24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ਼ੂਗਰ ਰੋਗ ਦੀ ਰੋਕਥਾਮ ਅਤੇ ਉਪਾਅ ਵਿਸ਼ੇ ’ਤੇ ਸੈਮੀਨਾਰ ਦੌਰਾਨ ਪ੍ਰਬੰਧਕਾਂ ਨਾਲ ਮਨਦੀਪ ਕੌਰ ਉੱਪਲ। ਸ਼ੂਗਰ ਰੋਗ ਦੀ ਰੋਕਥਾਮ ਤੇ ਉਪਾਅ ਵਿਸ਼ੇ ’ ਤੇ ਸੈਮੀਨਾਰ

ਟੋਰਾਂਟੋ, 24 ਅਕਤੂਬਰ (ਹਰਜੀਤ ਸਿੰਘ ਬਾਜਵਾ)-ਰਾਮਗੜ੍ਹੀਆ ਸਿੱਖ ਫਾਂਊਂਡੇਸ਼ਨ ਆਫ ਓਂਟਾਰੀਓ (ਆਰ. ਐਸ.

Ad Position 21
No active advertisement
ਅਜੀਤ ਡੈਸਕ 25-10-2026
ਟੋਰਾਂਟੋ, 24 ਅਕਤੂਬਰ (ਹਰਜੀਤ ਸਿੰਘ ਬਾਜਵਾ)-ਰਾਮਗੜ੍ਹੀਆ ਸਿੱਖ ਫਾਂਊਂਡੇਸ਼ਨ ਆਫ ਓਂਟਾਰੀਓ (ਆਰ.ਐਸ.ਐਫ.ਓ.) ਅਤੇ ਹਿਉਮੈਨਿਟੀ ਟੂਗੈਦਰ ਵਲੋਂ ਸਾਂਝੇ ਤੌਰ ’ਤੇ ਬਰੈਂਪਟਨ ਦੇ ਰਾਮਗੜ੍ਹੀਆ ਭਵਨ ਵਿਖੇ ਸ਼ੂਗਰ ਰੋਗ ਦੀ ਰੋਕਥਾਮ ਅਤੇ ਉਪਾਅ ਵਿਸ਼ੇ ’ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿਚ ਸ਼ਾਮਿਲ ਹੋਏ ਲੋਕਾਂ ਨੂੰ ਸ਼ੂਗਰ ਰੋਗ ਦੀ ਰੋਕਥਾਮ ਅਤੇ ਨੁਕਤੇ ਦੱਸਣ ਲਈ ਮਨਦੀਪ ਕੌਰ ਉੱਪਲ ਆਪਣੀ ਟੀਮ ਨਾਲ ਪਹੁੰਚੇ ਹੋਏ ਸਨ। ਇਸ ਮੌਕੇ ਮਨਦੀਪ ਕੌਰ ਉੱਪਲ ਨੇ ਸ਼ੂਗਰ ਰੋਗ ਬਾਰੇ ਸ਼ੁਰੂਆਤ ਤੋਂ ਲੈ ਕੇ ਸਿਹਤਮੰਦ ਜੀਵਨ ਸ਼ੈਲੀ ਦੇ ਵਿਕਲਪਾਂ ਬਾਰੇ, ਖੁਰਾਕ, ਕਸਰਤ ਅਤੇ ਇਨ੍ਹਾਂ ਦੀ ਨਿਗਰਾਨੀ ਦੇ ਸੁਝਾਅ ਵੀ ਹਾਜ਼ਰੀਨ ਨਾਲ ਸਾਂਝੇ ਕੀਤੇ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਕੇ ਇਕ ਸਿਹਤਮੰਦ ਜੀਵਨ ਜਿਊਂਣ ਦਾ ਢੰਗ ਤਰੀਕਾ ਵੀ ਦੱਸਿਆ ਅਤੇ ਪ੍ਰੋਜੈਕਟਰ ਰਾਹੀਂ ਸਕਰੀਨ ’ਤੇ ਇਕੱਲੀ-ਇਕੱਲੀ ਗੱਲ ਸਮਝਾਈ ਵੀ। ਇਸ ਮੌਕੇ ਸ਼ੂਗਰ ਜਾਂਚ ਕਰਨ ਵਾਲੀਆਂ ਮਸ਼ੀਨਾਂ ਵੀ ਮੁਫ਼ਤ ਵਿਚ ਵੰਡੀਆਂ ਗਈਆਂ ਅਤੇ ਮਰੀਜ਼ਾਂ ਦੇ ਇਸ ਰੋਗ ਸੰਬੰਧੀ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਸਮਾਗਮ ਨੂੰ ਸਫਲ ਬਣਾਉਣ ਲਈ ਗੁਰਮੀਤ ਕੌਰ ਅਤੇ ਜਤਿੰਦਰ ਸਿੰਘ ਦੇ ਸਹਿਯੋਗ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਅਜਿਹੇ ਲੋਕ ਭਲਾਈ ਦੇ ਕੰਮ ਕਰਨ ਦੀ ਗੱਲ ਕੀਤੀ।ਇਸ ਮੌਕੇ ਕੁਲਵੰਤ ਕੌਰ ਗੈਦੂ, ਜਸਬੀਰ ਸਿੰਘ ਸੈਂਬੀ, ਮਹਿੰਦਰ ਸਿੰਘ ਕੁੰਦੀ, ਅਮਰਜੀਤ ਕੌਰ ਕੁੰਦੀ, ਮਨਜੀਤ ਸਿੰਘ ਭੱਚੂ, ਹਰਦਿਆਲ ਸਿੰਘ ਝੀਤਾ, ਭੁਪਿੰਦਰ ਸਿੰਘ ਸੱਲ੍ਹ, ਕਰਨੈਲ ਸਿੰਘ ਘੜਿਆਲ, ਰਵਿੰਦਰ ਸਿੰਘ ਰੂਪਰਾਏ, ਇੰਦਰਪਾਲ ਸਿੰਘ ਗੈਦੂ, ਠੇਠੀ ਪਰਿਵਾਰ, ਅਮਨਦੀਪ ਸਿੰਘ ਬੰਬਰਾ, ਗੁਰਦੇਵ ਸਿੰਘ ਰੱਖੜਾ, ਭੁਪਿੰਦਰ ਰਤਨ, ਜਰਨੈਲ ਸਿੰਘ ਮਠਾੜੂ, ਰਣਜੀਤ ਸਿੰਘ ਲਾਲ, ਜਤਿੰਦਰ ਸਿੰਘ ਸੈਂਬ੍ਹੀ, ਬਲਦੇਵ ਸਿੰਘ ਮਣਕੂ, ਮਕਸੂਦ ਚੌਧਰੀ, ਬਰੈਂਪਟਨ ਦੀਆਂ ਸਾਰੀਆਂ ਸੀਨੀਅਰਜ਼ ਕਲੱਬਾਂ ਦੇ ਪ੍ਰਧਾਨ ਜੰਗੀਰ ਸਿੰਘ ਸੈਂਬ੍ਹੀ, ਗਿਆਨੀ ਹਰਨੇਕ ਸਿੰਘ ਆਦਿ ਵੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਮੂਲ ਦੇ ਡਾਕਟਰ ਵਲੋਂ ਅਮਰੀਕਾ ’ ਚ ਔਰਤਾਂ ਦੇ ਬੇਲੋੜੇ ਆਪ੍ਰੇਸ਼ਨ ਕਰਨ ਦੇ ਮਾਮਲੇ ’ ਚ ਹਸਪਤਾਲ ਨੇ ਮੰਨੀ ਗਲਤੀ , ਪੀ... ਅਗਲੀ ਖ਼ਬਰ ਗਲਾਸਗੋ ’ ਚ ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਸਾਹਿਤਕ ਮੇਲਾ ਪਹਿਲੀ ਨਵੰਬਰ ਨੂੰ
Ad Position 24