24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਭਾਰਤੀ ਮੂਲ ਦੇ ਡਾਕਟਰ ਵਲੋਂ ਅਮਰੀਕਾ ’ ਚ ਔਰਤਾਂ ਦੇ ਬੇਲੋੜੇ ਆਪ੍ਰੇਸ਼ਨ ਕਰਨ ਦੇ ਮਾਮਲੇ ’ ਚ ਹਸਪਤਾਲ ਨੇ ਮੰਨੀ ਗਲਤੀ , ਪੀੜਤਾਂ ਨੂੰ ਮਿਲੇਗਾ ਮੁਆਵਜ਼ਾ

ਨਿਊਯਾਰਕ, 24 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਭਾਰਤੀ ਮੂਲ ਦੇ ਡਾਕਟਰ ਜਾਵੇਦ ਪਰਵੇਜ਼ ਵਲੋਂ ਔਰਤਾਂ ਦੇ ਬੇਲੋੜੇ ਆਪ੍ਰੇਸ਼ਨ ਕਰਨ ਅਤੇ ਸਿਹਤ ਬੀਮੇ ਵਿਚ ਧੋਖਾਧੜੀ ਦੇ ਮਾਮਲੇ ਵਿਚ ਚੈਸਪੀਕ ਰੀਜਨਲ ਮੈਡੀਕਲ ਸੈਂਟਰ ਨੇ ਆਪਣੀ ਭੂਮਿਕਾ ਕਬੂਲ ਕਰ ਲਈ ਹੈ। ਹਸਪਤਾਲ ਨੇ ਪੀੜਤ ਮਰੀਜ਼ਾਂ ਅਤੇ ਸਿਹਤ ਬੀਮਾ ਯੋਜਨਾਵਾਂ ਨੂੰ 1 ਕਰੋੜ 92 ਲੱਖ ਡਾਲਰ ਤੋਂ ਵੱਧ ਦੀ ਰਕਮ ਦੇਣ ਲਈ ਅਮਰੀਕੀ ਸਰਕਾਰ ਨਾਲ ਸਮਝੌਤਾ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 25-10-2026
ਨਿਊਯਾਰਕ, 24 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਭਾਰਤੀ ਮੂਲ ਦੇ ਡਾਕਟਰ ਜਾਵੇਦ ਪਰਵੇਜ਼ ਵਲੋਂ ਔਰਤਾਂ ਦੇ ਬੇਲੋੜੇ ਆਪ੍ਰੇਸ਼ਨ ਕਰਨ ਅਤੇ ਸਿਹਤ ਬੀਮੇ ਵਿਚ ਧੋਖਾਧੜੀ ਦੇ ਮਾਮਲੇ ਵਿਚ ਚੈਸਪੀਕ ਰੀਜਨਲ ਮੈਡੀਕਲ ਸੈਂਟਰ ਨੇ ਆਪਣੀ ਭੂਮਿਕਾ ਕਬੂਲ ਕਰ ਲਈ ਹੈ। ਹਸਪਤਾਲ ਨੇ ਪੀੜਤ ਮਰੀਜ਼ਾਂ ਅਤੇ ਸਿਹਤ ਬੀਮਾ ਯੋਜਨਾਵਾਂ ਨੂੰ 1 ਕਰੋੜ 92 ਲੱਖ ਡਾਲਰ ਤੋਂ ਵੱਧ ਦੀ ਰਕਮ ਦੇਣ ਲਈ ਅਮਰੀਕੀ ਸਰਕਾਰ ਨਾਲ ਸਮਝੌਤਾ ਕੀਤਾ ਹੈ।ਅਦਾਲਤੀ ਦਸਤਾਵੇਜ਼ਾਂ ਅਨੁਸਾਰ ਮਹਿਲਾ ਰੋਗਾਂ ਦੇ ਮਾਹਿਰ ਜਾਵੇਦ ਪਰਵੇਜ਼ ਨੇ ਕਈ ਔਰਤਾਂ ਨੂੰ ਉਨ੍ਹਾਂ ਦੀ ਸਿਹਤ ਬਾਰੇ ਗੁੰਮਰਾਹ ਕਰਕੇ ਬਿਨਾਂ ਲੋੜ ਤੋਂ ਆਪ੍ਰੇਸ਼ਨ ਕੀਤੇ। ਕੁਝ ਔਰਤਾਂ ਨੂੰ ਕੈਂਸਰ ਹੋਣ ਦਾ ਝੂਠਾ ਡਰ ਦਿਖਾਇਆ ਗਿਆ। ਕਈਆਂ ਦੀ ਬੱਚੇਦਾਨੀ ਕੱਢ ਦਿੱਤੀ ਗਈ, ਜਦਕਿ ਕੁਝ ਅਜਿਹੇ ਆਪ੍ਰੇਸ਼ਨਾਂ ਦਾ ਸ਼ਿਕਾਰ ਹੋਈਆਂ, ਜਿਨ੍ਹਾਂ ਕਾਰਨ ਉਹ ਮੁੜ ਮਾਂ ਨਹੀਂ ਬਣ ਸਕਦੀਆਂ।