ਸਰੀ ਦੇ ਲਕਸ਼ਮੀ ਨਰਾਇਣ ਮੰਦਰ ਵਿਚ ਦੁਸ਼ਹਿਰਾ ਧੂਮਧਾਮ ਨਾਲ ਮਨਾਇਆ
ਵੈਨਕੂਵਰ, 21 ਅਕਤੂਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੀ 140 ਸਟਰੀਟ ਤੇ ਸਥਿਤ ਲਕਸ਼ਮੀ ਨਰਾਇਣ ਮੰਦਰ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਮੰਦਰ ਦੀ ਇਮਾਰਤ ਦੀ ਕੀਤੀ ਗਈ ਆਧੁਨਿਕ ਦੀਪਮਾਲਾ ਦਾ ਮਨਮੋਹਣਾ ਦ੍ਰਿਸ਼ ਵੇਖਣਯੋਗ ਸੀ। ਇਸ ਮੌਕੇ ਹਿੰਦੂ ਭਾਈਚਾਰੇ ਤੋਂ ਇਲਾਵਾ ਦੂਸਰੇ ਭਾਈਚਾਰਿਆ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਵੈਨਕੂਵਰ, 21 ਅਕਤੂਬਰ (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੀ 140 ਸਟਰੀਟ ਤੇ ਸਥਿਤ ਲਕਸ਼ਮੀ ਨਰਾਇਣ ਮੰਦਰ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਮੰਦਰ ਦੀ ਇਮਾਰਤ ਦੀ ਕੀਤੀ ਗਈ ਆਧੁਨਿਕ ਦੀਪਮਾਲਾ ਦਾ ਮਨਮੋਹਣਾ ਦ੍ਰਿਸ਼ ਵੇਖਣਯੋਗ ਸੀ। ਇਸ ਮੌਕੇ ਹਿੰਦੂ ਭਾਈਚਾਰੇ ਤੋਂ ਇਲਾਵਾ ਦੂਸਰੇ ਭਾਈਚਾਰਿਆ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।ਇਸ ਤੋਂ ਪਹਿਲਾਂ ਮੰਦਰ ਦੇ ਵਿਹੜੇ ਵਿਚ ਸਜਾਈ ਗਈ ਆਰਜੀ ਸਟੇਜ ਤੋਂ ਵੱਖ-ਵੱਖ ਕਲਾਕਾਰਾਂ ਵਲੋਂ ਰਾਮਲੀਲਾ ਦੇ ਚੋਣਵੇ ਦ੍ਰਿਸ਼ ਵੀ ਪੇਸ਼ ਕੀਤੇ ਗਏ। ਅੱਜ ਇਨ੍ਹਾਂ ਸਮਾਗਮਾਂ ਵਿਚ ਹੋਰਨਾ ਪ੍ਰਮੁੱਖ ਸ਼ਖਸੀਅਤਾਂ ਤੋਂ ਇਲਾਵਾ ਸਾਹਿਬ ਸਿੰਘ ਥਿੰਦ, ਜਗਰੂਪ ਬਰਾੜ, ਮਨਦੀਪ ਧਾਲੀਵਾਲ,ਜਿਨੀ ਸੇਮਸਨ, ਰਮਨ ਕੁਮਾਰ ਅਤੇ ਹਰਜ ਧਾਲੀਵਾਲ ਵਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਗਈ। ਦੇਰ ਰਾਤ ਮੰਦਰ ਦੇ ਵਿਹੜੇ ਵਿਚ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ ਅਤੇ ਆਤਿਸ਼ਬਾਜੀ ਵੀ ਕੀਤੀ ਗਈ। ਅਖੀਰ ਵਿਚ ਮੰਦਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ,ਵਿਨੇ ਸ਼ਰਮਾ ਅਤੇ ਐਨ ਕੇ ਦੱਤਾ ਵੱਲੋ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