24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਵੈਨਕੂਵਰ ਦੇ ਰਿਹਾਇਸ਼ੀ ਇਲਾਕਿਆਂ ’ਚ ਹਲਕਾਏ ਜੰਗਲੀ ਜਾਨਵਰ ਦੀ ਦਹਿਸ਼ਤ, ਕਈ ਲੋਕਾਂ ਨੂੰ ਕੱਟਣ ਦਾ ਖਦਸ਼ਾ

ਵੈਨਕੂਵਰ, 24 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਹਾਨਗਰ ਵੈਨਕੂਵਰ ਦੇ ਡਾਊਨਟਾਊਨ ਅਤੇ ਵੈਸਟ ਇਲਾਕਿਆਂ ਵਿਚ ਰੇਬੀਜ਼ (ਹਲਕਾਅ) ਦੀ ਬਿਮਾਰੀ ਤੋਂ ਪੀੜਤ ਇਕ ਸਕੰਕ ਨਾਮੀ ਜੰਗਲੀ ਜਾਨਵਰ ਵਲੋਂ ਕੁਝ ਲੋਕਾਂ ਨੂੰ ਕੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਵੈਨਕੂਵਰ ਕੋਸਟਲ ਹੈਲਥ ਵਿਭਾਗ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਜਾਨਵਰ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਬਿਨਾਂ ਦੇਰੀ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 25-10-2026
ਵੈਨਕੂਵਰ, 24 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਹਾਨਗਰ ਵੈਨਕੂਵਰ ਦੇ ਡਾਊਨਟਾਊਨ ਅਤੇ ਵੈਸਟ ਇਲਾਕਿਆਂ ਵਿਚ ਰੇਬੀਜ਼ (ਹਲਕਾਅ) ਦੀ ਬਿਮਾਰੀ ਤੋਂ ਪੀੜਤ ਇਕ ਸਕੰਕ ਨਾਮੀ ਜੰਗਲੀ ਜਾਨਵਰ ਵਲੋਂ ਕੁਝ ਲੋਕਾਂ ਨੂੰ ਕੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਵੈਨਕੂਵਰ ਕੋਸਟਲ ਹੈਲਥ ਵਿਭਾਗ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਜਾਨਵਰ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਬਿਨਾਂ ਦੇਰੀ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।ਜਾਣਕਾਰੀ ਅਨੁਸਾਰ ਵੈਨਕੂਵਰ ਦੇ ਕੇਂਦਰੀ ਇਲਾਕੇ ਵਿੱਚ ਇੱਕ ਸਕੰਕ ਵਲੋਂ ਕੱਟੇ ਜਾਣ ਤੋਂ ਬਾਅਦ ਕੁਝ ਵਿਅਕਤੀਆਂ ਦਾ ਡਾਕਟਰੀ ਇਲਾਜ ਕਰਵਾਇਆ ਗਿਆ ਹੈ। ਸਿਹਤ ਅਧਿਕਾਰੀਆਂ ਨੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਨੂੰ ਥੋੜ੍ਹੀ ਦੱਸਿਆ ਹੈ ਪਰ ਸਾਹਮਣੇ ਆਈ ਜਾਣਕਾਰੀ ਵਿਚ ਕੋਈ ਪੱਕੀ ਗਿਣਤੀ ਨਹੀਂ ਦਿੱਤੀ ਗਈ।