28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਾਈਕ੍ਰੋਸਾਫਟ ਵਲੋਂ 60 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀ ਛੱਡਣ ਦੀ ਪੇਸ਼ਕਸ਼

ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਬਣਾਉਟੀ ਬੁੱਧੀ (ਏ. ਆਈ.)’

Ad Position 21
No active advertisement
ਅਜੀਤ ਡੈਸਕ 28-10-2026
ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਬਣਾਉਟੀ ਬੁੱਧੀ (ਏ.ਆਈ.)’ਤੇ ਵੱਡੇ ਨਿਵੇਸ਼ ਵਿਚਾਲੇ ਮਾਈਕ੍ਰੋਸਾਫਟ ਨੇ ਖ਼ਰਚੇ ਕਾਬੂ ਕਰਨ ਅਤੇ ਅਮਲੇ ਨੂੰ ਬਦਲਦੀਆਂ ਲੋੜਾਂ ਮੁਤਾਬਕ ਢਾਲਣ ਲਈ ਲਗਭਗ 60 ਹਜ਼ਾਰ ਮੁਲਾਜ਼ਮਾਂ ਨੂੰ ਆਪਣੀ ਮਰਜ਼ੀ ਨਾਲ ਨੌਕਰੀ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਬਦਲੇ ਵਿੱਤੀ ਸਹਾਇਤਾ ਅਤੇ ਨਵਾਂ ਰੁਜ਼ਗਾਰ ਲੱਭਣ ਲਈ ਮਦਦ ਦਿੱਤੀ ਜਾਵੇਗੀ। ਹਾਲਾਂਕਿ, ਕੰਪਨੀ ਨੇ 60 ਹਜ਼ਾਰ ਨੌਕਰੀਆਂ ਖ਼ਤਮ ਕਰਨ ਦਾ ਐਲਾਨ ਨਹੀਂ ਕੀਤਾ ਪਰ ਪੇਸ਼ਕਸ਼ ਮੰਨਣ ਦਾ ਫ਼ੈਸਲਾ ਮੁਲਾਜ਼ਮਾਂ ਨੇ ਕਰਨਾ ਹੈ।ਯੋਜਨਾ ਅਮਰੀਕਾ, ਭਾਰਤ, ਕੈਨੇਡਾ ਅਤੇ ਬਰਤਾਨੀਆ ਦੀਆਂ ਚੁਣੀਆਂ ਟੀਮਾਂ ਲਈ ਹੈ। ਇਸ ਵਿਚ ਕੋਪਾਇਲਟ, ਬਣਾਉਟੀ ਬੁੱਧੀ, ਵਿੰਡੋਜ਼ ਤੇ ਉਪਕਰਨਾਂ, ਐਕਸਬਾਕਸ, ਵਿੱਤ ਅਤੇ ਮੁਲਾਜ਼ਮ ਪ੍ਰਬੰਧ ਨਾਲ ਜੁੜੇ ਵਿਭਾਗ ਸ਼ਾਮਿਲ ਹਨ। ਜੂਨ ਦੇ ਅੰਤ ਤੱਕ ਕੰਪਨੀ ਦੇ ਦੁਨੀਆ ਭਰ ਵਿਚ ਲਗਭਗ 2 ਲੱਖ 23 ਹਜ਼ਾਰ ਮੁਲਾਜ਼ਮ ਸਨ। ਇਸ ਹਿਸਾਬ ਨਾਲ ਪੇਸ਼ਕਸ਼ ਕੁੱਲ ਅਮਲੇ ਦੇ ਕਰੀਬ 27 ਫ਼ੀਸਦੀ ਹਿੱਸੇ ਨੂੰ ਦਿੱਤੀ ਜਾ ਰਹੀ ਹੈ।ਯੋਗ ਮੁਲਾਜ਼ਮਾਂ ਨੂੰ ਸੇਵਾਕਾਲ ਅਤੇ ਅਹੁਦੇ ਅਨੁਸਾਰ ਵਿਦਾਈ ਰਕਮ, ਸੀਮਤ ਸਮੇਂ ਲਈ ਸਿਹਤ ਸਹੂਲਤਾਂ ਅਤੇ ਅਗਲੇ ਰੁਜ਼ਗਾਰ ਦੀ ਤਿਆਰੀ ਵਿਚ ਮਦਦ ਮਿਲੇਗੀ। ਉਨ੍ਹਾਂ ਕੋਲ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਫ਼ੈਸਲਾ ਕਰਨ ਦਾ ਸਮਾਂ ਹੈ। ਕੰਪਨੀ ਦੀ ਮੁਲਾਜ਼ਮ ਮਾਮਲਿਆਂ ਦੀ ਮੁਖੀ ਐਮੀ ਕੋਲਮੈਨ ਮੁਤਾਬਕ ਇਹ ਬਾਹਰ ਨਵਾਂ ਭਵਿੱਖ ਲੱਭਣ ਬਾਰੇ ਸੋਚ ਰਹੇ ਮੁਲਾਜ਼ਮਾਂ ਨੂੰ ਸਹਾਇਤਾ ਨਾਲ ਅੱਗੇ ਵਧਣ ਦਾ ਮੌਕਾ ਹੈ।