24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਟੈਕਸਾਸ ’ਚ ਅੰਤਰਰਾਸ਼ਟਰੀ ਵਿਰਸਾ ਸੰਭਾਲ ਗੱਤਕਾ ਚੈਂਪੀਅਨਸ਼ਿਪ ਸਮਾਪਤ

ਸਾਨ ਫਰਾਂਸਿਸਕੋ, 23 ਸਤੰਬਰ (ਐਸ ਅਸ਼ੋਕ ਭੌਰਾ)-ਰਵਾਇਤੀ ਸਿੱਖ ਮਾਰਸ਼ਲ ਆਰਟ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਯੂਲੈੱਸ, ਟੈਕਸਾਸ ਦੇ ਗੁਰਦੁਆਰਾ ਸਿੱਖ ਸੰਗਤ ਵਿਖੇ ਆਯੋਜਿਤ ਪਹਿਲੀ ਅੰਤਰਰਾਸ਼ਟਰੀ ਵਿਰਸਾ ਸੰਭਾਲ ਗੱਤਕਾ ਚੈਂਪੀਅਨਸ਼ਿਪ ਦੀ ਸਫਲਤਾਪੂਰਵਕ ਮੇਜ਼ਬਾਨੀ ਫੈਡਰੇਸ਼ਨ ਪ੍ਰਧਾਨ ਕੁਲਵਿੰਦਰ ਸਿੰਘ ਰਾਏ ਤੇ ਜਨਰਲ ਸਕੱਤਰ ਡਾ. ਦੀਪ ਸਿੰਘ ਦੀ ਅਗਵਾਈ ਹੇਠ ਕੀਤੀ।

Ad Position 21
No active advertisement
ਅਜੀਤ ਡੈਸਕ 24-09-2026
ਸਾਨ ਫਰਾਂਸਿਸਕੋ, 23 ਸਤੰਬਰ (ਐਸ ਅਸ਼ੋਕ ਭੌਰਾ)-ਰਵਾਇਤੀ ਸਿੱਖ ਮਾਰਸ਼ਲ ਆਰਟ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਯੂਲੈੱਸ, ਟੈਕਸਾਸ ਦੇ ਗੁਰਦੁਆਰਾ ਸਿੱਖ ਸੰਗਤ ਵਿਖੇ ਆਯੋਜਿਤ ਪਹਿਲੀ ਅੰਤਰਰਾਸ਼ਟਰੀ ਵਿਰਸਾ ਸੰਭਾਲ ਗੱਤਕਾ ਚੈਂਪੀਅਨਸ਼ਿਪ ਦੀ ਸਫਲਤਾਪੂਰਵਕ ਮੇਜ਼ਬਾਨੀ ਫੈਡਰੇਸ਼ਨ ਪ੍ਰਧਾਨ ਕੁਲਵਿੰਦਰ ਸਿੰਘ ਰਾਏ ਤੇ ਜਨਰਲ ਸਕੱਤਰ ਡਾ. ਦੀਪ ਸਿੰਘ ਦੀ ਅਗਵਾਈ ਹੇਠ ਕੀਤੀ। ਇਸ ਇਤਿਹਾਸਕ ਅੰਤਰਰਾਸ਼ਟਰੀ ਮੈਗਾ-ਈਵੈਂਟ ਦੌਰਾਨ ਗੱਤਕਾ ਰਿਫਰੈਸ਼ਰ ਕੋਰਸ ਵੀ ਕਰਵਾਇਆ ਗਿਆ। ਇਸ ਮੌਕੇ ਡਾ. ਦੀਪ ਸਿੰਘ ਨੇ ਕਿਹਾ ਕਿ ਚੱਲ ਰਹੀਆਂ ਤਕਨੀਕੀ ਵਰਕਸ਼ਾਪਾਂ ਤੇ ਰੈਫਰੀ ਰਿਫਰੈਸ਼ਰ ਕੋਰਸ ਦੁਨੀਆ ਭਰ ਵਿਚ ਗੱਤਕੇ ਦੇ ਵਿਸਥਾਰ ਅਤੇ ਮਿਆਰੀਕਰਨ ਲਈ ਮਹੱਤਵਪੂਰਨ ਹਨ। ਮੁੱਖ ਮਹਿਮਾਨ ਸਵਰਨਜੀਤ ਸਿੰਘ ਖਾਲਸਾ (ਨੌਰਵਿਚ, ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ) ਅਤੇ ਕਲਵਿੰਦਰ ਸਿੰਘ ਰਾਏ ਦੀ ਹਾਜਰੀ ’ਚ ਚੈਂਪੀਅਨਾਂ ਅਤੇ ਪੋਡੀਅਮ ਫਿਨਿਸ਼ਰਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ। ਮੁਕਾਬਲਿਆਂ (ਅੰਡਰ-14 ਸਿੰਘ) ਵਿਚ ਸਿੰਗਲ ਸੋਟੀ ਲੜਾਈ ’ਚ ਜਸਕੀਰਤ ਸਿੰਘ, ਸਾਹਿਬ ਸਿੰਘ ,ਜ਼ੋਰਾਵਰ ਸਿੰਘ, ਵਿਅਕਤੀਗਤ ਪ੍ਰਦਰਸ਼ਨ ’ਚ ਜ਼ੋਰਾਵਰ ਸਿੰਘ, ਸਿਰਤਾਜ ਸਿੰਘ , ਮਨੀ ਸਿੰਘ, (ਅੰਡਰ-14 ਕੌਰ) ’ਚ ਮਾਈਰਾ ਕੌਰ ਸਾਹਿਬ ਕੌਰ , ਤਨਰੀਜ ਕੌਰ, ਵਿਅਕਤੀਗਤ ਪ੍ਰਦਰਸ਼ਨ ਪਵਿੱਤਰ ਕੌਰ ,ਪੁਨੀਤ ਕੌਰ, ਤਨਰੀਜ ਕੌਰ, (ਅੰਡਰ-18 ਸਿੰਘ) ’ਚ ਸਮਰਜੀਤ ਸਿੰਘ ਪਾਹੁਲਤੇਗ ਸਿੰਘ, ਭਾਵਤਾਰ ਸਿੰਘ(ਅੰਡਰ18 ਕੌਰ)’ਚ ਹਰਨਿਧ ਕੌਰ,ਹਰਨੂਰ ਕੌਰ , ਅੰਸ਼ਜੋਤ ਕੌਰ,ਅੰਡਰ-22 ਸਿੰਘ ਵਰਗ ਅੰਮ੍ਰਿਤਪਾਲ ਸਿੰਘ ,ਹਰਵੀਰ ਸਿੰਘ ,ਸੌਰਵ ਐੱਸ. ਜਿੰਦਲ,ਅੰਡਰ-22 ਕੌਰ ਵਰਗ ਗੁਰਵਿੰਦਰ ਕੌਰ,ਜਸਜੋਤ ਕੌਰ,ਸਿਮਰਪ੍ਰੀਤ ਕੌਰ ਆਸਟ੍ਰੇਲੀਆ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਚੈਂਪੀਅਨਸ਼ਿਪ ਦੀ ਸਫਲਤਾ ’ਚ ਮੁੱਖ ਪ੍ਰਬੰਧਕ, ਸੀਨੀਅਰ ਕੋਚ, ਪ੍ਰਮਾਣਿਤ ਰੈਫਰੀ ਅਤੇ ਕਮਿਊਨਿਟੀ ਨੇਤਾਵਾਂ ਤੋਂ ਸਿਵਾ ਕਲਵਿੰਦਰ ਸਿੰਘ ਰਾਏ,ਡਾ. ਦੀਪ ਸਿੰਘ ,ਗਗਨਦੀਪ ਸਿੰਘ ਬਰੇਲੀ, ਜਸਕੀਰਤ ਸਿੰਘ, ਕਰਨਵੀਰ ਸਿੰਘ , ਹਰਭਜਨ ਸਿੰਘ, ਜਸਵੇਦ ਸਿੰਘ, ਸਰਬਜੀਤ ਕੌਰ, ਗੁਰਵਿੰਦਰ ਕੌਰ ਸੰਧੂ (ਪ੍ਰਧਾਨ, ਯੂਲੈਸ ਗੁਰੂ ਘਰ) ਬੋਰਡ ਆਫ਼ ਟਰੱਸਟੀਜ਼ ਅਤੇ ਲੀਡਰਸ਼ਿਪ,ਬਲਬੀਰ ਸਿੰਘ ਬੈਂਸ, ਅਮਰਜੀਤ ਸਿੰਘ ਖ਼ਾਲਸਾ, ਅਮਰਜੀਤ ਸਿੰਘ, ਕਿਰਪਾਲ ਸਿੰਘ ਭੋਗਲ, ਬਹਾਦਰ ਸਿੰਘ ਗਿੱਲ,ਬੋਰਡ ਆਫ਼ ਡਾਇਰੈਕਟਰ ਤਜਿੰਦਰ ਸਿੰਘ ਮਾਨ, ਹਰ ਮਹਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਦਿਲਪਾਲ ਸਿੰਘ, ਦਿਲਜੀਤ ਸਿੰਘ, ਜਸਵੀਰ ਕੌਰ ਦਾ ਖਾਸ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਦੇਸ਼ ’ ਚ ਜੋ ਹੋ ਰਿਹਾ , ਯਕੀਨ ਕਰਨਾ ਔਖਾ - ਬਿਲ ਕਲਿੰਟਨ ਅਗਲੀ ਖ਼ਬਰ ਯੂ.ਸੀ.ਐਸ.ਐਫ. ਮੈਡੀਕਲ ਸਕੂਲ ਦੇ ਦਾਖਲਿਆਂ ’ਚ ਨਸਲੀ ਭੇਦਭਾਵ ਦਾ ਮਾਮਲਾ ਅਮਰੀਕੀ ਨਿਆਂ ਵਿਭਾਗ ਨੇ ਉਠਾਏ ਗੰਭੀਰ ਸਵਾਲ
Ad Position 24