12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਖ਼ੈਬਰ ਪਖਤੂਨਖਵਾ ’ਚ ਐਮਰਜੈਂਸੀ ਕਾਰਨ ਪ੍ਰੈਜ਼ੀਡੈਂਟਸ ਕੱਪ ਦੇ ਮੈਚ ਮੁਲਤਵੀ

ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਐਮਰਜੈਂਸੀ ਦੇ ਚੱਲਦਿਆਂ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ.

Ad Position 21
No active advertisement
ਅਜੀਤ ਡੈਸਕ 13-10-2026
ਅੰਮ੍ਰਿਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਐਮਰਜੈਂਸੀ ਦੇ ਚੱਲਦਿਆਂ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਪ੍ਰੈਜ਼ੀਡੈਂਟਸ ਕੱਪ ਦੇ ਸ਼ਡਿ ਊਲ ’ਚ ਬਦਲਾਅ ਕੀਤਾ ਹੈ। ਪਿਸ਼ਾਵਰ ਤੇ ਐਬਟਾਬਾਦ ’ਚ ਹੋਣ ਵਾਲੇ ਮੈਚਾਂ ਨੂੰ ਹੁਣ ਹੋਰਨਾਂ ਸ਼ਹਿਰਾਂ ’ਚ ਤਬਦੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਸੀਜ਼ਨ ਦੇ ਪ੍ਰੈਜ਼ੀਡੈਂਟਸ ਟਰਾਫ਼ੀ ਦੇ ਮੈਚ ਪਿਸ਼ਾਵਰ, ਐਬਟਾਬਾਦ, ਇਸਲਾਮਾਬਾਦ ਅਤੇ ਰਾਵਲਪਿੰਡੀ ’ਚ ਹੋਣੇ ਤੈਅ ਸਨ। ਨਵੇਂ ਫ਼ੈਸਲੇ ਮੁਤਾਬਿਕ ਇਸਲਾਮਾਬਾਦ ਅਤੇ ਰਾਵਲਪਿੰਡੀ ’ਚ ਛੇਵੇਂ ਗੇੜ ਦੇ ਮੈਚ ਆਪਣੇ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਜਾਰੀ ਰਹਿਣਗੇ। ਦੂਜੇ ਪਾਸੇ, ਪਿਸ਼ਾਵਰ ਦੇ ਇਮਰਾਨ ਖ਼ਾਨ ਸਟੇਡੀਅਮ ਅਤੇ ਐਬਟਾਬਾਦ ਕ੍ਰਿਕਟ ਸਟੇਡੀਅਮ ਦੇ ਮੈਚਾਂ ਨੂੰ ਮੁੜ ਤੈਅ ਕਰਦਿਆਂ 14 ਅਕਤੂਬਰ ਤੋਂ ਸ਼ੇਖੂਪੁਰਾ ਸਥਿਤ ਰਾਣਾ ਨਵੀਦ ਅਕੈਡਮੀ ਅਤੇ ਲਾਹੌਰ ਦੇ ਗੱਦਾਫ਼ੀ ਸਟੇਡੀਅਮ ਨੇੜਲੇ ਐੱਲ.ਸੀ.ਸੀ.ਏ. ਗਰਾਊਂਡ ’ਚ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰੈਜ਼ੀਡੈਂਟਸ ਕੱਪ ਦੇ ਲੀਗ ਪੜਾਅ ਦੇ ਆਖ਼ਰੀ ਦੌਰ ਦੇ ਮੈਚਾਂ ਨੂੰ 19 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੈਨਸਿਲਵੇਨੀਆ ’ ਚ ਪਰਿਵਾਰ ਦੇ 7 ਮੈਂਬਰਾਂ ਸਮੇਤ 8 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਅਗਲੀ ਖ਼ਬਰ ਯੂ.ਕੇ. ਵਲੋਂ ਵਪਾਰ ਮਿਸ਼ਨ ਦੇ ਭਾਰਤ ਪਹੁੰਚਣ ’ਤੇ 1 ਅਰਬ ਪਾਊਂਡ ਦੇ ਸਮਝੌਤਿਆਂ ਦਾ ਸਵਾਗਤ
Ad Position 24