ਗਲਾਸਗੋ, 19 ਅਕਤੂਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਸਿਆਸਤ ਵਿਚ ਅਹਿਮ ਤਬਦੀਲੀ ਤਹਿਤ ਸਕਾਟਿਸ਼ ਸੰਸਦ ਮੈਂਬਰ ਅਮਾਂਡਾ ਬਲੈਂਡ ਨੇ ਆਪਣੀ ਪਾਰਟੀ ਰਿਫਾਰਮ ਯੂ.ਕੇ. ਛੱਡ ਕੇ ਆਜ਼ਾਦ ਮੈਂਬਰ ਵਜੋਂ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ਉਹ ਸੈਂਟਰਲ ਸਕਾਟਲੈਂਡ ਐਂਡ ਲੋਥੀਅਨਜ਼ ਵੈਸਟ ਖੇਤਰ ਦੀ ਨੁਮਾਇੰਦਗੀ ਕਰਦੀ ਹੈ। ਸਕਾਟਿਸ਼ ਸੰਸਦ ਦੀ ਅਧਿਕਾਰਤ ਵੈੱਬਸਾਈਟ ’ਤੇ ਵੀ ਉਸ ਨੂੰ 19 ਅਕਤੂਬਰ ਤੋਂ ਆਜ਼ਾਦ ਮੈਂਬਰ ਦਰਜ ਕਰ ਦਿੱਤਾ ਗਿਆ ਹੈ। ਬਲੈਂਡ ਦੇ ਪਾਰਟੀ ਛੱਡਣ ਨਾਲ ਰਿਫਾਰਮ ਦੇ ਸੰਸਦੀ ਮੈਂਬਰਾਂ ਦੀ ਗਿਣਤੀ 17 ਤੋਂ ਘਟ ਕੇ 16 ਰਹਿ ਗਈ ਹੈ। ਇਸ ਤਰ੍ਹਾਂ 17 ਮੈਂਬਰਾਂ ਵਾਲੀ ਸਕਾਟਿਸ਼ ਲੇਬਰ ਸੰਸਦ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਬਣ ਗਈ ਹੈ। ਮਈ ਦੀਆਂ ਚੋਣਾਂ ਮਗਰੋਂ ਲੇਬਰ ਅਤੇ ਰਿਫਾਰਮ ਬਰਾਬਰ 17-17 ਸੀਟਾਂ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਸਨ। ਰਿਫਾਰਮ ਨੇ ਬਲੈਂਡ ਨੂੰ ਸੰਸਦੀ ਸੀਟ ਛੱਡਣ ਲਈ ਵੀ ਕਿਹਾ ਹੈ, ਤਾਂ ਜੋ ਖੇਤਰੀ ਸੂਚੀ ਦੇ ਅਗਲੇ ਪਾਰਟੀ ਉਮੀਦਵਾਰ ਨੂੰ ਮੌਕਾ ਮਿਲ ਸਕੇ। ਬਲੈਂਡ ਵੱਲੋਂ ਅਸਤੀਫ਼ੇ ਦਾ ਕਾਰਨ ਜਨਤਕ ਨਹੀਂ ਕੀਤਾ ਗਿਆ। ਇਸ ਤਬਦੀਲੀ ਦਾ ਪਹਿਲੇ ਮੰਤਰੀ ਦੇ ਪ੍ਰਸ਼ਨਕਾਲ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।
ਰਿਫਾਰਮ ਦੀਆਂ ਸੀਟਾਂ ਘੱਟ ਕੇ 16 ਹੋਈਆਂ
ਗਲਾਸਗੋ, 19 ਅਕਤੂਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਸਿਆਸਤ ਵਿਚ ਅਹਿਮ ਤਬਦੀਲੀ ਤਹਿਤ ਸਕਾਟਿਸ਼ ਸੰਸਦ ਮੈਂਬਰ ਅਮਾਂਡਾ ਬਲੈਂਡ ਨੇ ਆਪਣੀ ਪਾਰਟੀ ਰਿਫਾਰਮ ਯੂ. ਕੇ.
ਅਮਾਂਡਾ ਬਲੈਂਡ
20-10-2026