21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪੈਟਰੋਲ ਪਵਾ ਕੇ ਬਿਨਾਂ ਭੁਗਤਾਨ ਕੀਤੇ ਚਲੇ ਗਏ ਵਿਕਟੋਰੀਆ ਦੇ ਮੁੱਖ ਮੰਤਰੀ

ਮੈਲਬੌਰਨ, 21 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਬੈਨ ਕੈਰੋਲ ਵਲੋਂ ਪੈਟਰੋਲ ਪਵਾਉਣ ਤੋਂ ਬਾਅਦ ਬਿਨਾਂ ਭੁਗਤਾਨ ਕੀਤੇ ਪੈਟਰੋਲ ਪੰਪ ਤੋਂ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੀਮੀਅਰ ਨੇ ਸਪੱਸ਼ਟ ਕੀਤਾ ਕਿ ਉਹ ਪੈਟਰੋਲ ਦਾ ਭੁਗਤਾਨ ਕਰਨਾ ਭੁੱਲ ਗਏ ਸਨ ਅਤੇ ਬਾਅਦ ਵਿਚ ਬਕਾਇਆ ਰਕਮ ਅਦਾ ਕਰ ਦਿੱਤੀ।

Ad Position 21
No active advertisement
ਅਜੀਤ ਡੈਸਕ 22-10-2026
ਮੈਲਬੌਰਨ, 21 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਬੈਨ ਕੈਰੋਲ ਵਲੋਂ ਪੈਟਰੋਲ ਪਵਾਉਣ ਤੋਂ ਬਾਅਦ ਬਿਨਾਂ ਭੁਗਤਾਨ ਕੀਤੇ ਪੈਟਰੋਲ ਪੰਪ ਤੋਂ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੀਮੀਅਰ ਨੇ ਸਪੱਸ਼ਟ ਕੀਤਾ ਕਿ ਉਹ ਪੈਟਰੋਲ ਦਾ ਭੁਗਤਾਨ ਕਰਨਾ ਭੁੱਲ ਗਏ ਸਨ ਅਤੇ ਬਾਅਦ ਵਿਚ ਬਕਾਇਆ ਰਕਮ ਅਦਾ ਕਰ ਦਿੱਤੀ। ਜਾਣਕਾਰੀ ਅਨੁਸਾਰ, ਇਹ ਘਟਨਾ ਮੈਲਬੌਰਨ ਦੇ ਉੱਤਰ-ਪੱਛਮੀ ਇਲਾਕੇ ਵਿਚ ਵਾਪਰੀ। ਅਗਲੇ ਦਿਨ ਪੁਲਿਸ ਵਲੋਂ ਸੰਪਰਕ ਕੀਤੇ ਜਾਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਬੈਨ ਕੈਰੋਲ ਨੇ ਕਿਹਾ ਕਿ ਰੁਝੇਵਿਆਂ ਭਰੇ ਦਿਨ ਦੌਰਾਨ ਉਨ੍ਹਾਂ ਤੋਂ ਇਹ ਗ਼ਲਤੀ ਹੋ ਗਈ ਸੀ। ਪੁਲਿਸ ਕਮਿਸ਼ਨਰ ਅਨੁਸਾਰ, ਅਣਜਾਣੇ ਵਿਚ ਹੋਈ ਗ਼ਲਤੀ ਨੂੰ ਹਰ ਵਾਰ ਅਪਰਾਧ ਨਹੀਂ ਮੰਨਿਆ ਜਾਂਦਾ ਅਤੇ ਪ੍ਰੀਮੀਅਰ ਵਲੋਂ ਭੁਗਤਾਨ ਕੀਤੇ ਜਾਣ ਤੋਂ ਬਾਅਦ ਅਗਲੀ ਕਾਰਵਾਈ ਦੀ ਉਮੀਦ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਸਿਮਰਨ ਨੇ 100 ਮੀਟਰ ਟੀ -12 ਮੁਕਾਬਲੇ ਵਿਚ ਏਸ਼ਿਆਈ ਪੈਰਾ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ ਦੂਜਾ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਢਿੱਲੋਂ, ਬਰਾੜ ਤੇ ਮਿਨਹਾਸ ਸਕੂਲ ਟਰੱਸਟੀ ਬਣੀਆਂ
Ad Position 24