ਜੌਹਨ ਸਵਿਨੀ ਵਲੋਂ ਸਕਾਟਲੈਂਡ ਦੀ ਐਬਰਡੀਨ ਯੂਨੀਵਰਸਿਟੀ ਦੇ ਮੁੰਬਈ ਕੈਂਪਸ ਦਾ ਦੌਰਾ
ਗਲਾਸਗੋ, 27 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿਨੀ ਨੇ ਆਪਣੇ ਭਾਰਤ ਦੌਰੇ ਦੌਰਾਨ ਐਬਰਡੀਨ ਯੂਨੀਵਰਸਿਟੀ ਦੇ ਨਵੇਂ ਖੁੱਲ੍ਹੇ ਮੁੰਬਈ ਕੈਂਪਸ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਇਸ ਫੇਰੀ ਦਾ ਉਦੇਸ਼ ਭਾਰਤ ਅਤੇ ਸਕਾਟਲੈਂਡ ਵਿਚਾਲੇ ਵਿੱਦਿਅਕ ਸਹਿਯੋਗ ਅਤੇ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਗਲਾਸਗੋ, 27 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿਨੀ ਨੇ ਆਪਣੇ ਭਾਰਤ ਦੌਰੇ ਦੌਰਾਨ ਐਬਰਡੀਨ ਯੂਨੀਵਰਸਿਟੀ ਦੇ ਨਵੇਂ ਖੁੱਲ੍ਹੇ ਮੁੰਬਈ ਕੈਂਪਸ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਇਸ ਫੇਰੀ ਦਾ ਉਦੇਸ਼ ਭਾਰਤ ਅਤੇ ਸਕਾਟਲੈਂਡ ਵਿਚਾਲੇ ਵਿੱਦਿਅਕ ਸਹਿਯੋਗ ਅਤੇ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਐਬਰਡੀਨ ਯੂਨੀਵਰਸਿਟੀ ਭਾਰਤ ਵਿਚ ਕੈਂਪਸ ਖੋਲ੍ਹਣ ਵਾਲੀ ਪਹਿਲੀ ਸਕਾਟਿਸ਼ ਯੂਨੀਵਰਸਿਟੀ ਹੈ।ਫੇਰੀ ਦੌਰਾਨ ਸਵਿਨੀ ਨੇ ਸਕਾਟਿਸ਼ ਯੂਨੀਵਰਸਿਟੀ ਦੀ ਡਿਗਰੀ ਲਈ ਪੜ੍ਹਾਈ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਭਾਰਤ ਵਿਚ ਯੂਨੀਵਰਸਿਟੀ ਦੀ ਮੌਜੂਦਗੀ ਨਾਲ ਪੈਦਾ ਹੋ ਰਹੇ ਮੌਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਸਕਾਟਿਸ਼ ਸਰਕਾਰ ਵਲੋਂ ਵੀ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ ਗਈ ਹੈ। ਸਵਿਨੀ ਨੇ ਇਕ ਵੱਖਰੇ ਸੰਮੇਲਨ ਵਿਚ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿਚ ਦਾਖ਼ਲਾ ਦਿਵਾਉਣ ਨਾਲ ਜੁੜੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕੌਮਾਂਤਰੀ ਵਿਦਿਆਰਥੀਆਂ ਲਈ ਸਕਾਟਲੈਂਡ ਵਿਚ ਉੱਚ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਕੈਂਪਸ ਵਿਚ ਹੋਈ ਗੋਲਮੇਜ਼ ਚਰਚਾ ਦਾ ਵਿਸ਼ਾ ਭਾਰਤ ਸਕਾਟਲੈਂਡ ਭਾਈਵਾਲੀ ਨੂੰ ਮਜ਼ਬੂਤ ਕਰਨਾ ਅਤੇ ਉੱਚ ਸਿੱਖਿਆ, ਉਦਯੋਗ ਤੇ ਰੁਜ਼ਗਾਰ ਦੇ ਮੌਕਿਆਂ ਵਿਚਾਲੇ ਸਾਂਝ ਵਧਾਉਣਾ ਸੀ।