18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਵੈਨਕੂਵਰ ਦੇ ਮਾਊਂਟ ਪਲੇਜ਼ੈਂਟ ਨੂੰ ਦੁਨੀਆ ਦੇ 40 ਦਿਲਕਸ਼ ਮੁਹੱਲਿਆਂ ’ਚ ਮਿਲਿਆ 35ਵਾਂ ਸਥਾਨ

ਵੈਨਕੂਵਰ, 17 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਮਾਊਂਟ ਪਲੇਜ਼ੈਂਟ ਇਲਾਕੇ ਨੇ ਕੌਮਾਂਤਰੀ ਪੱਧਰ ’ਤੇ ਨਵੀਂ ਪਛਾਣ ਬਣਾਈ ਹੈ। ‘ਟਾਈਮ ਆਊਟ’ ਵਲੋਂ ਜਾਰੀ 2026 ਦੇ ਦੁਨੀਆ ਦੇ 40 ਸਭ ਤੋਂ ਦਿਲਕਸ਼ ਮੁਹੱਲਿਆਂ ਦੀ ਸੂਚੀ ਵਿੱਚ ਮਾਊਂਟ ਪਲੇਜ਼ੈਂਟ ਨੂੰ 35ਵਾਂ ਸਥਾਨ ਦਿੱਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 18-09-2026
ਵੈਨਕੂਵਰ, 17 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਮਾਊਂਟ ਪਲੇਜ਼ੈਂਟ ਇਲਾਕੇ ਨੇ ਕੌਮਾਂਤਰੀ ਪੱਧਰ ’ਤੇ ਨਵੀਂ ਪਛਾਣ ਬਣਾਈ ਹੈ। ‘ਟਾਈਮ ਆਊਟ’ ਵਲੋਂ ਜਾਰੀ 2026 ਦੇ ਦੁਨੀਆ ਦੇ 40 ਸਭ ਤੋਂ ਦਿਲਕਸ਼ ਮੁਹੱਲਿਆਂ ਦੀ ਸੂਚੀ ਵਿੱਚ ਮਾਊਂਟ ਪਲੇਜ਼ੈਂਟ ਨੂੰ 35ਵਾਂ ਸਥਾਨ ਦਿੱਤਾ ਗਿਆ ਹੈ। ਕੈਨੇਡਾ ਦੇ ਦੋ ਇਲਾਕੇ ਇਸ ਸੂਚੀ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੇ ਹਨ। ‘ਟਾਈਮ ਆਊਟ’ ਮੁਤਾਬਕ ਇਸ ਸੂਚੀ ਲਈ ਦੁਨੀਆ ਭਰ ਦੇ ਸਥਾਨਕ ਮਾਹਿਰਾਂ ਤੋਂ ਨਾਮ ਮੰਗੇ ਗਏ ਸਨ। ਇਸ ਤੋਂ ਬਾਅਦ ਖਾਣ-ਪੀਣ, ਰਾਤਰੀ ਜੀਵਨ, ਸੱਭਿਆਚਾਰ, ਸਥਾਨਕ ਕਾਰੋਬਾਰਾਂ, ਰਹਿਣ-ਸਹਿਣ ਦੀ ਗੁਣਵੱਤਾ ਅਤੇ ਭਾਈਚਾਰਕ ਮਾਹੌਲ ਵਰਗੇ ਪੱਖਾਂ ਦੇ ਆਧਾਰ ’ਤੇ ਇਲਾਕਿਆਂ ਦੀ ਚੋਣ ਕੀਤੀ ਗਈ। ਮਾਊਂਟ ਪਲੇਜ਼ੈਂਟ ਦੀਆਂ ਇਮਾਰਤਾਂ ਉੱਤੇ ਬਣੀਆਂ ਰੰਗ-ਬਿਰੰਗੀਆਂ ਕੰਧ-ਚਿੱਤਰਕਾਰੀਆਂ, ਪੈਦਲ ਤੁਰਨ ਅਤੇ ਸਾਈਕਲ ਚਲਾਉਣ ਲਈ ਸੁਖਾਵਾਂ ਮਾਹੌਲ, ਕੌਫ਼ੀ ਘਰ, ਪੁਰਾਣੀਆਂ ਵਸਤਾਂ ਦੀਆਂ ਦੁਕਾਨਾਂ ਅਤੇ ਲੰਮਾ ਇਤਿਹਾਸ ਰੱਖਣ ਵਾਲੀਆਂ ਸਥਾਨਕ ਬੀਅਰ ਬਣਾਉਣ ਵਾਲੀਆਂ ਥਾਵਾਂ ਇਸ ਦੀ ਖ਼ਾਸ ਪਛਾਣ ਦੱਸੀਆਂ ਗਈਆਂ ਹਨ। ਮਾਊਂਟ ਪਲੇਜ਼ੈਂਟ ਦਾ ਬੀਅਰ ਬਣਾਉਣ ਨਾਲ ਸਬੰਧਤ ਇਤਿਹਾਸ ਕਰੀਬ 140 ਸਾਲ ਪੁਰਾਣਾ ਦੱਸਿਆ ਗਿਆ ਹੈ ਅਤੇ ਇੱਥੇ ਪਹਿਲੀਆਂ ਅਜਿਹੀਆਂ ਇਕਾਈਆਂ 1880ਵਿਆਂ ਵਿਚ ਸ਼ੁਰੂ ਹੋਈਆਂ ਸਨ। ਸੰਗੀਤ ਪ੍ਰੇਮੀਆਂ ਲਈ ਵੈਨਕੂਵਰ ਦੀ ਸਭ ਤੋਂ ਪੁਰਾਣੀ ਸੁਤੰਤਰ ਰਿਕਾਰਡ ਦੁਕਾਨ ਨਿਪਟਾਊਨ ਰਿਕਾਰਡ ਵੀ ਇਸੇ ਇਲਾਕੇ ਵਿਚ ਹੈ।
Ad Position 22
No active advertisement
ਪਿਛਲੀ ਖ਼ਬਰ ਹਸਪਤਾਲ ਨੂੰ ਅੱਗ ਲਾਉਣ ਵਾਲਾ ਵਿਅਕਤੀ 6 ਸਾਲਾਂ ਬਾਅਦ ਚੜਿਆ ਪੁਲਿਸ ਦੇ ਅੜਿੱਕੇ ਅਗਲੀ ਖ਼ਬਰ ਗ਼ੈਰ - ਰਿਹਾਇਸ਼ੀ ਸੀ . ਡੀ . ਐਲ . ਨਿਯਮਾਂ ਨੂੰ ਲੈ ਕੇ ਕਾਨੂੰਨੀ ਲੜਾਈ ਤੇਜ਼
Ad Position 24