28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਰਿਚਮੰਡ ਨੇਚਰ ਪਾਰਕ ਵਿਚ ਹੈਲੋਵੀਨ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ

ਵੈਨਕੂਵਰ, 27 ਅਕਤੂਬਰ (ਮਲਕੀਤ ਸਿੰਘ)-ਵੈਨਕੂਵਰ ਦੇ ਨਾਲ ਲੱਗਦੇ ਰਿਚਮੰਡ ਸ਼ਹਿਰ ‘ਚ ਸਥਿਤ ਰਿਚਮੰਡ ਨੇਚਰ ਪਾਰਕ ਵਿੱਚ ਹੈਲੋਵੀਨ ਦੇ ਤਿਉਹਾਰ ਨੂੰ ਸਮਰਪਿਤ ‘ਹੈਲੋਵੀਨ ਹੂਟ’ ਸਮਾਗਮ ਦੀਆਂ ਰੌਣਕਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਸਮਾਗਮ ਦੌਰਾਨ ਪਾਰਕ ਨੂੰ ‘ਭੂਤਾਂ’ ਦੇ ਡਰਾਉਣੇ ਪੁਤਲਿਆਂ ਅਤੇ ਹੈਲੋਵੀਨ ਨਾਲ ਸੰਬੰਧਿਤ ਵੱਖ-ਵੱਖ ਆਕ੍ਰਿਤੀਆਂ ਨਾਲ ਸਜਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 28-10-2026
ਵੈਨਕੂਵਰ, 27 ਅਕਤੂਬਰ (ਮਲਕੀਤ ਸਿੰਘ)-ਵੈਨਕੂਵਰ ਦੇ ਨਾਲ ਲੱਗਦੇ ਰਿਚਮੰਡ ਸ਼ਹਿਰ ‘ਚ ਸਥਿਤ ਰਿਚਮੰਡ ਨੇਚਰ ਪਾਰਕ ਵਿੱਚ ਹੈਲੋਵੀਨ ਦੇ ਤਿਉਹਾਰ ਨੂੰ ਸਮਰਪਿਤ ‘ਹੈਲੋਵੀਨ ਹੂਟ’ ਸਮਾਗਮ ਦੀਆਂ ਰੌਣਕਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਸਮਾਗਮ ਦੌਰਾਨ ਪਾਰਕ ਨੂੰ ‘ਭੂਤਾਂ’ ਦੇ ਡਰਾਉਣੇ ਪੁਤਲਿਆਂ ਅਤੇ ਹੈਲੋਵੀਨ ਨਾਲ ਸੰਬੰਧਿਤ ਵੱਖ-ਵੱਖ ਆਕ੍ਰਿਤੀਆਂ ਨਾਲ ਸਜਾਇਆ ਗਿਆ ਹੈ।ਪਾਰਕ ਵਿਚ ਆਉਣ ਵਾਲੇ ਲੋਕਾਂ ਦਾ ਸਵਾਗਤ ‘ਭੂਤਾਂ’ ਦੀਆਂ ਆਕ੍ਰਿਤੀਆਂ ਨਾਲ ਸਜਾਏ ਗਏ ਵਿਸ਼ੇਸ਼ ਪ੍ਰਵੇਸ਼ ਦੁਆਰ ਰਾਹੀਂ ਕੀਤਾ ਜਾ ਰਿਹਾ ਹੈ। ਸਮਾਗਮ ਦੀਆਂ ਤਸਵੀਰਾਂ ਵਿੱਚ ਡਰਾਉਣੇ ਪਹਿਰਾਵੇ ਵਿਚ ਇੱਕ ਵਿਅਕਤੀ, ਕੱਦੂਆਂ ਦੀ ਸਜਾਵਟ ਅਤੇ ਭੂਤਾਂ ਦੀਆਂ ਆਕ੍ਰਿਤੀਆਂ ਖਿੱਚ ਦਾ ਕੇਂਦਰ ਬਣੀਆਂ ਦਿਖਾਈ ਦੇ ਰਹੀਆਂ ਹਨ।ਹੈਲੋਵੀਨ ਦਾ ਤਿਉਹਾਰ ਕੈਨੇਡਾ ਵਿੱਚ ਹਰ ਸਾਲ 31 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਬੱਚੇ ਅਤੇ ਨੌਜਵਾਨ ਵੱਖ-ਵੱਖ ਤਰ੍ਹਾਂ ਦੇ ਪਹਿਰਾਵੇ ਪਹਿਨਦੇ ਹਨ ਅਤੇ ਘਰਾਂ ਤੇ ਜਨਤਕ ਥਾਵਾਂ ਨੂੰ ਕੱਦੂਆਂ, ਰੌਸ਼ਨੀਆਂ ਅਤੇ ਡਰਾਉਣੀਆਂ ਆਕ੍ਰਿਤੀਆਂ ਨਾਲ ਸਜਾਇਆ ਜਾਂਦਾ ਹੈ।ਰਿਚਮੰਡ ਨੇਚਰ ਪਾਰਕ ਵਿੱਚ ਕਰਵਾਇਆ ਜਾ ਰਿਹਾ ਇਹ ਸਮਾਗਮ 1 ਨਵੰਬਰ ਤੱਕ ਜਾਰੀ ਰਹੇਗਾ। ਹੈਲੋਵੀਨ ਨਾਲ ਸੰਬੰਧਿਤ ਸਜਾਵਟਾਂ ਅਤੇ ਕੁਦਰਤੀ ਵਾਤਾਵਰਨ ਕਾਰਨ ਇਹ ਸਮਾਗਮ ਪਰਿਵਾਰਾਂ ਅਤੇ ਬੱਚਿਆਂ ਲਈ ਵਿਸ਼ੇਸ਼ ਦਿਲਚਸਪੀ ਦਾ ਕੇਂਦਰ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਏ.ਟੀ.ਐਮ. ਕਾਰਡ ਬਦਲ ਕੇ ਪੈਸੇ ਕਢਵਾਉਣ ਦੇ ਮਾਮਲੇ ਵਿਚ ਦੋ ਵਿਰੁੱਧ ਕੇਸ ਦਰਜ, ਇਕ ਕਾਬੂ ਅਗਲੀ ਖ਼ਬਰ ਜੌਹਨ ਸਵਿਨੀ ਵਲੋਂ ਸਕਾਟਲੈਂਡ ਦੀ ਐਬਰਡੀਨ ਯੂਨੀਵਰਸਿਟੀ ਦੇ ਮੁੰਬਈ ਕੈਂਪਸ ਦਾ ਦੌਰਾ
Ad Position 24