ਸਿਹਤ ਮਾਹਿਰਾਂ ਅਨੁਸਾਰ ਰੇਬੀਜ਼ ਇਕ ਗੰਭੀਰ ਵਾਇਰਸ ਰੋਗ ਹੈ, ਜੋ ਸੰਕਰਮਿਤ ਜਾਨਵਰ ਦੀ ਲਾਰ ਰਾਹੀਂ ਮਨੁੱਖਾਂ ਵਿੱਚ ਫੈਲ ਸਕਦਾ ਹੈ। ਜਾਨਵਰ ਦੇ ਕੱਟਣ ਜਾਂ ਉਸ ਦੀ ਲਾਰ ਦੇ ਕਿਸੇ ਖੁੱਲ੍ਹੇ ਜ਼ਖ਼ਮ ਨਾਲ ਸੰਪਰਕ ਵਿਚ ਆਉਣ ਕਾਰਨ ਇਸ ਬਿਮਾਰੀ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਸਮੇਂ ਸਿਰ ਇਲਾਜ ਨਾ ਕਰਵਾਉਣ ਦੀ ਸੂਰਤ ਵਿਚ ਇਹ ਬਿਮਾਰੀ ਜਾਨਲੇਵਾ ਸਾਬਤ ਹੋ ਸਕਦੀ ਹੈ।ਸਿਹਤ ਵਿਭਾਗ ਨੇ ਖ਼ਾਸ ਤੌਰ ‘ਤੇ ਡਾਊਨਟਾਊਨ ਅਤੇ ਵੈਸਟ ਐਂਡ ਇਲਾਕਿਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦਾ ਸਬੰਧਤ ਜੰਗਲੀ ਜਾਨਵਰ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਹੋਇਆ ਹੈ ਤਾਂ ਉਹ ਡਾਕਟਰੀ ਸਲਾਹ ਜ਼ਰੂਰ ਲੈਣ। ਜਿਕਰਯੋਗ ਹੈ ਕਿ ਸਕੰਕ ਉੱਤਰੀ ਅਮਰੀਕਾ ਵਿੱਚ ਪਾਇਆ ਜਾਣ ਵਾਲਾ ਇੱਕ ਛੋਟਾ ਜੰਗਲੀ ਜਾਨਵਰ ਹੈ, ਜਿਸ ਦੇ ਸਰੀਰ ਉੱਪਰ ਕਾਲੇ ਅਤੇ ਚਿੱਟੇ ਰੰਗ ਦੇ ਵਾਲ ਹੁੰਦੇ ਹਨ। ਇਹ ਆਪਣੀ ਸੁਰੱਖਿਆ ਲਈ ਬਹੁਤ ਤੇਜ਼ ਬਦਬੂ ਵਾਲਾ ਤਰਲ ਪਦਾਰਥ ਛੱਡਣ ਕਰਕੇ ਜਾਣਿਆ ਜਾਂਦਾ ਹੈ। ਆਮ ਤੌਰ ‘ਤੇ ਇਹ ਜਾਨਵਰ ਮਨੁੱਖਾਂ ਤੋਂ ਦੂਰ ਰਹਿੰਦਾ ਹੈ, ਪਰ ਬਿਮਾਰ ਜਾਂ ਡਰਿਆ ਹੋਇਆ ਸਕੰਕ ਹਮਲਾਵਰ ਵਿਹਾਰ ਕਰ ਸਕਦਾ ਹੈ।ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਅਣਜਾਣ ਜਾਂ ਅਸਧਾਰਨ ਵਿਹਾਰ ਕਰ ਰਹੇ ਜੰਗਲੀ ਜਾਨਵਰ ਦੇ ਨੇੜੇ ਨਾ ਜਾਣ ਅਤੇ ਬੱਚਿਆਂ ਤੇ ਪਾਲਤੂ ਜਾਨਵਰਾਂ ਨੂੰ ਵੀ ਉਸ ਤੋਂ ਦੂਰ ਰੱਖਿਆ ਜਾਵੇ। ਜ਼ਿਕਰਯੋਗ ਹੈ ਕਿ ਵੈਨਕੂਵਰ ਵਰਗੇ ਸੰਘਣੀ ਆਬਾਦੀ ਵਾਲੇ ਸ਼ਹਿਰ ਵਿੱਚ ਜੰਗਲੀ ਜਾਨਵਰਾਂ ਅਤੇ ਮਨੁੱਖਾਂ ਵਿਚਕਾਰ ਸੰਪਰਕ ਦੀਆਂ ਅਜਿਹੀਆਂ ਘਟਨਾਵਾਂ ਜਨਤਕ ਸਿਹਤ ਦੇ ਨਜ਼ਰੀਏ ਤੋਂ ਗੰਭੀਰ ਮੰਨੀਆਂ ਜਾਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸਿੱਖ ਕੌਮ ਦੇ ਮਹਾਨ ਜਰਨੈਲ ਬ੍ਰਹਮ ਗਿਆਨੀ ਧੰਨ - ਧੰਨ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਐਨ . ਡੀ . ਪੀ . ਨੇ ਹਮੇਸ਼ਾ ਹੀ ਸੂਈ ਧਾਗੇ ਵਾਂਗੂ ਲੋਕਾਂ ਨੂੰ ਜੋੜਨ ਦਾ ਕੰਮ ਕੀਤਾ - ਥਿੰਦ
Ad Position 24