20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਦਰਸ਼ਕਾਂ ਵਾਸਤੇ ਮੁਫ਼ਤ ਦਾਖ਼ਲੇ ਦਾ ਐਲਾਨ

ਜਲੰਧਰ, 20 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੀ ਧਰਤੀ ’ਤੇ ਕੌਮਾਂਤਰੀ ਹਾਕੀ ਦੀ ਹੋ ਰਹੀ ਵਾਪਸੀ ਦੇ ਨਾਲ ਹੀ ਹਾਕੀ ਪ੍ਰੇਮੀਆਂ ਲਈ ਇਕ ਹੋਰ ਖ਼ੁਸ਼ਖ਼ਬਰੀ ਹੈ ਕਿ ਹਾਕੀ ਇੰਡੀਆ ਵਲੋਂ ਪੁਰਸ਼ਾਂ ਦੀ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪੰਜਾਬ-2026 ਦੇ ਮੈਚਾਂ ਲਈ ਦਰਸ਼ਕਾਂ ਨੂੰ ਮੁਫ਼ਤ ਐਂਟਰੀ ਦੇਣ ਦਾ ਐਲਾਨ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 21-10-2026
ਜਲੰਧਰ, 20 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੀ ਧਰਤੀ ’ਤੇ ਕੌਮਾਂਤਰੀ ਹਾਕੀ ਦੀ ਹੋ ਰਹੀ ਵਾਪਸੀ ਦੇ ਨਾਲ ਹੀ ਹਾਕੀ ਪ੍ਰੇਮੀਆਂ ਲਈ ਇਕ ਹੋਰ ਖ਼ੁਸ਼ਖ਼ਬਰੀ ਹੈ ਕਿ ਹਾਕੀ ਇੰਡੀਆ ਵਲੋਂ ਪੁਰਸ਼ਾਂ ਦੀ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪੰਜਾਬ-2026 ਦੇ ਮੈਚਾਂ ਲਈ ਦਰਸ਼ਕਾਂ ਨੂੰ ਮੁਫ਼ਤ ਐਂਟਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਵਿਖੇ ਕਰਵਾਇਆ ਜਾਵੇਗਾ। ਪੰਜਾਬ ਵਿਚ ਹਾਕੀ ਦੀ ਅਮੀਰ ਵਿਰਾਸਤ ਅਤੇ ਇਸ ਖੇਡ ਨਾਲ ਲੋਕਾਂ ਦੇ ਗੂੜ੍ਹੇ ਲਗਾਅ ਨੂੰ ਦੇਖਦਿਆਂ ਇਹ ਪਹਿਲ ਖੇਡ ਪ੍ਰੇਮੀਆਂ ਲਈ ਖ਼ਾਸ ਮਹੱਤਵ ਰੱਖਦੀ ਹੈ।ਟੂਰਨਾਮੈਂਟ ਦੇ ਮੈਚ ਜਲੰਧਰ ਦੇ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਅਤੇ ਮੁਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਖੇ ਖੇਡੇ ਜਾਣਗੇ। ਦੋਵੇਂ ਸਟੇਡੀਅਮਾਂ ਵਿਚ ਕੁੱਲ 20 ਮੁਕਾਬਲੇ ਹੋਣਗੇ। ਲੀਗ ਪੜ ਾਅ ਦੇ ਸਾਰੇ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਵਿਖੇ ਕਰਵਾਏ ਜਾਣਗੇ, ਜਦਕਿ ਸੈਮੀਫਾਈਨਲ ਅਤੇ ਤਗ਼ਮਿਆਂ ਲਈ ਮੁਕਾਬਲੇ 4 ਅਤੇ 5 ਨਵੰਬਰ ਨੂੰ ਮੁਹਾਲੀ ਵਿਖੇ ਖੇਡੇ ਜਾਣਗੇ।ਦਰਸ਼ਕ ਮੁਫ਼ਤ ਐਂਟਰੀ ਪਾਸ ਹਾਸਲ ਕਰਨ ਲਈ ਟਿਕਟ ਬੁੱਕ ਕਰਨ ਲਈ ਟਿਕਟਜੀਨੀ ਦੀ ਵੈੱਬਸਾਈਟ ’ਤੇ ਜਾਂ ਟਿਕਟਜੀਨੀ ਦੀ ਮੋਬਾਈਲ ਐਪ ਡਾਊਨਲੋਡ ਕਰਨ ਲਈ ਵੈੱਬਸਾਈਟ ’ਤੇ ਜਾ ਸਕਦੇ ਹਨ ਜਾਂ ਟਿਕਟਜੀਨੀ ਦੀ ਮੋਬ ਾਈਲ ਐਪ ਡਾਊਨਲੋਡ ਕਰ ਸਕਦੇ ਹਨ। ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਆਪਣੀ ਪਸੰਦ ਦੇ ਮੈਚ ਦੀ ਚੋਣ ਕਰਕੇ ਕਿਊਆਰ ਕੋਡ ਵਾਲਾ ਡਿਜੀਟਲ ਪਾਸ ਪ੍ਰਾਪਤ ਕੀਤਾ ਜਾ ਸਕਦਾ ਹੈ। ਸਟੇਡੀਅਮ ਵਿਚ ਦਾਖ਼ਲੇ ਸਮੇਂ ਇਸ ਕਿਊਆਰ ਕੋਡ ਨੂੰ ਸਕੈਨ ਕਰਵਾਉਣਾ ਲਾਜ਼ਮੀ ਹੋਵੇਗਾ।ਹਾਕੀ ਇੰਡੀਆ ਦੇ ਪ੍ਰਧਾਨ ਅਤੇ ਉਲੰਪੀਅਨ ਡਾ. ਦਿਲੀਪ ਟਿਰਕੀ ਨੇ ਕਿਹਾ ਕਿ ਮੁਫ਼ਤ ਐਂਟਰੀ ਦਾ ਮੁੱਖ ਮਕਸਦ ਵੱਧ ਤੋਂ ਵੱਧ ਦਰਸ਼ਕਾਂ ਨੂੰ ਸਟੇਡੀਅਮਾਂ ਤੱਕ ਲਿਆਉਣਾ ਅਤੇ ਉਨ੍ਹਾਂ ਨੂੰ ਉੱਚ ਪੱਧਰੀ ਕੌਮਾਂਤਰੀ ਹਾਕੀ ਦਾ ਰੋਮਾਂਚ ਨੇੜਿਓਂ ਦੇਖਣ ਦਾ ਮੌਕਾ ਦੇਣਾ ਹੈ।ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਨੇ ਵੀ ਦੋਵੇਂ ਸਟੇਡੀਅਮਾਂ ਵਿਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਜਤਾਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਾਕੀ ਦਾ ਹਮੇਸ਼ਾ ਵਿਸ਼ੇਸ਼ ਸਥਾਨ ਰਿਹਾ ਹੈ ਅਤੇ ਸੰਸਥਾ ਚਾਹੁੰਦੀ ਹੈ ਕਿ ਪਰਿਵਾਰ, ਨੌਜਵਾਨ ਖਿਡਾਰੀ ਅਤੇ ਹਾਕੀ ਪ੍ਰੇਮੀ ਇਸ ਖੇਡ ਦੇ ਜਸ਼ਨ ਦਾ ਹਿੱਸਾ ਬਣਨ।
Ad Position 22
No active advertisement
ਪਿਛਲੀ ਖ਼ਬਰ ਹਾਏ ਨੀ! ਇਹ ਤਾਂ ‘ਉਹ’ ਸੀ.... ਅਗਲੀ ਖ਼ਬਰ ਬਰਤਾਨੀਆ ਵਿਚ ਕਰੀਬ 2 ਲੱਖ ਪ੍ਰਵਾਸੀਆਂ ਨੂੰ ਪੱਕੀ ਰਿਹਾਇਸ਼ ਦੀ ਮਨਜ਼ੂਰੀ
Ad Position 24