04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਉਘੇ ਗੀਤਕਾਰ ਜਸਬੀਰ ਗੁਣਾਚੌਰੀਆ ਦਾ ਬਰੈਂਪਟਨ ਵਿਖੇ ਸਨਮਾਨ

ਟੋਰਾਂਟੋ, 4 ਅਕਤੂਬਰ (ਹਰਜੀਤ ਸਿੰਘ ਬਾਜਵਾ)-ਲਿਖਣਾ ਇਕ ਇਬਾਦਤ ਹੈ ਅਤੇ ਇਹ ਕੁਦਰਤ ਵਲੋਂ ਦਿੱਤਾ ਹੋਇਆ ਇਕ ਵੱਡਾ ਤੋਹਫਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਆ ਨੇ ਬਰੈਂਪਟਨ ਵਿਖੇ ਨਾਮਵਰ ਗੀਤਕਾਰ ਅਤੇ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਹਰਬਿੰਦਰ ਸਿੰਘ ਦੀਵੜਾ ਉਰਫ਼ ਰਾਜਾ ਕੈਨੇਡਾ ਦੇ ਗ੍ਰਹਿ ਵਿਖੇ ਇਕ ਸਾਹਿਤਕ ਮਿਲਣੀ ਦੌਰਾਨ ਕੀਤਾ, ਜਦੋਂਕਿ ਗੀਤਕਾਰ ਰਾਜਾ ਕੈਨੇਡਾ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ਜਸਬੀਰ ਗੁਣਾਚੌਰੀਆ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਤਿਕਾਰ ਵਜੋਂ ਇਕ ਡਾਇਰੀ ਅਤੇ ਇੱਕ ਪੈੱਨ ਭੇਂਟ ਕੀਤਾ।

Ad Position 21
No active advertisement
ਅਜੀਤ ਡੈਸਕ 05-10-2026
ਟੋਰਾਂਟੋ, 4 ਅਕਤੂਬਰ (ਹਰਜੀਤ ਸਿੰਘ ਬਾਜਵਾ)-ਲਿਖਣਾ ਇਕ ਇਬਾਦਤ ਹੈ ਅਤੇ ਇਹ ਕੁਦਰਤ ਵਲੋਂ ਦਿੱਤਾ ਹੋਇਆ ਇਕ ਵੱਡਾ ਤੋਹਫਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਆ ਨੇ ਬਰੈਂਪਟਨ ਵਿਖੇ ਨਾਮਵਰ ਗੀਤਕਾਰ ਅਤੇ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਹਰਬਿੰਦਰ ਸਿੰਘ ਦੀਵੜਾ ਉਰਫ਼ ਰਾਜਾ ਕੈਨੇਡਾ ਦੇ ਗ੍ਰਹਿ ਵਿਖੇ ਇਕ ਸਾਹਿਤਕ ਮਿਲਣੀ ਦੌਰਾਨ ਕੀਤਾ, ਜਦੋਂਕਿ ਗੀਤਕਾਰ ਰਾਜਾ ਕੈਨੇਡਾ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ਜਸਬੀਰ ਗੁਣਾਚੌਰੀਆ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਤਿਕਾਰ ਵਜੋਂ ਇਕ ਡਾਇਰੀ ਅਤੇ ਇੱਕ ਪੈੱਨ ਭੇਂਟ ਕੀਤਾ। ਇਸ ਦੌਰਾਨ ਜਸਬੀਰ ਗੁਣਚੌਰੀਆ ਅਤੇ ਰਾਜਾ ਕੈਨੇਡਾ ਨੇ ਆਪੋ-ਆਪਣੀਆਂ ਰਚਨਾਵਾਂ ਦੀ ਵੀ ਸਾਂਝ ਪਾਈ ਅਤੇ ਟੋਰਾਂਟੋ ਖੇਤਰ ਦੇ ਪ੍ਰਸਿੱਧ ਗਾਇਕ ਜੱਸ ਸੰਘਾ ਵਲੋਂ ਦੋਵਾਂ ਗੀਤਕਾਰਾਂ ਦੇ ਗੀਤਾਂ ਦੀਆਂ ਕੁਝ-ਕੁਝ ਸਤਰਾਂ ਗੁਣਗੁਣਾ ਕੇ ਮਹੌਲ ਵਧੀਆ ਬਣਾਇਆ। ਇਸ ਮੌਕੇ ਹਰਜਿੰਦਰ ਪਾਲ ਸਿੰਘ ਹੈਰੀ ਦੀਵੜਾ, ਹਰਜਾਪ ਦੀਵੜਾ, ਮਨਜਿੰਦਰ ਸਿੰਘ ਦੀਵੜਾ, ਕੁਲਵਿੰਦਰ,ਮਹਿੰਦਰ ਸਿੰਘ ਪਾਬਲਾ ਅਤੇ ਹਰ ਵੀ ਪਰਿਵਾਰਕ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਟਲੀ ਦੇ ਸਨਬੋਨੀਫਾਚੋ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਸੰਬੰਧੀ ਸਮਾਗਮ ਅਗਲੀ ਖ਼ਬਰ ਪੰਜਾਬ ਦੇ ਸਿੱਖ ਪਰਿਵਾਰ ਪੁਖਤਾ ਪ੍ਰਬੰਧਾਂ ਬਗੈਰ ਲੜਕੀਆਂ ਨੂੰ ਵਿਦੇਸ਼ਾਂ ਵਿਚ ਨਾ ਭੇਜਣ-ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜ਼ੇਸ਼...
Ad Position 24