21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਅਮਰੀਕਾ ਵਿਚ 3 ਲੱਖ ਤੋਂ ਵੱਧ ਵੀਜ਼ੇ ਰੱਦ , ਬੱਚਿਆਂ ਨੂੰ ਜਨਮ ਦਿਵਾਉਣ ਲਈ ਆਏ 4 ਹਜ਼ਾਰ ਵਿਦੇਸ਼ੀ ਵੀ ਕਾਰਵਾਈ ਦੀ ਲਪੇਟ ਵਿਚ

ਨਿਊਯਾਰਕ, 21 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਦਿਆਂ ਹੁਣ ਤੱਕ 3 ਲੱਖ ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਵਿਦੇਸ਼ ਵਿਭਾਗ ਅਨੁਸਾਰ ਇਹ ਕਾਰਵਾਈ ਜਨਵਰੀ 2025 ਵਿਚ ਟਰੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 22-10-2026
ਨਿਊਯਾਰਕ, 21 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਦਿਆਂ ਹੁਣ ਤੱਕ 3 ਲੱਖ ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਵਿਦੇਸ਼ ਵਿਭਾਗ ਅਨੁਸਾਰ ਇਹ ਕਾਰਵਾਈ ਜਨਵਰੀ 2025 ਵਿਚ ਟਰੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਅਪਰਾਧਿਕ ਗਤੀਵਿਧੀਆਂ, ਧੋਖਾਧੜੀ ਅਤੇ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਕਾਰਨ ਵੱਡੀ ਗਿਣਤੀ ਵਿਚ ਵਿਦੇਸ਼ੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ।ਸਰਕਾਰੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚ 4 ਹਜ਼ਾਰ ਤੋਂ ਵੱਧ ਅਜਿਹੇ ਵਿਦੇਸ਼ੀ ਵੀ ਸ਼ਾਮਿਲ ਹਨ, ਜਿਨ੍ਹਾਂ ਉਤੇ ਅਮਰੀਕਾ ਵਿਚ ਬੱਚੇ ਨੂੰ ਜਨਮ ਦਿਵਾਉਣ ਲਈ ਵੀਜ਼ੇ ਦੀ ਗਲਤ ਵਰਤੋਂ ਕਰਨ ਜਾਂ ਅਜਿਹੇ ਪ੍ਰਬੰਧਾਂ ਵਿਚ ਮਦਦ ਕਰਨ ਦੇ ਦੋਸ਼ ਹਨ। ਇਸ ਤਰੀਕੇ ਨੂੰ ‘ਬਰਥ ਟੂਰਿਜ਼ਮ’ ਕਿਹਾ ਜਾਂਦਾ ਹੈ।ਵੀਜ਼ੇ ਰੱਦ ਕਰਨ ਦੇ ਕਾਰਨਾਂ ਬਾਰੇ ਵਿਦੇਸ਼ ਵਿਭਾਗ ਨੇ ਦੱਸਿਆ ਕਿ ਅਪਰਾਧ ਅਤੇ ਜਨਤਕ ਸੁਰੱਖਿਆ ਨਾਲ ਸੰਬੰਧਿਤ ਮਾਮਲਿਆਂ ਵਿਚ 25 ਫ਼ੀਸਦੀ ਹਮਲੇ ਜਾਂ ਕੁੱਟਮਾਰ, 22 ਫ਼ੀਸਦੀ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ, 7 ਫ਼ੀਸਦੀ ਚੋਰੀ ਅਤੇ 7 ਫ਼ੀਸਦੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਤਸਕਰੀ ਨਾਲ ਜੁੜੇ ਸਨ। ਵੀਜ਼ੇ ਰੱਦ ਕਰਨ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਗਸਤ ਤੱਕ ਇਹ ਗਿਣਤੀ 1 ਲੱਖ 75 ਹਜ਼ਾਰ ਤੋਂ ਵੱਧ ਸੀ, ਜਦਕਿ ਪਿਛਲੇ ਮਹੀਨੇ ਢਾਈ ਲੱਖ ਦੇ ਕਰੀਬ ਪਹੁੰਚ ਗਈ ਸੀ। ਹੁਣ ਇਹ ਅੰਕੜਾ 3 ਲੱਖ ਤੋਂ ਪਾਰ ਹੋ ਚੁੱਕਾ ਹੈ। ਹਾਲਾਂਕਿ, ਸਰਕਾਰ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਦੇਸ਼ਾਂ ਦੇ ਕਿੰਨੇ ਨਾਗਰਿਕਾਂ ਦੇ ਵੀਜ਼ੇ ਰੱਦ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਡਾਕ ਵਿਭਾਗ ਨਾਲ 12.6 ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ’ ਚ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ ਅਗਲੀ ਖ਼ਬਰ ਬਰਤਾਨਵੀ ਸਰਕਾਰ ਵਲੋਂ ਸਕਾਟਲੈਂਡ ਦੇ ਸਮੁੰਦਰ ਵਿਚ ਜੈਕਡਾਅ ਗੈਸ ਪ੍ਰਾਜੈਕਟ ਨੂੰ ਮਨਜ਼ੂਰੀ
Ad Position 24