ਮਾਈਕ੍ਰੋਸਾਫਟ ਬਣਾਉਟੀ ਬੁੱਧੀ ਲਈ ਕੰਪਿਊਟਰੀ ਕੇਂਦਰਾਂ ਅਤੇ ਚਿੱਪਾਂ ’ਤੇ ਭਾਰੀ ਨਿਵੇਸ਼ ਕਰ ਰਹੀ ਹੈ। ਕੰਪਨੀ ਨੇ 2026 ਲਈ 175 ਅਰਬ ਡਾਲਰ ਦੇ ਪੂੰਜੀਗਤ ਖ਼ਰਚਿਆਂ ਦਾ ਅਨੁਮਾਨ ਦਿੱਤਾ ਹੈ। ਇਸ ਤੋਂ ਪਹਿਲਾਂ ਕਰੀਬ 9 ਹਜ਼ਾਰ ਅਮਰੀਕੀ ਮੁਲਾਜ਼ਮਾਂ ਨੂੰ ਸਵੈਇੱਛਕ ਵਿਦਾਈ ਦੀ ਪੇਸ਼ਕਸ਼ ਕੀਤੀ ਗਈ ਸੀ, ਜਦਕਿ ਜੁਲਾਈ ਵਿਚ ਵੱਖਰੇ ਤੌਰ ’ਤੇ 4,800 ਨੌਕਰੀਆਂ ਘਟਾਉਣ ਦਾ ਐਲਾਨ ਹੋਇਆ ਸੀ।ਨਵੀਂ ਯੋਜਨਾ ਵਿਚ ਐੱਚ-1ਬੀ ਵੀਜ਼ਾਧਾਰਕਾਂ ਦੀ ਸ਼ਮੂਲੀਅਤ ਬਾਰੇ ਹਾਲੇ ਸਪਸ਼ਟਤਾ ਨਹੀਂ ਹੈ। ਕੰਪਨੀ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਅਜਿਹੇ ਮੁਲਾਜ਼ਮ ਯੋਗ ਹਨ ਜਾਂ ਉਨ੍ਹਾਂ ਨੂੰ ਪਰਵਾਸ ਸੰਬੰਧੀ ਖ਼ਾਸ ਸਹਾਇਤਾ ਮਿਲੇਗੀ। ਕਿਰਤ ਵਿਭਾਗ ਵਲੋਂ ਮਾਈਕ੍ਰੋਸਾਫਟ ਸਮੇਤ ਅੱਠ ਕੰਪਨੀਆਂ ਨੂੰ ‘ਪਰਮ’ ਪ੍ਰੋਗਰਾਮ ਤੋਂ ਮੁਅੱਤਲ ਕਰਨ ਦੀ ਕਾਰਵਾਈ ਇਸ ਤੋਂ ਵੱਖਰੀ ਹੈ। ਉਹ ਪ੍ਰੋਗਰਾਮ ਰੁਜ਼ਗਾਰ ਰਾਹੀਂ ਪੱਕੀ ਰਿਹਾਇਸ਼ ਨਾਲ ਜੁੜਿਆ ਹੈ ਅਤੇ ਉਸ ਕਾਰਵਾਈ ਨਾਲ ਮੌਜੂਦਾ ਐੱਚ-1ਬੀ ਦਰਜਾ ਰੱਦ ਨਹੀਂ ਹੋਇਆ। ਕੰਪਨੀ ਨੇ ਵਿਦੇਸ਼ੀ ਕਾਮਿਆਂ ਨਾਲ ਅਮਰੀਕੀ ਮੁਲਾਜ਼ਮਾਂ ਦੀ ਥਾਂ ਭਰਨ ਦੇ ਦੋਸ਼ ਨਕਾਰੇ ਹਨ। ਉਸ ਮੁਤਾਬਕ ਪਿਛਲੇ ਵਿੱਤੀ ਸਾਲ ਦੀਆਂ ਲਗਭਗ ਛੇ ਹਜ਼ਾਰ ਐੱਚ-1ਬੀ ਅਰਜ਼ੀਆਂ ਵਿਚੋਂ 80 ਫ਼ੀਸਦੀ ਪਹਿਲਾਂ ਤੋਂ ਕੰਮ ਕਰਦੇ ਮੁਲਾਜ਼ਮਾਂ ਦੀ ਮਿਆਦ ਵਧਾਉਣ ਜਾਂ ਦਰਜਾ ਬਦਲਣ ਲਈ ਸਨ। ਨਵੀਂ ਪੇਸ਼ਕਸ਼ ਤੋਂ ਬਾਅਦ ਅਸਲ ਵਿਚ ਕਿੰਨੇ ਮੁਲਾਜ਼ਮ ਕੰਪਨੀ ਛੱਡਣਗੇ, ਇਹ ਉਨ੍ਹਾਂ ਦੇ ਫ਼ੈਸਲਿਆਂ ਮਗਰੋਂ ਹੀ ਸਪਸ਼ਟ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਵਿਚ ਭਾਰਤੀ ਮੂਲ ਦੇ 2 ਵਿਅਕਤੀਆਂ ਨੂੰ 28 ਸਾਲ ਕੈਦ ਅਗਲੀ ਖ਼ਬਰ ਐਫ. ਬੀ. ਆਈ. ਦੇ ਸਾਬਕਾ ਮੁਖੀ ਦੀ ਧੀ ਦੀ ਬਰਖ਼ਾਸਤਗੀ ਗੈਰ-ਕਾਨੂੰਨੀ ਕਰਾਰ
Ad Position 24