ਪਰਵੇਜ਼ ਨੂੰ 2019 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 2020 ਵਿਚ ਧੋਖਾਧੜੀ ਸਮੇਤ 52 ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ। ਉਹ ਇਸ ਵੇਲੇ 59 ਸਾਲ ਦੀ ਕੈਦ ਕੱਟ ਰਿਹਾ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਹਸਪਤਾਲ ਨੂੰ ਡਾਕਟਰ ਖ਼ਿਲਾਫ਼ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਉਸ ਨੇ ਕਾਰਵਾਈ ਨਹੀਂ ਕੀਤੀ। ਇਥੋਂ ਤੱਕ ਕਿ 1996 ਵਿਚ ਇਕ ਅਪਰਾਧਿਕ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵੀ ਉਸ ਨੂੰ ਹਸਪਤਾਲ ਵਿਚ ਕੰਮ ਕਰਨ ਦੀ ਮਨਜ਼ੂਰੀ ਮਿਲਦੀ ਰਹੀ।ਸਮਝੌਤੇ ਤਹਿਤ ਕਰੀਬ 64 ਲੱਖ ਡਾਲਰ ਸਿਹਤ ਬੀਮਾ ਯੋਜਨਾਵਾਂ ਨੂੰ ਵਾਪਸ ਕੀਤੇ ਜਾਣਗੇ ਅਤੇ 1 ਕਰੋੜ 28 ਲੱਖ ਡਾਲਰ ਤੋਂ ਵੱਧ ਪੀੜਤ ਮਰੀਜ਼ਾਂ ਦੇ ਮੁਆਵਜ਼ੇ ਲਈ ਰੱਖੇ ਜਾਣਗੇ।ਇਸ ਮਾਮਲੇ ਵਿਚ ਇਕ ਹਜ਼ਾਰ ਤੋਂ ਵੱਧ ਔਰਤਾਂ ਨੇ ਹਸਪਤਾਲ ਖ਼ਿਲਾਫ਼ 10 ਅਰਬ ਡਾਲਰ ਦਾ ਵੱਖਰਾ ਮੁਕੱਦਮਾ ਵੀ ਦਾਇਰ ਕੀਤਾ ਹੋਇਆ ਹੈ। ਪੀੜਤਾਂ ਦੇ ਵਕੀਲਾਂ ਨੇ ਕਿਹਾ ਕਿ ਸਿਰਫ਼ ਗਲਤੀ ਮੰਨਣਾ ਕਾਫ਼ੀ ਨਹੀਂ, ਔਰਤਾਂ ਨੂੰ ਉਨ੍ਹਾਂ ਨਾਲ ਹੋਏ ਅਨਿਆਂ ਦਾ ਇਨਸਾਫ਼ ਮਿਲਣਾ ਚਾਹੀਦਾ ਹੈ। ਸਮਝੌਤੇ ਅਨੁਸਾਰ ਹਸਪਤਾਲ ਦੋ ਸਾਲਾਂ ਤੱਕ ਸੁਤੰਤਰ ਨਿਗਰਾਨੀ ਹੇਠ ਰਹੇਗਾ। ਪੀੜਤਾਂ ਨੂੰ ਮੁਆਵਜ਼ੇ ਲਈ ਛੇ ਮਹੀਨਿਆਂ ਅੰਦਰ ਦਾਅਵਾ ਕਰਨਾ ਹੋਵੇਗਾ। ਔਰਤਾਂ ਵਲੋਂ ਦਾਇਰ ਵੱਖਰੇ ਮੁਕੱਦਮੇ ਦੀ ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਮੈਲਬੌਰਨ ’ ਚ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸ਼ੂਗਰ ਰੋਗ ਦੀ ਰੋਕਥਾਮ ਅਤੇ ਉਪਾਅ ਵਿਸ਼ੇ ’ਤੇ ਸੈਮੀਨਾਰ ਦੌਰਾਨ ਪ੍ਰਬੰਧਕਾਂ ਨਾਲ ਮਨਦੀਪ ਕੌਰ ਉੱਪਲ। ਸ਼ੂਗਰ ਰੋਗ ਦੀ ਰੋਕ...
Ad Position 24