ਅਮਰੀਕਾ ’ ਚ ਗ੍ਰੀਨ ਕਾਰਡ ਦੀ ਇੰਟਰਵਿਊ ਦੇਣ ਪਹੁੰਚਿਆ ਕੈਨੇਡੀਅਨ ਡਾਕਟਰ ਹਿਰਾਸਤ ਵਿਚ
ਨਿਊਯਾਰਕ, 24 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਮਿਨੀਸੋਟਾ ਸੂਬੇ ਵਿਚ ਗ੍ਰੀਨ ਕਾਰਡ ਦੀ ਇੰਟਰਵਿਊ ਦੇਣ ਗਏ ਕੈਨੇਡਾ ਵਿਚ ਜਨਮੇ ਦੰਦਾਂ ਦੇ ਡਾਕਟਰ ਵਿਲੀਅਮ ਲਿਜ਼ਾਰਡੋ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ। ਇਸ ਕਾਰਵਾਈ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ 18 ਮਹੀਨਿਆਂ ਦੀ ਬੱਚੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਿਊਯਾਰਕ, 24 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਮਿਨੀਸੋਟਾ ਸੂਬੇ ਵਿਚ ਗ੍ਰੀਨ ਕਾਰਡ ਦੀ ਇੰਟਰਵਿਊ ਦੇਣ ਗਏ ਕੈਨੇਡਾ ਵਿਚ ਜਨਮੇ ਦੰਦਾਂ ਦੇ ਡਾਕਟਰ ਵਿਲੀਅਮ ਲਿਜ਼ਾਰਡੋ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ। ਇਸ ਕਾਰਵਾਈ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ 18 ਮਹੀਨਿਆਂ ਦੀ ਬੱਚੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਵਿਲੀਅਮ ਦੀ ਪਤਨੀ ਲੌਰੇਨ ਮੁਤਾਬਕ ਉਨ੍ਹਾਂ ਦੇ ਪਤੀ ਦੀ ਗ੍ਰੀਨ ਕਾਰਡ ਅਰਜ਼ੀ ਜਨਵਰੀ ਵਿਚ ਰੱਦ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵਕੀਲ ਦੀ ਮਦਦ ਨਾਲ ਮੁੜ ਅਰਜ਼ੀ ਦਿੱਤੀ। ਮਿਨੀਐਪੋਲਿਸ ਵਿਚ ਇੰਟਰਵਿਊ ਪੂਰੀ ਹੁੰਦਿਆਂ ਹੀ ਦੋ ਇਮੀਗ੍ਰੇਸ਼ਨ ਅਧਿਕਾਰੀ ਕਮਰੇ ਵਿਚ ਆਏ ਅਤੇ ਵਿਲੀਅਮ ਨੂੰ ਹਿਰਾਸਤ ਵਿਚ ਲੈ ਗਏ।ਪਰਿਵਾਰ ਨੂੰ ਬਾਅਦ ਵਿਚ ਪਤਾ ਲੱਗਾ ਕਿ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਵਿਲੀਅਮ ਖ਼ਿਲਾਫ਼ ਦੇਸ਼ ਨਿਕਾਲੇ ਦਾ ਹੁਕਮ ਜਾਰੀ ਹੋ ਚੁੱਕਾ ਸੀ। ਪਤਨੀ ਦਾ ਦੋਸ਼ ਹੈ ਕਿ ਅਦਾਲਤੀ ਨੋਟਿਸ ਦੋ ਸਾਲ ਤੋਂ ਵੱਧ ਪੁਰਾਣੇ ਪਤੇ ਉਤੇ ਭੇਜਿਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਸੁਣਵਾਈ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।ਵਕੀਲ ਡੇਵਿਡ ਵੇਲਨ ਨੇ ਸਰਕਾਰੀ ਪ੍ਰਕਿਰਿਆ ਵਿਚ ਗਲਤੀ ਹੋਣ ਦਾ ਦੋਸ਼ ਲਗਾਉਂਦਿਆਂ ਵਿਲੀਅਮ ਦੀ ਤੁਰੰਤ ਰਿਹਾਈ ਲਈ ਅਦਾਲਤ ਜਾਣ ਦੀ ਗੱਲ ਕਹੀ ਹੈ। ਇਮੀਗ੍ਰੇਸ਼ਨ ਵਿਭਾਗ ਵਲੋਂ ਇਸ ਮਾਮਲੇ ਬਾਰੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ ਗਿਆ। ਲੌਰੇਨ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਕਾਨੂੰਨੀ ਨਿਯਮਾਂ ਦੀ ਪਾਲਣਾ ਕੀਤੀ ਸੀ ਅਤੇ ਹੁਣ ਉਹ ਆਪਣੇ ਪਤੀ ਲਈ ਨਿਰਪੱਖ ਸੁਣਵਾਈ ਅਤੇ ਇਨਸਾਫ਼ ਚਾਹੁੰਦੀ ਹੈ।