ਨਗਰ ਕੌਂਸਲ ਚੋਣਾਂ ਦਾ ਰੌਲਾ ਮੁੱਕਦਿਆਂ ਸੂਬਾਈ ਚੋਣਾਂ ਦਾ ਅਖਾੜਾ ਭਖਣ ਲੱਗਾ
ਵੈਨਕੂਵਰ, 19 ਅਕਤੂਬਰ (ਮਲਕੀਤ ਸਿੰਘ)- ਇਨ੍ਹੀਂ ਦਿਨੀਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਸਿਆਸੀ ਮਾਹੌਲ ਭੱਖਦਾ ਨਜ਼ਰ ਆ ਰਿਹਾ ਹੈ। ਸੂਬੇ ਵਿਚ 17 ਅਕਤੂਬਰ ਨੂੰ ਮੁਕੰਮਲ ਹੋਈਆਂ ਨਗਰ ਕੌਂਸਲ ਚੋਣਾਂ ਦਾ ਰੌਲਾ ਅਜੇ ਪੂਰੀ ਤਰ੍ਹਾਂ ਠੰਢਾ ਵੀ ਨਹੀਂ ਪਿਆ ਕਿ ਇਕ ਹਫਤੇ ਦੇ ਸੀਮਤ ਵਕਫੇ ਮਗਰੋਂ ਹੀ 2 4 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਵਿਧਾਨ ਸਭਾ ਚੋਣਾਂ ਨੇ ਸਿਆਸੀ ਸਰਗਰਮੀਆਂ ਨੂੰ ਮੁੜ ਤੇਜ਼ ਕਰ ਦਿੱਤਾ ਹੈ।
ਵੈਨਕੂਵਰ, 19 ਅਕਤੂਬਰ (ਮਲਕੀਤ ਸਿੰਘ)- ਇਨ੍ਹੀਂ ਦਿਨੀਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਸਿਆਸੀ ਮਾਹੌਲ ਭੱਖਦਾ ਨਜ਼ਰ ਆ ਰਿਹਾ ਹੈ। ਸੂਬੇ ਵਿਚ 17 ਅਕਤੂਬਰ ਨੂੰ ਮੁਕੰਮਲ ਹੋਈਆਂ ਨਗਰ ਕੌਂਸਲ ਚੋਣਾਂ ਦਾ ਰੌਲਾ ਅਜੇ ਪੂਰੀ ਤਰ੍ਹਾਂ ਠੰਢਾ ਵੀ ਨਹੀਂ ਪਿਆ ਕਿ ਇਕ ਹਫਤੇ ਦੇ ਸੀਮਤ ਵਕਫੇ ਮਗਰੋਂ ਹੀ 2 4 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਵਿਧਾਨ ਸਭਾ ਚੋਣਾਂ ਨੇ ਸਿਆਸੀ ਸਰਗਰਮੀਆਂ ਨੂੰ ਮੁੜ ਤੇਜ਼ ਕਰ ਦਿੱਤਾ ਹੈ। ਸਰੀ ਸਮੇਤ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਸੂਬਾਈ ਚੋਣਾਂ ‘ਤੇ ਟਿਕ ਗਈਆਂ ਹਨ। ਸਰੀ ਵਿਚ ਸਾਬਕਾ ਮੇਅਰ ਡੱਗ ਮੈਕੱਲਮ ਨੇ ਮੌਜੂਦਾ ਮੇਅਰ ਬਰੈਂਡਾ ਲੌਕ ਨੂੰ ਹਰਾ ਕੇ ਮੁੜ ਮੇਅਰ ਦੀ ਕੁਰਸੀ ਹਾਸਲ ਕਰ ਲਈ ਹੈ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੀ 93 ਮੈਂਬਰੀ 44ਵੀਂ ਵਿਧਾਨ ਸਭਾ ਲਈ 24 ਅਕਤੂਬਰ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਨਾਲ 16 ਅਕਤੂਬਰ ਤੋਂ ਸ਼ੁਰੂ ਹੋਈ ਐਡਵਾਂਸ ਪੋਲਿੰਗ 21 ਅਕਤੂਬਰ ਤੱਕ ਚਲਦੀ ਰਹੇਗੀ । ਸੂਬਾਈ ਚੋਣਾਂ ਦੌਰਾਨ ਕੰਸਰਵੇਟਿਵ ਪਾਰਟੀ ਨੇ ਸਾਰੀਆਂ 93 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ , ਜਦਕਿ ਮੁੱਖ ਮੰਤਰੀ ਡੇਵਿਡ ਈ.ਬੀ. ਦੀ ਅਗਵਾਈ ਵਾਲੀ ਐਨ.ਡੀ.ਪੀ. ਨੇ 92, ਗਰੀਨ ਪਾਰਟੀ ਨੇ 73, ਸੈਂਟਰ ਬੀਸੀ ਨੇ 35 ਅਤੇ ਵਨ ਬੀਸੀ ਪਾਰਟੀ ਨੇ 33 ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਇਨ੍ਹਾਂ ਚੋਣਾਂ ਵਿਚ ਪੰਜਾਬੀ ਮੂਲ ਦੇ ਪ੍ਰਮੁੱਖ ਉਮੀਦਵਾਰਾਂ ਵਿਚ ਜਗਰੂਪ ਬਰਾੜ, ਰਾਜ ਚੌਹਾਨ, ਨਿੱਕੀ ਸ਼ਰਮਾ, ਜਿੰਨੀ ਸਿਮਸ, ਜੱਸੀ ਸੁਨੜ, ਹਰਵਿੰਦਰ ਸੰਧੂ, ਧਰਮਿੰਦਰ ‘ਧਰ’ ਗਰੇਵਾਲ, ਸਾਹਿਬ ਥਿੰਦ, ਸਿਕੰਦਰ ਕੰਗ, ਰੋਹਿਣੀ ਅਰੋੜਾ, ਬਿੰਨੀ ਬੋਪਾਰਾਏ, ਹਰਮਨ ਭੰਗੂ, ਮਨਦੀਪ ਸਿੰਘ ਧਾਲੀਵਾਲ, ਜਯੋਤੀ ਤੂਰ, ਗੈਰੀ ਥਿੰਦ, ਹਰਜ ਧਾਲੀਵਾਲ, ਪਵਨੀਤ ਸਿੰਘ, ਜੱਸੀ ਸਹੋਤਾ, ਗੈਰੀ ਪੁਰੇਵਾਲ ਅਤੇ ਦੀਪ ਸੰਧੂ ਸਮੇਤ ਕਈ ਹੋਰ ਨਾਂਅ ਵਰਨਣਯੋਗ ਹਨ। ਇਨ੍ਹਾਂ ਚੋਣਾਂ ਵਿਚ 11 ਪੰਜਾਬਣਾਂ ਵੱਲੋਂ ਵੀ ਚੋਣ ਪਿੜ ‘ਚ ਨਿੱਤਰ ਕੇ ਆਪਣੀ ਸਿਆਸੀ ਕਿਸਮਤ ਅਜਮਾਈ ਜਾ ਰਹੀ ਹੈ।