30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕੈਨੇਡੀਅਨ ਪੁਲਾੜ ਯਾਤਰੀ ਜੈਰੇਮੀ ਹੈਨਸਨ ਵੈਨਕੂਵਰ ਦੇ ਸਮਾਗਮ ’ ਚ ਕਰਨਗੇ ਸ਼ਿਰਕਤ

ਵੈਨਕੂਵਰ, 29 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਪ੍ਰਸਿੱਧ ਪੁਲਾੜ ਯਾਤਰੀ ਜੈਰੇਮੀ ਹੈਨਸਨ 16 ਨਵੰਬਰ ਨੂੰ ਵੈਨਕੂਵਰ ’ਚ ਹੋਣ ਵਾਲੇ ਇਕ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਹ ਸਮਾਗਮ ਵੈਨਕੂਵਰ ਦੇ ਇਕ ਪ੍ਰਸਿੱਧ ਹੋਟਲ ਵਿਚ ਕਰਵਾਇਆ ਜਾਵੇਗਾ, ਜਿਥੇ ਉਹ ਚੰਦਰਮਾ ਦੇ ਆਲੇ-ਦੁਆਲੇ ਦੀ ਇਤਿਹਾਸਕ ਪੁਲਾੜ ਯਾਤਰਾ ਨਾਲ ਸੰਬੰਧਿਤ ਤਿਆਰੀਆਂ, ਸਿਖਲਾਈ ਅਤੇ ਤਜਰਬਿਆਂ ਬਾਰੇ ਜਾਣਕਾਰੀ ਸਾਂਝੀ ਕਰਨਗੇ।

Ad Position 21
No active advertisement
ਅਜੀਤ ਡੈਸਕ 30-10-2026
ਵੈਨਕੂਵਰ, 29 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਪ੍ਰਸਿੱਧ ਪੁਲਾੜ ਯਾਤਰੀ ਜੈਰੇਮੀ ਹੈਨਸਨ 16 ਨਵੰਬਰ ਨੂੰ ਵੈਨਕੂਵਰ ’ਚ ਹੋਣ ਵਾਲੇ ਇਕ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਹ ਸਮਾਗਮ ਵੈਨਕੂਵਰ ਦੇ ਇਕ ਪ੍ਰਸਿੱਧ ਹੋਟਲ ਵਿਚ ਕਰਵਾਇਆ ਜਾਵੇਗਾ, ਜਿਥੇ ਉਹ ਚੰਦਰਮਾ ਦੇ ਆਲੇ-ਦੁਆਲੇ ਦੀ ਇਤਿਹਾਸਕ ਪੁਲਾੜ ਯਾਤਰਾ ਨਾਲ ਸੰਬੰਧਿਤ ਤਿਆਰੀਆਂ, ਸਿਖਲਾਈ ਅਤੇ ਤਜਰਬਿਆਂ ਬਾਰੇ ਜਾਣਕਾਰੀ ਸਾਂਝੀ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮਾਗਮ ਦੌਰਾਨ ਜੈਰੇਮੀ ਹੈਨਸਨ ਪੁਲਾੜ ਯਾਤਰੀਆਂ ਦੀ ਸਿਖਲਾਈ, ਪੁਲਾੜ ਮਿਸ਼ਨ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਅਤੇ ਚੰਦਰਮਾ ਬਾਰੇ ਚਾਨਣਾ ਪਾਉਣਗੇ। ਇਸ ਮੌਕੇ ਪੁਲਾੜ ਮਿਸ਼ਨ ਦੀਆਂ ਪਰਦੇ ਪਿੱਛੇ ਦੀਆਂ ਵਿਸ਼ੇਸ਼ ਤਸਵੀਰਾਂ ਅਤੇ ਦ੍ਰਿਸ਼ ਵੀ ਦਿਖਾਏ ਜਾਣਗੇ।ਵੈਨਕੂਵਰ ਚ ਹੋਣ ਵਾਲੇ ਇਸ ਸਮਾਗਮ ਨੂੰ ਪੁਲਾੜ ਵਿਗਿਆਨ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਲੋਕਾਂ ਲਈ ਜਾਣਕਾਰੀ ਪ੍ਰਾਪਤ ਕਰਨ ਦਾ ਮਹੱਤਵਪੂਰਨ ਮੌਕਾ ਮੰਨਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ਦੀਆਂ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ 9,450 ਤੱਕ ਪਹੁੰਚਣ ਦਾ ਖ਼ਦਸ਼ਾ ਸਰਕਾਰ ਦੇ ਨਵੇਂ ਅੰਕੜਿਆਂ ਨੇ ਵਧਾਈ ਚ... ਅਗਲੀ ਖ਼ਬਰ 71 ਸਾਲਾ ਬਜ਼ੁਰਗ ਨੇ 500 ਵਾਰ ਖ਼ੂਨਦਾਨ ਕਰਕੇ ਕਾਇਮ ਕੀਤੀ ਮਿਸਾਲ
Ad Position 24