28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮੈਲਬੌਰਨ ਹਵਾਈ ਅੱਡੇ ’ ਤੇ ਮੁਢਲੀਆਂ ਸਹੂਲਤਾਂ ਦੀ ਘਾਟ

ਮੈਲਬੌਰਨ, 27 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਪ੍ਰਮੁੱਖ ਹਵਾਈ ਅੱਡਿਆਂ ਵਿਚ ਸ਼ੁਮਾਰ ਮੈਲਬੌਰਨ ਹਵਾਈ ਅੱਡੇ ’ਤੇ ਮੁਢਲੀਆਂ ਸਹੂਲਤਾਂ ਦੀ ਘਾਟ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨੀਂ ਮੈਲਬੌਰਨ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਵਿਚ ਸ਼ਾਮਿਲ ਏਕਤਾ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਵਾਈ ਅੱਡੇ ’ਤੇ ਪੀਣ ਵਾਲੇ ਪਾਣੀ ਦੇ ਢੁੱਕਵੇਂ ਪ੍ਰਬੰਧ ਦੀ ਘਾਟ ਮਹਿਸੂਸ ਹੋਈ।

Ad Position 21
No active advertisement
ਮੈਲਬੌਰਨ ਹਵਾਈ ਅੱਡੇ ’ਤੇ ਪੀਣ ਵਾਲੇ ਪਾਣੀ ਦੀ ਬੰਦ ਪਈ ਟੂਟੀ। 28-10-2026
ਮੈਲਬੌਰਨ, 27 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਪ੍ਰਮੁੱਖ ਹਵਾਈ ਅੱਡਿਆਂ ਵਿਚ ਸ਼ੁਮਾਰ ਮੈਲਬੌਰਨ ਹਵਾਈ ਅੱਡੇ ’ਤੇ ਮੁਢਲੀਆਂ ਸਹੂਲਤਾਂ ਦੀ ਘਾਟ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨੀਂ ਮੈਲਬੌਰਨ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਵਿਚ ਸ਼ਾਮਿਲ ਏਕਤਾ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਵਾਈ ਅੱਡੇ ’ਤੇ ਪੀਣ ਵਾਲੇ ਪਾਣੀ ਦੇ ਢੁੱਕਵੇਂ ਪ੍ਰਬੰਧ ਦੀ ਘਾਟ ਮਹਿਸੂਸ ਹੋਈ। ਉਨ੍ਹਾਂ ਅਨੁਸਾਰ ਹਵਾਈ ਅੱਡੇ ’ਤੇ ਯਾਤਰੀਆਂ ਲਈ ਪੀਣ ਵਾਲੇ ਪਾਣੀ ਵਰਗੀ ਮੁੱਢਲੀ ਸਹੂਲਤ ਦਾ ਸੁਚੱਜਾ ਪ੍ਰਬੰਧ ਹੋਣਾ ਚਾਹੀਦਾ ਹੈ। ਹਵਾਈ ਅੱਡੇ ’ਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਦੇਸੀ-ਵਿਦੇਸ਼ੀ ਯਾਤਰੀ ਆਉਂਦੇ-ਜਾਂਦੇ ਹਨ, ਇਸ ਲਈ ਯਾਤਰੀਆਂ ਦੀਆਂ ਮੁੱਢਲੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਸਹੂਲਤਾਂ ਯਕੀਨੀ ਬਣਾਉਣੀਆਂ ਜ਼ਰੂਰੀ ਹਨ।
Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ ਦੇ ਅਟਾਰਨੀ ਜਨਰਲ ਅਹੁਦੇ ਲਈ ਚੋਣ ਲੜ ਰਹੀ ਸਾਰਿਤਾ ਕੋਮਾਟੀਰੈੱਡੀ ਨੂੰ ਮਾਰਕ ਟੇਸ਼ੇਰਾ ਨੇ ਦਿੱਤੀ ਹਮਾਇਤ ਅਗਲੀ ਖ਼ਬਰ ਪ੍ਰਾਰਥਨਾ ਦੀ ਵੀਡੀਓ ’ ਤੇ ਵਿਵਾਦ , ਕੈਥੋਲਿਕ ਆਗੂਆਂ ਵਲੋਂ ਸਿਆਸੀ ਵਰਤੋਂ ਦਾ ਦੋਸ਼
Ad Position 24