11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਭਾਰਤ ਵਿਚ ਗੂਗਲ ’ਤੇ ‘ਮਾਚਾ’ ‘ਸਰਚ’ ਵਿਚ 1300 ਫ਼ੀਸਦੀ ਦਾ ਵਾਧਾ

ਨਵੀਂ ਦਿੱਲੀ, 10 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਨਵੀਂ ਦਿੱਲੀ, 10 ਸਤੰਬਰ (ਪੀ. ਟੀ. ਆਈ.)-ਉਹ ਦਿਨ ਬੀਤ ਗਏ ਜਦੋਂ ‘ਮਾਚਾ’ ਸਿਰਫ਼ ਇੰਸਟਾਗ੍ਰਾਮ ’ਤੇ ਦਿਖਣ ਵਾਲੀ ਹਰੀ ਡਰਿੰਕ ਹੋਇਆ ਕਰਦੀ ਸੀ। ਭਾਰਤੀ ਹੁਣ ਇਸ ਨੂੰ ਘਰ ਵਿਚ ਬਣਾ ਰਹੇ ਹਨ ਅਤੇ ਇਸ ਨੂੰ ਫਲਾਂ ਨਾਲ ਮਿਲਾ ਕੇ ਪੀ ਰਹੇ ਹਨ। ਗੂਗਲ ਟ੍ਰੈਂਡਸ ਅਨੁਸਾਰ ਪਿਛਲੇ ਸਾਲ ‘ਮਾਚਾ ਕਿਵੇਂ ਬਣਾਇਆ ਜਾਵੇ’ ਲਈ ਗੂਗਲ ‘ਸਰਚਾਂ’ ਵਿਚ 1300 ਫ਼ੀਸਦੀ ਦਾ ਭਾਰੀ ਵਾਧਾ ਹੋਇਆ ਹੈ। ਅਗਸਤ 2026 ਦੇ ਅੰਤ ਤੱਕ ‘ਸਰਚ’ ਇੰਜਣ ਦਿੱਗਜ (ਗੂਗਲ) ਵਲੋਂ ਜਾਰੀ ਕੀਤੇ ਗਏ ਡੇਟਾ ਤੋਂ ਪਤਾ ਚਲਦਾ ਹੈ ਕਿ ਭਾਰਤ ਵਿਚ ਖਪਤਕਾਰਾਂ ਵਿਚ ‘ਮਾਚਾ’ ਨੂੰ ਲੈ ਕੇ ਉਤਸੁਕਤਾ ਲਗਾਤਾਰ ਵੱਧ ਰਹੀ ਹੈ।’ਮਾਚਾ’ ਅਤੇ ‘ਮਾਚਾ ਕੀ ਹੈ’ ਲਈ ਖੋਜਾਂ ਵਿਚ ਪਿਛਲੇ ਸਾਲ ਦੌਰਾਨ 50 ਫ਼ੀਸਦੀ ਵਾਧਾ ਹੋਇਆ, ਜਦੋਂਕਿ ‘ਮਾਚਾ ਦਾ ਸੁਆਦ ਕਿਹੋ ਜਿਹਾ ਹੈ’ ਲਈ ਅਗਸਤ 2026 ਵਿਚ ਬ੍ਰੇਕਆਉਟ ਦਿਲਚਸਪੀ ਦਿਖਾਈ ਦਿੱਤੀ। ‘ਬ੍ਰੇਕਆਉਟ ਸਰਚਾਂ’ ਉਨ੍ਹਾਂ ਪ੍ਰਸ਼ਨਾਂ ਦਾ ਹਵਾਲਾ ਦਿੰਦੀਆਂ ਹਨ, ਜਿਨ੍ਹਾਂ ਨੇ ਦਿੱਤੀ ਮਿਆਦ ਦੌਰਾਨ 5,000 ਫ਼ੀਸਦੀ ਤੋਂ ਵੱਧ ਵਾਧਾ ਦਰਜ ਕੀਤਾ।ਰਿਪੋਰਟ ਵਿਚ ਕਿਹਾ ਗਿਆ ਹੈ ਕਿ “ਦਿੱਲੀ ਨੇ ਪਿਛਲੇ ਸਾਲ ਦੌਰਾਨ ‘ਮਾਚਾ ਨੇੜੇ ਮੇਰੇ’ ਲਈ ਸਭ ਤੋਂ ਵੱਧ ਖੋਜਾਂ ਦਰਜ ਕੀਤੀਆਂ, ਇਸ ਤੋਂ ਬਾਅਦ ਗੋਆ, ਚੰਡੀਗੜ੍ਹ ਅਤੇ ਕਰਨਾਟਕ ਹਨ।
Ad Position 22
No active advertisement
ਪਿਛਲੀ ਖ਼ਬਰ ਜਰਮਨੀ ਦੀ ਯੂਰਪੀਅਨ ਯੂਨੀਅਨ ਮੈਂਬਰਸ਼ਿਪ ’ਤੇ ਚਾਂਸਲਰ ਮਰਜ਼ ਦਾ ਸਖ਼ਤ ਰੁਖ ਅਗਲੀ ਖ਼ਬਰ ਜਰਮਨੀ: ਸੈਕਸਨੀ-ਐਨਹਾਲਟ ਦੀ ਸਫ਼ਲਤਾ ਤੋਂ ਬਾਅਦ ਏ.ਐਫ.ਡੀ. ਦੀਆਂ ਨਜ਼ਰਾਂ ਬਰਲਿਨ ਅਤੇ ਮੈਕਲੇਨਬਰਗ ’ਤੇ
Ad Position 24