18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗ਼ੈਰ - ਰਿਹਾਇਸ਼ੀ ਸੀ . ਡੀ . ਐਲ . ਨਿਯਮਾਂ ਨੂੰ ਲੈ ਕੇ ਕਾਨੂੰਨੀ ਲੜਾਈ ਤੇਜ਼

ਨਿਊਯਾਰਕ, 17 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਗੈਰ-ਰਿਹਾਇਸ਼ੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (ਸੀ. ਡੀ.

Ad Position 21
No active advertisement
ਅਜੀਤ ਡੈਸਕ 18-09-2026
ਨਿਊਯਾਰਕ, 17 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਗੈਰ-ਰਿਹਾਇਸ਼ੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (ਸੀ.ਡੀ.ਐਲ.) ਲਈ ਸਖ਼ਤ ਕੀਤੇ ਨਿਯਮਾਂ ਨੂੰ ਲੈ ਕੇ ਕਾਨੂੰਨੀ ਲੜਾਈ ਤੇਜ਼ ਹੋ ਗਈ ਹੈ। ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ (ਐਫ.ਐਮ.ਸੀ.ਐਸ.ਏ.) ਦੇ ਨਵੇਂ ਨਿਯਮ ਨਾਲ ਕਰੀਬ 2 ਲੱਖ ਸੀ.ਡੀ.ਐਲ. ਧਾਰਕ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ ਅਤੇ ਮਾਮਲਾ ਹੁਣ ਵਾਸ਼ਿੰਗਟਨ ਡੀ.ਸੀ. ਦੀ ਸੰਘੀ ਅਪੀਲ ਅਦਾਲਤ ਵਿਚ ਹੈ।ਨਵੇਂ ਨਿਯਮ ਤਹਿਤ ਸਿਰਫ਼ ਰੁਜ਼ਗਾਰ ਅਧਿਕਾਰ ਦਸਤਾਵੇਜ਼ ਦੇ ਆਧਾਰ ’ਤੇ ਗੈਰ-ਰਿਹਾਇਸ਼ੀ ਸੀ.ਡੀ.ਐਲ. ਨਹੀਂ ਮਿਲੇਗਾ। ਯੋਗਤਾ ਮੁੱਖ ਤੌਰ ’ਤੇ ਐਚ-2ਏ, ਐਚ-2ਬੀ ਅਤੇ ਈ-2 ਦਰਜੇ ਵਾਲਿਆਂ ਤੱਕ ਸੀਮਤ ਕੀਤੀ ਗਈ ਹੈ, ਜਦਕਿ ਸ਼ਰਨ ਮੰਗਣ ਵਾਲੇ, ਸ਼ਰਨ ਪ੍ਰਾਪਤ ਲੋਕ, ਸ਼ਰਨਾਰਥੀ ਅਤੇ ਡੀ.ਏ.ਸੀ.ਏ. ਧਾਰਕ ਇਸ ਤੋਂ ਬਾਹਰ ਰਹਿਣਗੇ। ਸੂਬਿਆਂ ਲਈ ਬਿਨੈਕਾਰ ਦੇ ਇਮੀਗ੍ਰੇਸ਼ਨ ਦਰਜੇ ਦੀ ਸੰਘੀ ਪ੍ਰਣਾਲੀ ਰਾਹੀਂ ਤਸਦੀਕ ਕਰਨੀ ਵੀ ਲਾਜ਼ਮੀ ਕੀਤੀ ਗਈ ਹੈ।ਐਫ.ਐਮ.ਸੀ.ਐਸ.ਏ. ਦਾ ਕਹਿਣਾ ਹੈ ਕਿ ਸੂਬਿਆਂ ਕੋਲ ਵਿਦੇਸ਼ਾਂ ਦੇ ਡਰਾਈਵਿੰਗ ਰਿਕਾਰਡ ਦੀ ਪੂਰੀ ਜਾਂਚ ਕਰਨ ਦੇ ਸਾਧਨ ਨਾ ਹੋਣ ਕਾਰਨ ਇਹ ਬਦਲਾਅ ਸੁਰੱਖਿਆ ਅਤੇ ਯੋਗਤਾ ਦੀ ਜਾਂਚ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ। ਨਿਯਮ ਨੂੰ ਚੁਣੌਤੀ ਦੇਣ ਵਾਲੀ ਧਿਰ ਦਾ ਤਰਕ ਹੈ ਕਿ ਏਜੰਸੀ ਨੇ ਅਜਿਹਾ ਕੋਈ ਅੰਕੜਾ ਪੇਸ਼ ਨਹੀਂ ਕੀਤਾ, ਜੋ ਗੈਰ-ਰਿਹਾਇਸ਼ੀ ਸੀ.ਡੀ.ਐਲ. ਧਾਰਕਾਂ ਨੂੰ ਹੋਰ ਡਰਾਈਵਰਾਂ ਨਾਲੋਂ ਘੱਟ ਸੁਰੱਖਿਅਤ ਸਾਬਤ ਕਰਦਾ ਹੋਵੇ। ਐਫ.ਐਮ.ਸੀ.ਐਸ.ਏ. ਦੇ ਅੰਦਾਜ਼ੇ ਮੁਤਾਬਕ ਸਾਰੇ ਪ੍ਰਭਾਵਿਤ ਡਰਾਈਵਰ ਇਕੋ ਸਮੇਂ ਸੜਕਾਂ ਤੋਂ ਨਹੀਂ ਹਟਣਗੇ। ਲਾਇਸੈਂਸਾਂ ਦੀ ਮਿਆਦ ਖਤਮ ਹੋਣ ਨਾਲ ਅਗਲੇ ਪੰਜ ਸਾਲਾਂ ਦੌਰਾਨ ਹਰ ਸਾਲ ਲਗਭਗ 40 ਹਜ਼ਾਰ ਡਰਾਈਵਰ ਪ੍ਰਭਾਵਿਤ ਹੋ ਸਕਦੇ ਹਨ, ਜਦਕਿ ਕਰੀਬ 6 ਹਜ਼ਾਰ ਸਾਲਾਨਾ ਨਵੀਆਂ ਯੋਗਤਾ ਸ਼ਰਤਾਂ ਪੂਰੀਆਂ ਕਰ ਸਕਣਗੇ।ਅਪੀਲ ਅਦਾਲਤ ਦੇ ਤਿੰਨ ਜੱਜਾਂ ਦੇ ਪੈਨਲ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣ ਲਈਆਂ ਹਨ। ਹੁਣ ਅਦਾਲਤੀ ਫੈਸਲਾ ਇਹ ਤੈਅ ਕਰੇਗਾ ਕਿ ਐਫ.ਐਮ.ਸੀ.ਐਸ.ਏ. ਦਾ ਇਹ ਨਿਯਮ ਮੌਜੂਦਾ ਰੂਪ ਵਿਚ ਕਾਇਮ ਰਹੇਗਾ ਜਾਂ ਨਹੀਂ।
Ad Position 22
No active advertisement
ਪਿਛਲੀ ਖ਼ਬਰ ਵੈਨਕੂਵਰ ਦੇ ਮਾਊਂਟ ਪਲੇਜ਼ੈਂਟ ਨੂੰ ਦੁਨੀਆ ਦੇ 40 ਦਿਲਕਸ਼ ਮੁਹੱਲਿਆਂ ’ਚ ਮਿਲਿਆ 35ਵਾਂ ਸਥਾਨ ਅਗਲੀ ਖ਼ਬਰ ਏਸ਼ਿਆਈ ਖੇਡਾਂ ਕੱਲ੍ਹ ਤੋਂ
Ad Position 24