18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਅੱਗ ਹਾਦਸੇ ਦੇ ਦੋ ਸਾਲ ਬਾਅਦ ਵੀ ਨਿਪਾਲੀ ਪਰਿਵਾਰ ਜਵਾਬਾਂ ਤੋਂ ਵਾਂਝਾ

ਗਲਾਸਗੋ, 18 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਐਬਰਡੀਨ ਦੀ ਇਕ ਰਿਹਾਇਸ਼ੀ ਇਮਾਰਤ ਵਿਚ ਲੱਗੀ ਭਿਆਨਕ ਅੱਗ ਦੌਰਾਨ ਮਾਰੀਆਂ ਗਈਆਂ ਨਿਪਾਲੀ ਮੂਲ ਦੀਆਂ ਦੋ ਭੈਣਾਂ ਦੇ ਪਰਿਵਾਰ ਨੇ ਕਿਹਾ ਹੈ ਕਿ ਦੁਖਾਂਤ ਦੇ ਦੋ ਸਾਲ ਬਾਅਦ ਵੀ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲੀ। ਸ਼ਿਕਸ਼ਿਆ ਅਤੇ ਆਂਚਲ ਸੁਬੇਦੀ ਦੀ 29 ਜਨਵਰੀ 2024 ਨੂੰ ਬੈਕ ਹਿਲਟਨ ਰੋਡ ਸਥਿਤ ਆਪਣੇ ਘਰ ਵਿੱਚ ਮੌਤ ਹੋ ਗਈ ਸੀ।

Ad Position 21
No active advertisement
ਅਜੀਤ ਡੈਸਕ 19-09-2026
ਗਲਾਸਗੋ, 18 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਐਬਰਡੀਨ ਦੀ ਇਕ ਰਿਹਾਇਸ਼ੀ ਇਮਾਰਤ ਵਿਚ ਲੱਗੀ ਭਿਆਨਕ ਅੱਗ ਦੌਰਾਨ ਮਾਰੀਆਂ ਗਈਆਂ ਨਿਪਾਲੀ ਮੂਲ ਦੀਆਂ ਦੋ ਭੈਣਾਂ ਦੇ ਪਰਿਵਾਰ ਨੇ ਕਿਹਾ ਹੈ ਕਿ ਦੁਖਾਂਤ ਦੇ ਦੋ ਸਾਲ ਬਾਅਦ ਵੀ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲੀ। ਸ਼ਿਕਸ਼ਿਆ ਅਤੇ ਆਂਚਲ ਸੁਬੇਦੀ ਦੀ 29 ਜਨਵਰੀ 2024 ਨੂੰ ਬੈਕ ਹਿਲਟਨ ਰੋਡ ਸਥਿਤ ਆਪਣੇ ਘਰ ਵਿੱਚ ਮੌਤ ਹੋ ਗਈ ਸੀ। ਅੱਗ ਕਥਿਤ ਤੌਰ ’ਤੇ ਗੁਆਂਢੀ ਘਰ ਵਿਚ ਦੁਰਘਟਨਾਵੱਸ ਲੱਗਣ ਤੋਂ ਬਾਅਦ ਉਨ੍ਹਾਂ ਦੇ ਘਰ ਤੱਕ ਫੈਲ ਗਈ ਸੀ। ਪੁਲਿਸ ਸਕਾਟਲੈਂਡ ਅਤੇ ਸਕਾਟਿਸ਼ ਅੱਗ ਤੇ ਬਚਾਅ ਸੇਵਾ ਦੀ ਸਾਂਝੀ ਜਾਂਚ ਵਿਚ ਕੋਈ ਸ਼ੱਕੀ ਹਾਲਾਤ ਸਾਹਮਣੇ ਨਹੀਂ ਆਏ। ਘਾਤਕ ਹਾਦਸਾ ਜਾਂਚ ਕਰਵਾਉਣ ਦੀ ਸੰਭਾਵਨਾ ਵੀ ਰੱਦ ਹੋਣ ਕਾਰਨ ਪਰਿਵਾਰ ਨੂੰ ਹੋਰ ਝਟਕਾ ਲੱਗਾ। ਮ੍ਰਿਤਕ ਭੈਣਾਂ ਦੇ ਮਾਪਿਆਂ ਅਤੇ ਵੱਡੀ ਭੈਣ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਦਸੇ ਬਾਰੇ ਲੋੜੀਂਦੇ ਜਵਾਬ ਨਹੀਂ ਦਿੱਤੇ ਗਏ। ਪਰਿਵਾਰ ਨੇ ਹੁਣ ਅੱਗ ਫੈਲਣ ਦੇ ਕਾਰਨਾਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਸੁਤੰਤਰ ਜਾਂਚ ਕਰਵਾਉਣ ਲਈ ਵਕੀਲਾਂ ਦੀਆਂ ਸੇਵਾਵਾਂ ਲਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਕੈਂਸਰ ਪੀੜਤ ਬੱਚਿਆਂ ਦੀ ਮਦਦ ਲਈ ਪੁਲਿਸ ਮੁਲਾਜ਼ਮਾਂ ਵਲੋਂ 6 ਦਿਨਾਂ ਦੀ ਸਾਈਕਲ ਯਾਤਰਾ ਅਗਲੀ ਖ਼ਬਰ ਬਰੈਂਪਟਨ ਵੋਮੈਨ ਸੀਨੀਅਰਜ਼ ਕਲੱਬ ਵਲੋਂ ਸਲਾਨਾ ਸਮਾਗਮ
Ad Position 24