24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਹਵਾਈ ਟਿਕਟਾਂ ਸਸਤੀਆਂ ਹੋਣ ਦੀ ਉਮੀਦ ਘੱਟ

ਨਿਊਯਾਰਕ, 24 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਮਹਿੰਗੀਆਂ ਟਿਕਟਾਂ ਤੋਂ ਫਿਲਹਾਲ ਰਾਹਤ ਮਿਲਣ ਦੀ ਉਮੀਦ ਘੱਟ ਹੈ। ਅਮਰੀਕਨ ਏਅਰਲਾਈਨਜ਼ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਹਵਾਈ ਕਿਰਾਏ ਮੌਜੂਦਾ ਪੱਧਰ ’ਤੇ ਬਣੇ ਰਹਿ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 25-10-2026
ਨਿਊਯਾਰਕ, 24 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਮਹਿੰਗੀਆਂ ਟਿਕਟਾਂ ਤੋਂ ਫਿਲਹਾਲ ਰਾਹਤ ਮਿਲਣ ਦੀ ਉਮੀਦ ਘੱਟ ਹੈ। ਅਮਰੀਕਨ ਏਅਰਲਾਈਨਜ਼ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਹਵਾਈ ਕਿਰਾਏ ਮੌਜੂਦਾ ਪੱਧਰ ’ਤੇ ਬਣੇ ਰਹਿ ਸਕਦੇ ਹਨ।ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਡੇਵਨ ਮੇਅ ਨੇ ਕਿਹਾ ਕਿ ਜੇਕਰ ਤੇਲ ਸਸਤਾ ਹੁੰਦਾ ਹੈ ਤਾਂ ਵੀ ਟਿਕਟਾਂ ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਹੋਣ ਦੀ ਸੰਭਾਵਨਾ ਨਹੀਂ ਹੈ। ਦੂਜੇ ਪਾਸੇ, ਤੇਲ ਹੋਰ ਮਹਿੰਗਾ ਹੋਣ ਦੀ ਸੂਰਤ ਵਿਚ ਏਅਰਲਾਈਨ ਨੂੰ ਆਪਣਾ ਖ਼ਰਚਾ ਪੂਰਾ ਕਰਨ ਲਈ ਕਿਰਾਏ ਵਧਾਉਣੇ ਪੈ ਸਕਦੇ ਹਨ।ਕੰਪਨੀ ਦੇ ਅੰਕੜਿਆਂ ਮੁਤਾਬਕ ਇਸ ਸਾਲ ਦੀ ਤੀਜੀ ਤਿਮਾਹੀ ਵਿਚ ਜਹਾਜ਼ਾਂ ਦੇ ਤੇਲ ਉਤੇ ਹੋਣ ਵਾਲਾ ਖ਼ਰਚਾ ਪਿਛਲੇ ਸਾਲ ਦੇ ਮੁਕਾਬਲੇ 67.5 ਫ਼ੀਸਦੀ ਵਧ ਗਿਆ। ਇਸ ਕਾਰਨ ਕੰਪਨੀ ਨੂੰ ਲਗਭਗ 1.9 ਅਰਬ ਡਾਲਰ ਵਾਧੂ ਖ਼ਰਚ ਕਰਨੇ ਪਏ। ਇਸ ਦੌਰਾਨ ਤੇਲ ਦੀ ਔਸਤ ਕੀਮਤ 3.85 ਡਾਲਰ ਪ੍ਰਤੀ ਗੈਲਨ ਰਹੀ।ਅਮਰੀਕਨ ਏਅਰਲਾਈਨਜ਼ ਦਾ ਅੰਦਾਜ਼ਾ ਹੈ ਕਿ ਸਾਲ ਦੀ ਆਖ਼ਰੀ ਤਿਮਾਹੀ ਵਿਚ ਜਹਾਜ਼ਾਂ ਦੇ ਤੇਲ ਦੀ ਕੀਮਤ 4.70 ਡਾਲਰ ਪ੍ਰਤੀ ਗੈਲਨ ਤੱਕ ਪਹੁੰਚ ਸਕਦੀ ਹੈ, ਜਿਸ ਨਾਲ ਪਿਛਲੇ ਸਾਲ ਦੇ ਮੁਕਾਬਲੇ ਕੰਪਨੀ ਦਾ ਖ਼ਰਚਾ ਲਗਭਗ 2.8 ਅਰਬ ਡਾਲਰ ਵਧ ਸਕਦਾ ਹੈ।ਭਾਵੇਂ ਤੀਜੀ ਤਿਮਾਹੀ ਵਿਚ ਕੰਪਨੀ ਦੀ ਆਮਦਨ 19 ਫ਼ੀਸਦੀ ਵਧੀ ਹੈ ਪਰ ਤੇਲ ਦੇ ਵਧਦੇ ਖ਼ਰਚੇ ਕਾਰਨ ਇਸ ਸਾਲ ਵੱਡੇ ਵਿੱਤੀ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ। ਕੰਪਨੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ 2027 ਵਿਚ ਉਡਾਣਾਂ ਦੇ ਵਿਸਥਾਰ ਦੀ ਰਫ਼ਤਾਰ ਹੌਲੀ ਹੋ ਸਕਦੀ ਹੈ।ਅਮਰੀਕੀ ਸਰਕਾਰੀ ਅੰਕੜਿਆਂ ਅਨੁਸਾਰ ਸਤੰਬਰ ਵਿਚ ਹਵਾਈ ਕਿਰਾਏ ਪਿਛਲੇ ਸਾਲ ਦੇ ਮੁਕਾਬਲੇ 22.4 ਫ਼ੀਸਦੀ ਮਹਿੰਗੇ ਹੋ ਚੁੱਕੇ ਸਨ। ਇਸ ਲਈ ਅਮਰੀਕਾ ਤੋਂ ਭਾਰਤ ਸਮੇਤ ਹੋਰ ਦੇਸ਼ਾਂ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਵੀ ਟਿਕਟਾਂ ਦੀਆਂ ਕੀਮਤਾਂ ਉਤੇ ਨਜ਼ਰ ਰੱਖਣੀ ਪਵੇਗੀ। ਹਾਲਾਂਕਿ, ਭਾਰਤ ਜਾਣ ਵਾਲੀਆਂ ਉਡਾਣਾਂ ਦੇ ਕਿਰਾਏ ਬਾਰੇ ਕੰਪਨੀ ਨੇ ਕੋਈ ਵੱਖਰਾ ਅੰਦਾਜ਼ਾ ਨਹੀਂ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ ਚ ਗ੍ਰੀਨ ਕਾਰਡ ਦੀ ਇੰਟਰਵਿਊ ਦੇਣ ਪਹੁੰਚਿਆ ਕੈਨੇਡੀਅਨ ਡਾਕਟਰ ਹਿਰਾਸਤ ਵਿਚ ਅਗਲੀ ਖ਼ਬਰ ਮੈਲਬੌਰਨ ’ ਚ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Ad Position 24