ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੀਂ ਕਮੇਟੀ ਨੇ ਚਾਰਜ ਸੰਭਾਲਿਆ
ਕੈਲਗਰੀ, 23 ਸਤੰਬਰ (ਜਸਜੀਤ ਸਿੰਘ ਧਾਮੀ)-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਕੱਤਰਤਾ ਕੋਸੋ ਹਾਲ ਵਿਖੇ ਹੋਈ। ਦਵਿੰਦਰ ਮਲਹਾਂਸ ਨੇ ਪੰਜਾਬੀ ਲਿਖਾਰੀ ਸਭਾ ਦੇ 27 ਸਾਲਾਂ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਲਿਖਾਰੀ ਸਭਾ ਦੇ ਸਰਪ੍ਰਸਤ ਹਰੀਪਾਲ ਨੂੰ ਸਟੇਜ ’ਤੇ ਸੱਦਾ ਦਿੱਤਾ।
ਕੈਲਗਰੀ, 23 ਸਤੰਬਰ (ਜਸਜੀਤ ਸਿੰਘ ਧਾਮੀ)-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਕੱਤਰਤਾ ਕੋਸੋ ਹਾਲ ਵਿਖੇ ਹੋਈ। ਦਵਿੰਦਰ ਮਲਹਾਂਸ ਨੇ ਪੰਜਾਬੀ ਲਿਖਾਰੀ ਸਭਾ ਦੇ 27 ਸਾਲਾਂ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਲਿਖਾਰੀ ਸਭਾ ਦੇ ਸਰਪ੍ਰਸਤ ਹਰੀਪਾਲ ਨੂੰ ਸਟੇਜ ’ਤੇ ਸੱਦਾ ਦਿੱਤਾ। ਹਰੀਪਾਲ ਨੇ ਨਵੇਂ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ, ਜਿਸ ਵਿਚ ਪ੍ਰਧਾਨ ਪਰਮਜੀਤ ਕੌਰ, ਮੀਤ ਪ੍ਰਧਾਨ ਜੋਰਾਵਰ, ਜਨਰਲ ਸਕੱਤਰ ਜਗਤਾਰ ਜਗਰਾਓਂ ਅਤੇ ਸਕੱਤਰ ਸੁਖਜੀਤ ਸਿਮਰਨ ਨੂੰ ਚੁਣਿਆ ਗਿਆ। ਮੰਚ ਦੀ ਅਗਲੀ ਕਾਰਵਾਈ ਜਨਰਲ ਸਕੱਤਰ ਜਗਤਾਰ ਜਗਰਾਓਂ ਨੇ ਬਾਖੂਬੀ ਨਿਭਾਈ। ਪਰਮਜੀਤ ਸਿੰਘ ਭੰਗੂ ਦੀ ਕਵਿਤਾ ਨਾਲ ਮੀਟਿੰਗ ਦਾ ਆਗਾਜ ਹੋਇਆ।ਗੁਰਚਰਨ ਸਿੰਘ ਹੇਅਰ ਨੇ ਆਪਣੀ ਨਵੀਂ ਕਿਤਾਬ ‘ਅਰਪਨ’ ਵਿਚੋਂ ਪੰਜਾਬੀ ਮਾਂ ਬੋਲੀ ਬਾਰੇ ਕਵਿਤਾ ਪੜ੍ਹੀ। ਹਰਚਰਨ ਸਿੰਘ ਪਰਹਾਰ ਨੇ ਵਧੀਆ ਰਚਨਾ ਸਾਂਝੀ ਕੀਤੀ । ਜਗਦੀਸ਼ ਸਿੰਘ ਚੋਹਕਾ,ਅਜੈਬ ਸਿੰਘ ਭੰਗੂ,ਇੰਜ.ਜੀਰ ਸਿੰਘ ਬਰਾੜ ਅਤੇ ਰਾਜਿੰਦਰ ਕੌਰ ਚੋਹਕਾ ਨੇ ਆਪਣੇ ਵਿਚਾਰਾਂ ਨਾਲ ਸਾਂਝ ਪਾਈ। ਸਰਵਣ ਸਿੰਘ ਸੰਧੂ,ਬਲਜਿੰਦਰ ਸੰਘਾ,ਸੋਹਣ ਸਿੰਘ ਭੁੱਚੋ,ਮਾਸਟਰ ਹਰਭਜਨ ਸਿੰਘ,ਮੋਹਣ ਸਿੰਘ ਪਪਰਾਲਾ ਅਤੇ ਸੁਖਜੀਤ ਸਿਮਰਨ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ। ਮੰਗਲ ਚੱਠਾ ਨੇ ਉੱਘੇ ਕਵੀ ਮੋਹਨ ਗਿੱਲ ਦੀਆਂ ਪੁਸਤਕ ‘ਇੱਕ ਹੰਝੂ ਦਾ ਭਾਰ’ ਪੰਜਾਬੀ ਲਿਖਾਰੀ ਸਭਾ ਦੇ ਮੈਂਬਰ ਸਾਹਿਬਾਨਾਂ ਨੂੰ ਭੇਟ ਕੀਤੀ। ਗੁਰਦੀਪ ਧਾਲੀਵਾਲ ਨੇ ਵੀ ਮੋਹਨ ਗਿੱਲ ਦੇ ਦੋਹੇ ਪੇਸ਼ ਕੀਤੇ। ਗੀਤਕਾਰ ਅਲਬੇਲ ਬਰਾੜ ਨੇ ‘ਮੁੰਡਾ ਆਪਦੇ ਵਿਆਹ ਵਿਚ ਨੱਚਦਾ ਫਿਰੇ’ ਤਰੰਨਮ ਵਿਚ ਗਾਇਆ। ਮਨਮੋਹਣ ਸਿੰਘ ਬਾਠ,ਸਰਬਜੀਤ ਉੱਪਲ ਅਤੇ ਤਾਜਵੀਰ ਸਿੰਘ ਨੇ ਗੀਤ ਪੇਸ਼ ਕੀਤੇ। ਮਲਿਕ ਆਰਿਫ ਦੋ ਰਚਨਾਵਾਂ ਸਾਂਝੀਆਂ ਕੀਤੀਆਂ। ਹੋਰਨਾਂ ਤੋਂ ਇਲਾਵਾ ਗੁਰਦੀਪ ਕੌਰ ਪਰਹਾਰ ,ਸੁਰਿੰਦਰ ਚੀਮਾਂ, ਜਤਿੰਦਰ ਸਿੰਘ ਅਤੇ ਰਾਕੇਸ਼ ਗੋਤਮ ਨੇ ਵੀ ਹਾਜ਼ਰੀ ਲਗਵਾਈ।ਅਖੀਰ ਵਿਚ ਪ੍ਰਧਾਨ ਪਰਮਜੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।