਾਰੀ ਅਤੇ ਤਕਨੀਕੀ ਉਦਯੋਗ ਨਾਲ ਜੁੜੇ ਐਲੋਨ ਮਸਕ ਵਲੋਂ ਵੀ ਪਹਿਲਾਂ ਸਮਰਥਨ ਪ੍ਰਗਟ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਟਰੰਪ ਵਲੋਂ ਏ.ਐਫ.ਡੀ. ਦੇ ਸਮਰਥਨ ਨੂੰ ਜਰਮਨੀ ਦੀ ਅੰਦਰੂਨੀ ਰਾਜਨੀਤੀ ਵਿੱਚ ਇੱਕ ਵਿਦੇਸ਼ੀ ਰਾਜਨੀਤਿਕ ਦਖ਼ਲਅੰਦਾਜ਼ੀ ਵਜੋਂ ਵੀ ਦੇਖਿਆ ਜਾ ਸਕਦਾ ਹੈ। ਜਰਮਨੀ ਵਿਚ ਇਮੀਗ੍ਰੇਸ਼ਨ, ਸੁਰੱਖਿਆ ਅਤੇ ਏ.ਐਫ.ਡੀ. ਦੀ ਭੂਮਿਕਾ ਨੂੰ ਲੈ ਕੇ ਸਿਆਸੀ ਚਰਚਾ ਲਗਾਤਾਰ ਤੇਜ਼ ਹੋ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਜਰਮਨੀ: ਸੈਕਸਨੀ-ਐਨਹਾਲਟ ਦੀ ਸਫ਼ਲਤਾ ਤੋਂ ਬਾਅਦ ਏ.ਐਫ.ਡੀ. ਦੀਆਂ ਨਜ਼ਰਾਂ ਬਰਲਿਨ ਅਤੇ ਮੈਕਲੇਨਬਰਗ ’ਤੇ ਅਗਲੀ ਖ਼ਬਰ ਅੱਜ ਰਿਲੀਜ਼ ਹੋਵੇਗੀ ਫਿਲਮ ‘ਸਿੰਘ ਵਰਸਿਜ਼ ਕੌਰ-2’
Ad Position 24